Breaking News: ਪੰਜਾਬ ‘ਚ ਇੱਕ ਹੋਰ MLA ਦੀ ਸੀਟ ਹੋਈ ਖਾਲੀ, ਜਲਦ ਹੋਵੇਗੀ ਜ਼ਿਮਨੀ ਚੋਣ – ਪੜ੍ਹੋ ਨੋਟੀਫਿਕੇਸ਼ਨ
Punjab News-
ਲੁਧਿਆਣਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਵਧੀਆ ਲੀਡ ਲੈਕੇ ਕਰਕੇ ਜਿੱਤ ਹਾਸਲ ਕੀਤੀ। ਹੁਣ ਪੰਜਾਬ ਵਿਚ ਇੱਕ ਹੋਰ ਵਿਧਾਨ ਸਭਾ ਸੀਟ ਖਾਲੀ ਐਲਾਨ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ, ਪੰਜਾਬ ਵਿਧਾਨ ਸਭਾ ਵਿੱਚ ਜ਼ਿਲ੍ਹਾ ਤਰਨਤਾਰਨ ਦੇ 21-ਤਰਨਤਾਰਨ ਵਿਧਾਨ ਸਭਾ ਹਲਕੇ ਦੀ ਸੀਟ 27 ਜੂਨ, 2025 ਤੋਂ ਖਾਲੀ ਐਲਾਨ ਦਿੱਤੀ ਗਈ ਹੈ।
ਜ਼ਿਕਰ ਕਰਨਾ ਬਣਦਾ ਹੈ ਕਿ ਮਿਤੀ 27 ਜੂਨ, 2025 ਨੂੰ ਡਾ. ਕਸ਼ਮੀਰ ਸਿੰਘ ਸੋਹਲ, ਐਮ.ਐਲ.ਏ. ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਇਹ ਸੀਟ ਖਾਲੀ ਐਲਾਨੀ ਗਈ ਹੈ।