All Latest NewsNews FlashPunjab News

ਵੱਡੀ ਖ਼ਬਰ: ਪੰਜਾਬ ‘ਚ ਕੱਲ੍ਹ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ!

 

Punjab News: 09/10/11 ਜੁਲਾਈ ਨੂੰ ਟਰਾਂਸਪੋਰਟ ਦਾ ਚੱਕਾ ਜਾਮ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ -ਰੇਸ਼ਮ ਸਿੰਘ ਗਿੱਲ, ਜਤਿੰਦਰ ਸਿੰਘ

Punjab News: ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋ ਪੰਜਾਬ ਦੇ ਸਮੂਹ ਡਿੱਪੂਆਂ ਤੇ ਗੇਟ ਰੈਲੀਆਂ ਕੀਤੀਆਂ ਗਈਆਂ ਫਿਰੋਜ਼ਪੁਰ ਡਿਪੂ ਤੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਗੇਟ ਰੈਲੀ ਤੋਂ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਸਰਕਾਰ ਜਦੋਂ ਸੱਤਾ ਵਿੱਚ ਨਹੀਂ ਸੀ ਉਸ ਸਮੇ ਵੱਡੇ-ਵੱਡੇ‌ ਬਿਆਨ ਦਿੰਦੀ ਸੀ ਕਿ ਠੇਕੇਦਾਰਾ ਦੇ ਹੱਥ ਮੌਜੂਦਾ ਸਰਕਾਰਾਂ ਨਾਲ ਜੁੜਦੇ ਹਨ ਅਤੇ ਤੇ ਪੰਜਾਬ ਦੇ ਨੋਜਵਾਨ ਦਾ ਸ਼ੋਸਣ ਕਰ ਰਹੇ ਹਨ।

ਇਸ ਦੀਆਂ ਵੀਡੀਓਜ਼ ਆਦਿ ਵੀ ਟਰਾਂਸਪੋਰਟ ਮੰਤਰੀ ਪੰਜਾਬ ਦੀਆਂ ਨੈੱਟ ਤੇ ਪਾਈਆਂ ਗਈਆਂ ਹਨ ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਸਾਰ ਹੀ ਠੇਕੇਦਾਰੀ ਸਿਸਟਮ ਨੂੰ ਖਤਮ ਕਰ ਦੇਵਾਂਗੇ ਪਰ ਅੱਜ ਸਰਕਾਰ ਬਣੀ ਨੂੰ 3 ਸਾਲ ਤੋਂ ਵੀ ਉਪਰ ਦਾ ਸਮਾਂ ਹੋ ਗਿਆ ਹੈ ਪ੍ਰੰਤੂ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਠੇਕੇਦਾਰੀ ਸਿਸਟਮ ਜਿਉਂ ਦੀ ਤਿਉਂ ਚੱਲ ਰਿਹਾ ਕੁਰਪਸ਼ਨ ਦੇ ਨਾਲ ਵਿਭਾਗਾਂ ਦੇ ਵਿੱਚ ਭਰਤੀ ਕੀਤੀ ਜਾਂ ਰਹੀ ਹੈ ਪਹਿਲਾਂ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਫੇਰ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ 2024 ਨੂੰ ਮੀਟਿੰਗ ਕਰਕੇ ਯੂਨੀਅਨ ਦੀਆਂ ਮੰਗਾਂ ਦਾ 1 ਮਹੀਨੇ ਦੇ ਵਿੱਚ ਕਮੇਟੀ ਬਣਾਕੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ।

ਪਰ 1 ਸਾਲ ਹੋ ਗਿਆ ਕਮੇਟੀ ਬਣੀ ਨੂੰ ਕਮੇਟੀ ਨੇ ਹੁਣ ਤੱਕ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ 10-12 ਸਾਲ ਤੋਂ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਆਊਟ ਸੋਰਸ ਠੇਕੇਦਾਰ ਠੇਕੇਦਾਰੀ ਸਿਸਟਮ ਤਹਿਤ ਲੁੱਟ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਅਤੇ ਹੁਣ ਬਿਨਾਂ ਠੇਕੇਦਾਰ ਨਾਲ ਐਗਰੀਮੈਂਟ ਤੋਂ ਭਰਤੀ ਕੀਤੀ ਜਾ ਰਹੀ ਹੈ ਪਹਿਲਾ ਠੇਕੇਦਾਰ ਦਾਤਾਰ ਸਕਿਊਰਟੀ ਗਰੁੱਪ 12-13 ਕਰੋੜ ਰੁਪਏ ਸਕਿਊਰਟੀ ਅਤੇ EPF,ESI ਦੀ ਸਿੱਧੀ ਲੁੱਟ ਕਰਕੇ ਭੱਜ ਗਿਆ ਫੇਰ ਦੂਸਰਾ ਠੇਕੇਦਾਰ ਸਾਈਂ ਰਾਮ ਏਸੇ ਤਰ੍ਹਾਂ ਲੁੱਟ ਕਰਕੇ ਤੁਰਦਾ ਬਣਿਆ ਅਤੇ ਹੁਣ ਬਿਨਾਂ ਐਗਰੀਮੈਂਟ ਦੇ ਐਸ ਐਸ ਪ੍ਰੋਵਾਇਡਰ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਤੀਸਰਾ ਠੇਕੇਦਾਰ ਲਿਆਂਦਾ ਗਿਆ ਹੈ, ਜੋ ਬਿਨਾਂ ਐਗਰੀਮੈਂਟ ਦੇ ਲੱਖਾਂ ਰੁਪਏ ਰਿਸ਼ਵਤ ਲੈ ਕੇ ਭਰਤੀ ਕਰ ਰਿਹਾ ਹੈ।

ਸਰਕਾਰ ਵਲੋਂ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਲੁੱਟ ਦੇ ਨਵੇਂ ਨਵੇਂ ਤਰੀਕੇ ਲੱਭ ਕੇ ਮੁਲਾਜ਼ਮਾਂ ਦੀ ਲੁੱਟ ਕੀਤੀ ਜਾਂ ਰਹੀ ਹੈ ਇਸ ਪ੍ਰਤੀ ਪੰਜਾਬ ਦੀਆਂ ਅਤੇ ਬਾਹਰੀ ਸੂਬਿਆਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਯੂਨੀਅਨ ਦੀ ਰੱਖੀ ਹੜਤਾਲ ਦੀ ਹਮਾਇਤ ਕੀਤੀ ਜਾ ਰਹੀ ਹੈ ਸਾਡੀ ਪੰਜਾਬ ਦੀਆਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਅਪੀਲ ਹੈ ਟਰਾਂਸਪੋਰਟ ਵਿਭਾਗ ਨੂੰ ਬਚਾਉਣ ਅਤੇ ਨਿੱਜੀਕਰਨ ਨੂੰ ਰੋਕਣ ਲਈ ਇਸ ਸੰਘਰਸ਼ ਵਿੱਚ ਸਾਡਾ ਸਾਥ ਦਿੱਤਾ ਜਾਵੇ।

ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਪਨਬਸ/ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਦਾ ਲੰਮੇ ਸਮੇ ਤੋ‌ ਠੇਕੇਦਾਰੀ ਸਿਸਟਮ ਤਹਿਤ ਸ਼ੋਸਣ ਹੋ ਰਿਹਾ ਹੈ 09/02/2025 ਨੂੰ ਵੀ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਕਮੇਟੀ ਗਠਿਤ ਕੀਤੀ ਗਈ 2 ਮਹੀਨੇ ਦੇ ਵਿੱਚ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪ੍ਰੰਤੂ ਅੱਜ 1 ਸਾਲ 5 ਮਹੀਨੇ ਬੀਤ ਚੁੱਕੇ ਨੇ ਕੋਈ ਹੱਲ ਨਹੀਂ ਯੂਨੀਅਨ ਨੂੰ ਵਾਰ-ਵਾਰ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਮੁੱਖ ਮੰਤਰੀ ਪੰਜਾਬ ਵੱਲੋਂ ਵੀ 1 ਮਹੀਨੇ ਦੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਸੀ।

ਪ੍ਰੰਤੂ ਹੁਣ ਤੱਕ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸਾਰਿਆਂ ਵਲੋਂ ਟਾਲਮਟੋਲ ਚੱਲ ਰਿਹਾ ਹੈ ਵਾਰ-ਵਾਰ ਲਾਰੇ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠੇਕੇਦਾਰੀ ਸਿਸਟਮ ਤਹਿਤ ਰਿਸ਼ਵਤਖੋਰੀ ਰਾਹੀ ਭਰਤੀ ਦੇ ਪਰੂਫ ਤੱਕ ਪੇਸ਼ ਕਰ ਚੁੱਕੇ ਹਾਂ ਸਰਕਾਰ ਕੋਲ ਲਿਖਤੀ ਸ਼ਕਾਇਤਾਂ ਵੀ ਕਰ ਚੁੱਕੇ ਹਾਂ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਧੜੱਲੇ ਦੇ ਨਾਲ ਹੁਣ ਵੀ ਠੇਕੇਦਾਰ ਬਿਨਾਂ ਐਗਰੀਮੈਂਟ ਦੇ ਕੁਰੱਪਸ਼ਨ ਕਰਕੇ ਆਊਟ ਸੋਰਸ ਭਰਤੀ ਕਰ ਰਿਹਾ ਹੈ।

ਪੰਜਾਬ ਸਰਕਾਰ ਹਰ ਪੱਖ ਤੋਂ ਫੇਲ ਹੋ ਚੁੱਕੀ ਹੈ ਅਫ਼ਸਰਸ਼ਾਹੀ ਹਾਵੀ ਹੋ ਚੁੱਕੀ ਹੈ ਸਰਕਾਰ ਤੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਹੋਣ ਦੇ ਬਾਵਜੂਦ ਵੀ ਕਰਜ਼ੇ ਅਤੇ ਬੇਰੋਜ਼ਗਾਰੀ ਵਿੱਚ ਡੋਬਿਆ ਜਾ ਰਿਹਾ ਹੈ ਕਾਰਪੋਰੇਟ ਘਰਾਣਿਆਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਵਿਭਾਗਾਂ ਦੇ ਵਿੱਚ ਪਾਇਆ ਜਾ ਰਹੀਆਂ ਹਨ ਜਦੋਂ ਕਿ ਕਿਲੋਮੀਟਰ ਸਕੀਮ ਬੱਸ ਸਿੱਧੇ ਤੌਰ ਤੇ ਵਿਭਾਗ ਨੂੰ ਇੱਕ ਬੱਸ 6 ਸਾਲਾਂ ਵਿੱਚ 1 ਕਰੋੜਾ ਰੁਪਏ ਦਾ ਚੂਨਾ ਲਾ ਰਹੀ ਹੈ ਵਿਭਾਗਾਂ ਦਾ ਜਾਣਬੁੱਝ ਕੇ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਦੋਂ ਕਿ ਫਰੀ ਸਫ਼ਰ ਦਾ ਪੈਸਾ ਸਰਕਾਰ ਤੋਂ ਲਗਭਗ 1100 ਤੋਂ 1200 ਦੇ ਕਰੀਬ ਪੈਡਿੰਗ ਹੈ ਸਰਕਾਰ ਨੇ ਆਪਣੇ ਬਜਟ ਸੈਸ਼ਨ ਦੇ ਵਿੱਚ 450 ਕਰੋੜ ਹੀ ਰੱਖਿਆ ਇਹ ਪੈਸੇ ਨੂੰ ਰੋਕ ਕੇ ਸਰਕਾਰ ਵਿਭਾਗ ਨੂੰ ਘਾਟੇ ਵਿੱਚ ਸਾਬਤ ਕਰਨਾ ਚਹੁੰਦੀ।

ਇਸ ਸਮੇਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ,ਟਾਇਰ,ਟਿਕਟ ਮਸ਼ੀਨਾਂ,ਸਪੇਅਰਪਾਰਟ ਆਦਿ ਪੈਸਿਆਂ ਦੀ ਘਾਟ ਕਾਰਨ ਰੁਕਿਆ ਹੋਇਆ ਹੈ ਜਦੋਂ ਕਿ ਟਰਾਂਸਪੋਰਟ ਅਦਾਰਾ ਮੁਨਾਫ਼ੇ ਵਾਲਾ ਅਤੇ ਪਬਲਿਕ ਨੂੰ ਸਹੂਲਤਾਂ ਦੇਣ ਵਾਲਾ ਹੈ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵੀ ਨਵੀ ਸਰਕਾਰੀ ਬੱਸ ਨਹੀਂ ਪਾਈ ਇਸ ਕਰਕੇ ਨਜਾਇਜ਼ ਤੌਰ ਤੇ ਟਰਾਂਸਪੋਰਟ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ ਸਰਕਾਰ ਬਣਨ ਤੋਂ ਪਹਿਲਾਂ ਦੇ ਟਰਾਂਸਪੋਰਟ ਮੰਤਰੀ,ਮੁੱਖ ਮੰਤਰੀ ਪੰਜਾਬ ਸਮੇਤ ਕੇਜਰੀਵਾਲ ਨੇ ਵਾਅਦੇ ਕੀਤੇ ਸਨ ਕੀ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਕਦੇ ਧਰਨਾ ਨਹੀਂ ਲੱਗਣ ਦਿਆਂਗੇ ਪਰ ਹੁਣ ਇੱਕ ਇੱਕ ਮਹੀਨਾ ਪਹਿਲਾਂ ਨੋਟਿਸ ਭੇਜਣ ਤੇ ਵੀ ਕੋਈ ਮੀਟਿੰਗ ਨਹੀਂ ਬੁਲਾਈ ਜਾਂਦੀ।

ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਨੂੰ ਟਰਾਂਸਪੋਰਟ ਵਿਭਾਗ ਦੀ ਕੋਈ ਫ਼ਿਕਰ ਨਹੀਂ ਹੈ ਉਹਨਾ ਕਿਹਾ ਕਿ ਸਰਕਾਰ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਤਰੁੰਤ ਹੱਲ ਕਰੇ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ,ਸਰਕਾਰ ਠੇਕੇਦਾਰੀ ਸਿਸਟਮ ਨੂੰ ਬੰਦ ਕਰੇ, ਤਨਖਾਹਾਂ ਦੇ ਵਿੱਚ ਇਕਸਾਰਤਾ ਲੈ ਕੇ ਆਵੇ,ਕਿਲੋਮੀਟਰ ਸਕੀਮ ਬੱਸਾਂ ਬੰਦ ਕਰੇ ਸਰਕਾਰ ਵਿਭਾਗ ਦੀਆਂ ਸਰਕਾਰੀ ਬੱਸਾਂ 10 ਹਜ਼ਾਰ ਕਰਨ ਦਾ ਪ੍ਰਬੰਧ ਕਰੇ ਜੇਕਰ ਸਰਕਾਰ ਨੇ ਮੰਗਾ ਦਾ ਹੱਲ ਨਾ ਕੀਤਾ ਤਾਂ ਮਜਬੂਰੀ ਵਿੱਚ 09/10/11 ਜੁਲਾਈ ਨੂੰ ਯੂਨੀਅਨ ਵਲੋਂ ਪੂਰਨ ਤੌਰ ਤੇ ਪਨਬਸ ਪੀ ਆਰ ਟੀ ਸੀ ਦਾ ਚੱਕਾ ਜਾਮ ਕਰਕੇ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ ਤੇ ਪੱਕਾ ਧਰਨਾ ਦਿੱਤਾ ਜਾਵੇਗਾ ਧੱਕੇਸ਼ਾਹੀ ਜਾ ਹੱਲ ਨਾ ਹੋਣ ਤੇ ਇਹ ਹੜਤਾਲ ਅਣਮਿੱਥੇ ਸਮੇਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ।

 

 

Leave a Reply

Your email address will not be published. Required fields are marked *