All Latest NewsNews FlashPunjab News

Punjab News: ਪੰਜਾਬ ਸਰਕਾਰ ਨੇ ਪੇਅ ਸਕੇਲਾਂ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗਿਆ! ਮੁਲਾਜ਼ਮਾਂ ਵੱਲੋਂ 17 ਜੁਲਾਈ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ

 

Punjab News: ਅਧੂਰੇ ਸਕੇਲਾਂ ਦੀਆਂ ਸਾੜੀਆਂ ਜਾਣ ਗਈਆਂ ਕਾਪੀਆਂ, ਕਾਲੇ ਬਿੱਲੇ ਤੇ ਕਾਲੇ ਰਿਬਨ ਬੰਨ ਕੇ ਡਿਊਟੀ ਸਥਾਨਾਂ ਤੇ ਕਰਿਆ ਜਾਵੇਗਾ ਰੋਸ ਜ਼ਾਹਰ

ਸਰਕਾਰ ਵੱਲੋਂ ਸੁਪ੍ਰੀਮ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗਣ ਦਾ ਲਗਾਇਆ ਦੋਸ਼, ਸਰਕਾਰ ਵੱਲੋਂ ਵਾਰ ਵਾਰ ਮੀਟਿੰਗਾਂ ਦੇ ਕੇ ਭੱਜਣ ਦਾ ਲਗਾਇਆ ਦੋਸ਼

Punjab News: ਪੰਜਾਬ ਪੇਅ ਸਕੇਲ਼ ਬਹਾਲੀ ਸਾਂਝਾ ਫਰੰਟ ਵੱਲੋਂ ਆਨਲਾਈਨ ਸੂਬਾ ਪੱਧਰੀ ਮੀਟਿੰਗ ਕਰਕੇ 17 ਜੁਲਾਈ ਨੂੰ ਕਾਲੇ ਦਿਵਸ ਵੱਜੋਂ ਮਨਾਉਣ ਦਾ ਐਲਾਨ ਕੀਤਾ ਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਲਾਗੂ ਨਾ ਕਰਨ ਤੇ ਸਖਤਾਂ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਫਰੰਟ ਦੀ ਸੂਬਾ ਕਮੇਟੀ ਨੇ ਦੋਸ਼ ਲਗਾਇਆ ਕਿ 23 ਮਾਰਚ ਨੂੰ ਫ਼ਰੰਟ ਵਲੋਂ ਸੰਗਰੂਰ ਮੁੱਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਤੇ ਸਭ ਕਮੇਟੀ ਦੀ ਲਿਖਤੀ ਮੀਟਿੰਗ ਸੰਗਰੂਰ ਪ੍ਰਸ਼ਾਸ਼ਨ ਵੱਲੋਂ ਦਿੱਤੀ ਗਈ ਜੋ ਕਿ ਬਾਅਦ ਵਿੱਚ ਦੋ ਵਾਰ ਅੱਗੇ ਪਾਉਣ ਤੋਂ ਬਾਅਦ ਵੀ ਲਾਰਾ ਸਾਬਿਤ ਹੋਈ।

ਉਸ ਤੋਂ ਬਾਅਦ ਜ਼ਿਮਨੀ ਚੋਣਾਂ ਸਮੇਂ ਫ਼ਿਰ ਤੋਂ 25 ਜੂਨ ਦੀ ਮੀਟਿੰਗ ਸਭ ਕਮੇਟੀ ਨਾਲ ਤਹਿ ਹੋਈ ਜੌ ਕਿ ਹਰ ਵਾਰ ਦੀ ਤਰ੍ਹਾਂ ਫਿਰ ਨਾ ਹੋਈ।ਇਸ ਕਰਕੇ ਵਾਰ ਵਾਰ ਮੀਟਿੰਗਾਂ ਦੇ ਕੇ ਮੁਕਰਨਾਂ ਪੰਜਾਬ ਸਰਕਾਰ ਦੀ ਆਮ ਤੋਂ ਖ਼ਾਸ ਬਣੀ ਸਰਕਾਰ ਲਈ ਇੱਕ ਛੋਟੀ ਜਿਹੀ ਗੱਲ ਹੀ ਬਣ ਗਈ।

ਫ਼ਰੰਟ ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਉਸ ਦੇ ਨੇਤਾਵਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਆਉਂਦਿਆਂ ਹੀ ਪੰਜ਼ਾਬ ਪੇਅ ਸਕੇਲ਼ ਬਹਾਲ ਕਰਾਗੇ, ਪ੍ਰੰਤੂ ਸੁਪਰੀਮ ਕੋਰਟ ਵਿੱਚ ਸਰਕਾਰ ਵੱਲੋਂ ਕੇਸ਼ ਹਾਰਨ ਤੋਂ ਬਾਅਦ ਵੀ ਪੰਜਾਬ ਪੇਅ ਸਕੇਲ਼ ਲਾਗੂ ਨਹੀਂ ਕੀਤਾ ਜਾ ਰਿਹਾ।

ਸਗੋਂ ਵੱਖ ਵੱਖ ਵਿਭਾਗਾਂ ਦੇ ਸਰਵਿਸ ਰੂਲਾਂ ਨੂੰ ਸੋਧ ਕੇ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ,ਜਿਸ ਕਰਕੇ ਵੱਖ ਵੱਖ ਕੇਸਾਂ ਵਿੱਚ ਜਿੱਤੇ ਮੁਲਾਜਮਾਂ ਦੇ ਮਨਾਂ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ।

ਜੇਕਰ ਪੰਜਾਬ ਸਰਕਾਰ ਸੁਪ੍ਰੀਮ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਪੰਜਾਬ ਦੇ ਸਕੇਲ਼ ਲਾਗੂ ਨਹੀਂ ਕਰਦੀ ਤਾਂ ਸਰਕਾਰ ਤੇ ਇਹ ਗੱਲ ਪੱਕੀ ਢੁੱਕਦੀ ਹੈ ਕਿ ਹਾਥੀ ਦੇ ਦੰਦ ਖਾਣ ਨੂੰ ਹੋਰ,ਵਿਖਾਉਣ ਨੂੰ ਹੋਰ।

ਫਰੰਟ ਆਗੂਆਂ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਕਾਂਗਰਸ ਸਰਕਾਰ ਸਮੇਂ ਰਹੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਭਰਾ ਕਹਿੰਦਿਆਂ ਕਿਹਾ ਕਿ ਓਸੇ ਤਰਜ਼ ਤੇ ਚੱਲ ਰਹੇ ਹਨ ਵਿੱਤ ਮੰਤਰੀ ਖ਼ਜਾਨਾ ਖਾਲੀ ਹੈ ਤੇ ਪੀਪਾ ਮੰਤਰੀ ਬਣਨ ਦੀ ਪੂਰੀ ਤਿਆਰੀ ਵਿੱਚ ਹਨ ਮੌਜੂਦਾ ਵਿੱਤ ਮੰਤਰੀ ਵੀ।

ਫਰੰਟ ਆਗੂਆਂ ਨੇ 17 ਜੁਲਾਈ ਨੂੰ ਮੁਲਾਜਮਾਂ ਲਈ ਕਾਲੇ ਦਿਵਸ ਵੱਜੋਂ ਕਰਾਰ ਦਿੰਦਿਆਂ ਮਨਾਉਣ ਦਾ ਫੈਸਲਾ ਕੀਤਾ ਗਿਆ।ਇਸ ਮੌਕੇ ਕਾਲੇ ਬਿੱਲੇ ਤੇ ਕਾਲੇ ਰਿਬਨ ਬੰਨ ਕੇ ਡਿਊਟੀ ਕਰਦੇ ਸਮੇਂ ਵੱਖ ਵੱਖ ਵਿਭਾਗਾਂ ਦੇ ਮੁਲਾਜਮਾਂ ਨੂੰ ਸਰਕਾਰ ਖ਼ਿਲਾਫ਼ ਭਾਰੀ ਰੋਸ ਵਿਖਾਉਣ ਦੀ ਫਰੰਟ ਆਗੂਆਂ ਨੇ ਅਪੀਲ ਕੀਤੀ।

ਸੋਸਲ਼ ਮੀਡੀਆ ਦੇ ਹਰ ਪਲੇਟਫਾਰਮ ਤੇ ਵੱਧ ਤੋਂ ਵੱਧ ਸਰਕਾਰ ਖ਼ਿਲਾਫ਼ ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਵਾਇਰਲ ਕਰਨ ਦੀ ਵੀ ਅਪੀਲ ਕੀਤੀ ਗਈ ਤਾਂ ਜੌ ਇਸ ਰੋਸ ਪ੍ਰਦਰਸ਼ਨ ਰਾਹੀਂ ਸਰਕਾਰ ਨੂੰ ਮੁਲਾਜਮਾਂ ਦਾ ਕੀਤਾ ਜਾ ਰਿਹਾ ਆਰਥਿਕ ਸੋਸਣ ਦਿਖਾਈ ਦੇ ਸਕੇ।

ਇਸ ਸਮੇਂ ਸੂਬਾ ਕਨਵੀਨਰ ਸ਼ਲਿੰਦਰ ਕੰਬੋਜ਼,ਯੁੱਧਜੀਤ ਸਿੰਘ,ਸੰਦੀਪ ਸਿੰਘ,ਸੁਰਿੰਦਰ ਸਿੰਘ, ਸਸਪਾਲ ਸਿੰਘ ਰਟੌਲ, ਤਰਸੇਮ ਸਿੰਘ ਸਿੱਧੂ,ਅੰਕਿਤ ਵਰਮਾ, ਦਿਲਬਾਗ ਸਿੰਘ,ਸੁਮਿਤ ਕੰਬੋਜ਼,ਰਸਪਾਲ ਜਲਾਲਾਬਾਦ, ਜਸਵਿੰਦਰ ਐਤੀਆਣਾ ,ਦੀਪਕ ਕੰਬੋਜ਼,ਨਿਰਮਲ ਜ਼ੀਰਾ,ਕੁਲਦੀਪ ਖੋਖਰ, ਹਰਜੀਤ ਸਿੰਘ,ਹੀਰਾ ਲਾਧੂਕਾ, ਬਲਿਹਾਰ ਫਿਰੋਜ਼ਸਾਹ,ਪਰਮਪਾਲ ਫਾਜਿਲਕਾ ਆਦਿ ਆਗੂ ਹਾਜ਼ਰ ਸਨ।

 

Leave a Reply

Your email address will not be published. Required fields are marked *