Breaking: ਝਾਰਖੰਡ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਦਿੱਤਾ ਅਸਤੀਫ਼ਾ
ਪੰਜਾਬ ਨੈੱਟਵਰਕ, ਨਵੀਂ ਦਿੱਲੀ:
ਝਾਰਖੰਡ ਵਿੱਚ ਇੱਕ ਵਾਰ ਫਿਰ ਲੀਡਰਸ਼ਿਪ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਹੇਮੰਤ ਸੋਰੇਨ ਜੇਲ ਤੋਂ ਵਾਪਸ ਪਰਤਣ ਤੋਂ ਬਾਅਦ ਇੱਕ ਵਾਰ ਫਿਰ ਮੁੱਖ ਮੰਤਰੀ ਬਣਨ ਜਾ ਰਹੇ ਹਨ।
ਬੁੱਧਵਾਰ ਨੂੰ ਰਾਜਧਾਨੀ ਰਾਂਚੀ ਵਿੱਚ ਜੇਐਮਐਮ, ਕਾਂਗਰਸ ਅਤੇ ਆਰਜੇਡੀ ਦੀ ਬੈਠਕ ਵਿੱਚ ਹੇਮੰਤ ਸੋਰੇਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ।
Jharkhand CM Champai Soren tenders resignation to Governor CP Radhakrishnan at Raj Bhavan in Ranchi.
JMM Executive President Hemant Soren stakes claim to form Government. pic.twitter.com/uZqvSH2jpj
— ANI (@ANI) July 3, 2024
ਪਾਰਟੀ ਦੇ ਫੈਸਲੇ ਤੋਂ ਬਾਅਦ ਚੰਪਾਈ ਸੋਰੇਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
Jharkhand CM Champai Soren tenders resignation to Governor CP Radhakrishnan at Raj Bhavan in Ranchi. pic.twitter.com/IPFhAESe2k
— ANI (@ANI) July 3, 2024
ਹੇਮੰਤ ਸੋਰੇਨ ਨੇ ਵੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ।