All Latest NewsNews FlashPunjab News

Punjab News: ਮੋਗਾ ਕਨਵੈਂਸ਼ਨ ‘ਚ ਪੰਜਾਬ ਭਰ ਤੋਂ ਅਧਿਆਪਕ ਹੋਣਗੇ ਸ਼ਾਮਿਲ- ਅਮਨਦੀਪ ਸ਼ਰਮਾ

 

Punjab News: ਅਧਿਆਪਕਾਂ ਦੇ ਅਹਿਮ ਮਸਲਿਆਂ ਤੇ ਹੋਵੇਗੀ ਗੱਲਬਾਤ- ਭਗਵੰਤ ਭਟੇਜਾ

Punjab News: ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ 12 ਜੁਲਾਈ ਨੂੰ ਮੋਗਾ ਵਿਖੇ ਨਛੱਤਰ ਸਿੰਘ ਹਾਲ ਵਿੱਚ ਕਰਵਾਈ ਜਾ ਰਹੀ ਜਥੇਬੰਦੀ ਦੀ ਕਨਵੈਂਸ਼ਨ ਵਿੱਚ ਪੰਜਾਬ ਭਰ ਤੋਂ ਅਧਿਆਪਕ ਭਾਗ ਲੈਣਗੇ। ਜਥੇਬੰਦੀ ਪੰਜਾਬ ਦੇ ਸੂਬਾ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਕਨਵੈਂਸ਼ਨ ਵਿੱਚ ਅਧਿਆਪਕਾਂ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਡੀਏ ਦੀਆਂ 13% ਕਿਸਤਾਂ ਜਾਰੀ ਕਰਨਾ, ਪੇਡੂ ਭੱਤਾ ਬਹਾਲ ਕਰਨਾ ,ਹੈਡ ਟੀਚਰ ਦੀ ਪੋਸਟ ਪ੍ਰਬੰਧਕੀ ਪੋਸਟ ਬਣਾਉਣਾ, ਸੈਂਟਰ ਪੱਧਰ ਤੇ ਡਾਟਾ ਆਪਰੇਟਰ ਦੀ ਭਰਤੀ ਕਰਨਾ, ਅਨਾਮਲੀ ਦੀ ਸਮੱਸਿਆ ਨੂੰ ਹੱਲ ਕਰਨਾ, ਪੰਜਾਬ ਭਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਸਮਾਂ ਵੱਧ ਕਰਨਾ, ਦੂਰ ਦਰਾਡੇ ਬੈਠੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਦੇਣਾ ਆਦਿ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।

ਜਥੇਬੰਦੀ ਪੰਜਾਬ ਦੇ ਸਲਾਹਕਾਰ ਭਗਵੰਤ ਭਟੇਜਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਬੇਲੋੜੀਆਂ ਡਿਊਟੀਆਂ ਨੂੰ ਤੁਰੰਤ ਕੱਟਣਾ, ਖਾਲੀ ਪਈਆਂ ਅਧਿਆਪਕਾਂ ਦੀਆਂ ਪੋਸਟਾਂ ਦੀ ਭਰਤੀ ਕਰਨਾ, ਪ੍ਰਾਇਮਰੀ ਤੋਂ ਹੈਡ ਟੀਚਰ ,ਸੈਂਟਰ ਹੈਡ ਟੀਚਰ,ਬਲਾਕ ਸਿੱਖਿਆ ਅਫਸਰਾਂ ਅਤੇ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨਾ ਆਦਿ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਕਨਵੈਂਸ਼ਨ ਉਪਰੰਤ ਸੀਆਈਡੀ ਵਿਭਾਗ ਰਾਹੀਂ ਪੰਜਾਬ ਸਰਕਾਰ ਵੱਲੋਂ ਗਠਤ ਕੈਬਨਿਟ ਸਬ ਕਮੇਟੀ ਨੂੰ ਮੀਟਿੰਗ ਲਈ ਮੰਗ ਪੱਤਰ ਵੀ ਭੇਜਿਆ ਜਾਵੇਗਾ।

ਮੀਟਿੰਗ ਸਬੰਧੀ ਗੁਰਦਾਸਪੁਰ ਤੋਂ ਬਲਜੀਤ ਗੁਰਦਾਸਪੁਰ ਹੋਸ਼ਿਆਰਪੁਰ ਤੋਂ ਜਸਬੀਰ ਹੁਸ਼ਿਆਰਪੁਰ, ਬਰਨਾਲਾ ਤੋਂ ਮਾਲਵਿੰਦਰ ਬਰਨਾਲਾ ਪਟਿਆਲਾ ਤੋਂ ਪਰਮਜੀਤ ਸਿੰਘ ਤੋਰ ਸੰਗਰੂਰ ਤੋਂ ਸੁਖਬੀਰ ਸਿੰਘ,ਅਮਨਦੀਪ ਪਾਤੜਾ, ਨਾਭਾ ਤੋਂ ਲਵਨੀਸ਼ ਗੋਇਲ, ਭਾਰਤ ਭੂਸ਼ਨ ਗੋਇਲ, ਸੁਨਾਮ ਤੋਂ ਓਮ ਪ੍ਰਕਾਸ਼ ਗੋਇਲ ,ਕਮਲ ਗੋਇਲ ਫਾਜ਼ਿਲਕਾ ਤੋਂ ਭਗਵੰਤ ਭਟੇਜਾ,ਬਠਿੰਡਾ ਤੋਂ ਪਰਮਜੀਤ ਸਿੰਘ ਤਲਵੰਡੀ, ਮੋਹਾਲੀ ਤੋਂ ਦੀਪਕ ਮਹਾਲੀ ਆਦਿ ਸਾਥੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।

 

Leave a Reply

Your email address will not be published. Required fields are marked *