Punjab News: ਪੰਜਾਬ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਬੇਰਹਿਮੀ ਨਾਲ ਕਤਲ
Punjab News- ਪੁਲਿਸ ਦੇ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ…..
Punjab News- ਪੰਜਾਬ ਦੇ ਮੁਕੇਰੀਆਂ ਇਲਾਕੇ ਅੰਦਰ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਮ੍ਰਿਤਕ ਪ੍ਰਧਾਨ ਦੀ ਪਛਾਣ ਹਰਭਜਨ ਸਿੰਘ ਅਟਵਾਲ ਵਜੋਂ ਹੋਈ ਹੈ, ਜੋ ਕਿ ਪਿੰਡ ਤਗੜਾ ਖੁਰਦ ਦਾ ਵਸਨੀਕ ਸੀ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਮੁਕੇਰੀਆਂ ਟਰੱਕ ਯੂਨੀਅਨ ਦੀ ਕੰਧ ਬਣਾਉਣ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਵਿਵਾਦ ਚੱਲਿਆ ਆ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਯੂਨੀਅਨ ਵਿੱਚ ਕੰਧ ਸੰਦੀਪ ਸੰਨੀ ਨੇ ਬਣਾਈ ਸੀ। ਟਰੱਕ ਯੂਨੀਅਨ ਦੇ ਹੋਰ ਲੋਕਾਂ ਦੀ ਮੌਜੂਦਗੀ ਵਿੱਚ ਕੰਧ ਢਾਹੀ ਜਾ ਰਹੀ ਸੀ, ਤਾਂ ਗੁੱਸੇ ‘ਚ ਆ ਕੇ ਸੰਨੀ ਨੇ ਹਰਭਜਨ ਸਿੰਘ ਨੂੰ ਇੱਟ ਮਾਰ ਦਿੱਤੀ।
ਇੱਟ ਹਰਭਜਨ ਦੀ ਛਾਤੀ ਵਿੱਚ ਵੱਜੀ, ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੂਜੇ ਪਾਸੇ ਪੁਲਿਸ ਦੇ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।