All Latest NewsNews FlashPunjab News

ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ (ਅ.ਜ) ਅਧੀਨ ਬੂਥ ਲੈਵਲ ਅਫਸਰਾਂ ਦੀ ਟ੍ਰੇਨਿੰਗ ਸਫਲਤਾ ਪੂਰਵਕ ਸੰਪਨ

 

ਭਾਰਤ ਮੰਡਪਮ ਨਵੀਂ ਦਿੱਲੀ ਵਿਖ਼ੇ ਬੀਤੇ ਮਹੀਨੇ ਕਰਵਾਈ ਬੀ.ਐਲ.ਓਜ਼ ਟ੍ਰੇਨਿੰਗ ਅਧੀਨ ਵਿਧਾਨ ਸਭਾ ਚੋਣ ਹਲਕਾ ਅੰਮ੍ਰਿਤਸਰ ਪੱਛਮੀ ਦੇ 208 ਬੀ.ਐਲ.ਓਜ਼ ਨੂੰ ਦਿੱਤੀ ਗਈ ਵਿਸਥਾਰਿਤ ਟ੍ਰੇਨਿੰਗ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ

ਅੰਮ੍ਰਿਤਸਰ ਪੱਛਮੀ ਹਲਕੇ ਦੇ ਬੀ.ਐਲ.ਓਜ਼/ ਸੁਪਰਵਾਇਜ਼ਰਜ਼ ਨੂੰ ਸਰਕਾਰੀ ਬਹੁੱਤਕਨੀਕੀ ਕਾਲਜ ਅੰਮ੍ਰਿਤਸਰ ਵਿਖ਼ੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਕਰਵਾਇਆ ਜਾਣੂ-ਚੋਣ ਕਾਨੂੰਗੋ

Punjab News

ਭਾਰਤੀ ਅੰਤਰ ਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਸਥਾਨ (IIIDEM), ਨਵੀਂ ਦਿੱਲੀ, ਦਵਾਰਕਾ ਸੈਕਟਰ-13 ਵਿਖ਼ੇ 09 ਅਤੇ 10 ਜੂਨ 2025 ਨੂੰ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬੂਥ ਲੈਵਲ ਅਫਸਰਾਂ/ਸੁਪਰਵਾਈਜ਼ਰਾਂ ਦੀ ਕਰਵਾਈ ਟ੍ਰੇਨਿੰਗ ਅਤੇ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਜ਼ਾਰੀ ਦਿਸ਼ਾ ਨਿਰਦੇਸ਼ਾਂ ਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ ਮਿਤੀ 10 ਜੁਲਾਈ ਅਤੇ 11 ਜੁਲਾਈ 2025 ਨੂੰ ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ (ਅ.ਜ) ਦੇ 20 ਸੁਪਰਵਾਈਜ਼ਰਾਂ/208 ਬੂਥ ਲੈਵਲ ਅਫਸਰਾਂ ਦੀ ਟ੍ਰੇਨਿੰਗ ਅਤੇ ਓਰੀਐਂਟੇਸ਼ਨ ਪ੍ਰੋਗਰਾਮ ਮਾਣਯੋਗ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਸ਼੍ਰੀ ਗੁਰਸਿਮਰਨ ਸਿੰਘ ਢਿੱਲੋਂਜੀ ਦੀ ਯੋਗ ਅਗੁਵਾਈ ਹੇਠਾਂ ਸਫਲਤਾ ਪੂਰਵਕ ਕਾਰਵਾਈ ਗਈ।

ਇਹ ਟ੍ਰੇਨਿੰਗ ਲੋਕਤੰਤਰ ਅਤੇ ਚੋਣ ਪ੍ਰਕਿਰਿਆ ਸੰਬੰਧੀ ਵੱਖ-ਵੱਖ ਵਿਸ਼ਿਆਂ ਤੇ ਵਿਸਥਾਰਿਤ ਜਾਣਕਾਰੀ ਅਤੇ ਕੇਸ ਸਟੱਡੀ ਅਨੁਸਾਰ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਸ਼੍ਰੀ ਮਨਮੋਹਨ ਕੁਮਾਰ ਅਤੇ ਸ਼੍ਰੀ ਪਰਮਜੀਤ ਸਿੰਘ , ਚੋਣ ਕਾਨੂੰਗੋ ਸ਼੍ਰੀ ਸੁਖਜੀਤ ਸਿੰਘ ਦੀ ਨਿਜੀ ਹਾਜ਼ਰੀ ਵਿੱਚ ਚੋਣ ਹਲਕਾ ਪੱਧਰੀ ਮਾਸਟਰ ਟ੍ਰੇਨਰਾਂ ਸ਼੍ਰੀ ਰਾਜੇਸ਼ ਕੁਮਾਰ ਪਰਾਸ਼ਰ, ਸ਼੍ਰੀ ਅਸ਼ਵਨੀ ਅਵਸਥੀ, ਸ.ਇੰਦਰਜੀਤ ਸਿੰਘ, ਸ. ਮਨਪ੍ਰੀਤ ਸਿੰਘ, ਸ.ਮਧੂਸੂਦਨ ਸਿੰਘ, ਸ. ਹਰਮੀਤ ਸਿੰਘ ਵੱਲੋਂ ਚੋਣ ਹਲਕੇ ਨਾਲ ਸੰਬੰਧਿਤ ਬੀ.ਐਲ.ਓਜ਼/ਸੁਪਰਵਾਈਜ਼ਰਾਂ ਨੂੰ ਸਫਲਤਾ ਪੂਰਵਕ ਅਤੇ ਰੋਚਨਾਤਮਕ ਢੰਗ ਨਾਲ ਕਰਵਾਈ ਗਈ।

ਟ੍ਰੇਨਿੰਗ ਸਮਾਂ ਸਰਣੀ ਅਨੁਸਾਰ ਸਮੂਹ ਬੀ.ਐਲ.ਓਜ਼/ ਸੁਪਰਵਾਈਜ਼ਰਾਂ ਦੀ ਰਜਿਸਟ੍ਰੇਸ਼ਨ ਤੇ ਹਾਜ਼ਰੀ ਲਗਵਾਉਣ ਉਪਰੰਤ ਇੰਦਰਜੀਤ ਸਿੰਘ ਵੱਲੋਂ ਹਾਜ਼ਰੀਨ ਬੀ.ਐਲ.ਓਜ਼/ ਸੁਪਰਵਾਈਜ਼ਰਾਂ ਨੂੰ ਬੀ.ਐਲ.ਓਜ਼ ਦੀ ਨਿਯੁਕਤੀ, ਬੀ.ਐਲ.ਓਜ਼ ਦੇ ਫਰਜ਼ਾਂ ਤੇ ਜ਼ਿਮੇਵਾਰੀਆਂ, ਭਾਰਤੀ ਸੰਵਿਧਾਨ ਵਿੱਚ ਲੋਕ ਪ੍ਰਤੀਨਿਧਤਾ ਐਕਟ 1950 ਦੀਆਂ ਧਾਰਾਵਾਂ ਆਦਿ ਬਾਰੇ ਰੋਚਨਾਤਮਕ ਜਾਣਕਾਰੀ ਸਾਂਝੀ ਕੀਤੀ। ਰਾਜੇਸ਼ ਕੁਮਾਰ ਪਰਾਸ਼ਰ ਤੇ ਤਕਨੀਕੀ ਜਾਣਕਾਰੀ, ਬੀ.ਐਲ.ਓ ਐੱਪ ਤੇ VHA (ਵੋਟਰ ਹੈਲਪਲਾਈਨ ਐੱਪ) ਆਦਿ ਬਾਰੇ ਵਿਸਥਾਰਿਤ ਰੂਪ ਵਿੱਚ ਦੱਸਿਆ।

ਮਧੂਸੁਧਨ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਬੀ.ਐਲ.ਓਜ਼/ ਸੁਪਰਵਾਈਜ਼ਰਾਂ ਨੂੰ ਚੋਣ ਕਮਿਸ਼ਨ ਦੇ ਸਾਰੇ ਫਾਰਮਾਂ ਨੂੰ ਵੱਖ-ਵੱਖ ਸਥਿਤੀਆਂ ਵਿੱਚ ਭਰਨ ਬਾਰੇ, ਬਣਦੀਆਂ ਡਿਊਟੀਆਂ ਅਤੇ ਲੋਕਤੰਤਰੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਹਰਮੀਤ ਸਿੰਘ ਨੇ ਬੀ.ਐਲ.ਓਜ਼/ ਸੁਪਰਵਾਈਜ਼ਰਾਂ ਨੂੰ ਵੱਖ-ਵੱਖ ਹਲਾਤਾਂ ਅਨੁਸਾਰ ਰੋਲ-ਪਲੇ ਦੀ ਅਦਾਕਾਰੀ ਕਾਰਵਾਈ ਜਿਸਦਾ ਸਮੂਹ ਹਾਜ਼ਰੀਨਾ ਨੇ ਲੁਤਫ਼ ਉਠਾਇਆ ਅਤੇ ਪ੍ਰਸੰਨਤਾ ਸਹਿਤ ਜਾਣਕਾਰੀ ਪ੍ਰਾਪਤ ਕੀਤੀ। ਸ਼੍ਰੀ ਅਸ਼ਵਨੀ ਅਵਸਥੀ ਨੇ ਚੋਣ ਤੋਂ ਪਹਿਲਾਂ/ਚੋਣ ਦੌਰਾਨ/ਚੋਣ ਉਪਰੰਤ ਹੁੰਦੀਆਂ ਕਿਰਿਆਵਾਂ ਬਾਰੇ ਉਤਸ਼ਾਹਪੂਰਵਕ ਜਾਣਕਾਰੀ ਸਾਂਝੀ ਕੀਤੀ।

ਹਾਜ਼ਰੀਨ ਆਏ ਸਮੂਹ ਬੀ.ਐਲ.ਓਜ਼/ ਸੁਪਰਵਾਈਜ਼ਰਾਂ ਅਤੇ ਸਮੁੱਚੇ ਚੋਣ ਅਮਲੇ ਲਈ ਖਾਣ-ਪੀਣ ਦਾ ਸੁਚੱਜਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਬੀ.ਐਲ.ਓਜ਼/ ਸੁਪਰਵਾਈਜ਼ਰਾਂ ਦੀਆਂ ਧਰਾਤਲੀ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਮਾਸਟਰ ਟ੍ਰੇਨਰਾਂ ਵੱਲੋਂ ਇਹਨਾਂ ਮੁਸ਼ਕਲਾਂ ਦੇ ਸੁਚੱਜੇ ਹੱਲ ਦੱਸੇ ਗਏ। ਸਮੂਹ ਹਾਜ਼ਰੀਨ, ਬੀ.ਐਲ.ਓਜ਼/ ਸੁਪਰਵਾਈਜ਼ਰਾਂ ਨੇ ਟ੍ਰੇਨਿੰਗ ਉਪਰੰਤ ਉੱਤਮ ਟਿੱਪਣੀਆਂ ਦਿੱਤੀਆਂ।

ਇਸ ਟ੍ਰੇਨਿੰਗ ਦੌਰਾਨ ਮੁਕੇਸ਼ ਕੁਮਾਰ, ਹੀਰਾ ਲਾਲ, ਨਰਿੰਦਰ ਸਿੰਘ, ਮਹਿੰਦਰਪਾਲ ਸਿੰਘ ਆਦਿ ਉਚੇਚੇ ਤੌਰ ਤੇ ਬਤੌਰ ਚੋਣ ਅਮਲਾ ਅਤੇ ਸਹਾਇਕ ਟ੍ਰੇਨਿੰਗ ਤੇ ਓਰੀਐਂਟੇਸ਼ਨ ਪ੍ਰੋਗਰਾਮਰ ਹਾਜ਼ਿਰ ਹੋਏ ਅਤੇ ਇਸ ਪ੍ਰੋਗਰਾਮ ਦੇ ਅਨੁਸ਼ਾਸਨਿਕ ਤੇ ਸੁਚਾਰੂ ਸੰਚਾਲਣ ਵਿੱਚ ਵੱਢਮੁੱਲਾ ਯੋਗਦਾਨ ਪਾਇਆ।

Leave a Reply

Your email address will not be published. Required fields are marked *