All Latest NewsNews FlashPunjab NewsTop BreakingTOP STORIES

Teacher Job: 725 ਸਕੂਲ ਅਧਿਆਪਕਾਂ ਦੀਆਂ ਨਿਕਲੀਆਂ ਪੋਸਟਾਂ, ਇਸ ਤਰੀਕ ਤੋਂ ਕਰੋ ਅਪਲਾਈ

 

Teacher Job: ਇੰਨਾਂ ਸਵਾ 700 ਅਸਾਮੀਆਂ ਵਿੱਚ 393 ਪੋਸਟਾਂ ਪ੍ਰਾਇਮਰੀ ਕੇਡਰ ਦੀਆਂ ਹੋਣੀਆਂ, ਜਦੋਂਕਿ 332 ਪੋਸਟਾਂ ਮਾਸਟਰ ਕੇਡਰ ਦੀਆਂ ਹੋਣਗੀਆਂ

Teacher Job: ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਵਾਰ ਗੌਰਮਿਟ ਸਕੂਲਾਂ ਦੇ ਅੰਦਰ ਸਵਾ 700 ਸਪੈਸ਼ਲ ਐਜੂਕੇਟਰਾਂ ਦੀ ਭਰਤੀ ਦਾ ਫ਼ੈਸਲਾ ਕਰਿਆ ਹੈ।

ਸਰਕਾਰੀ ਸੂਚਨਾ ਅਨੁਸਾਰ, ਇੰਨਾਂ ਸਵਾ 700 ਅਸਾਮੀਆਂ ਵਿੱਚ 393 ਪੋਸਟਾਂ ਪ੍ਰਾਇਮਰੀ ਕੇਡਰ ਦੀਆਂ ਹੋਣੀਆਂ, ਜਦੋਂਕਿ 332 ਪੋਸਟਾਂ ਮਾਸਟਰ ਕੇਡਰ ਦੀਆਂ ਹੋਣਗੀਆਂ।

ਯੋਗ ਉਮੀਦਵਾਰ ਇਨ੍ਹਾਂ ਪੋਸਟਾਂ ਲਈ 21 ਜੁਲਾਈ ਤੋਂ ਅਪਲਾਈ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਭਰਤੀ ਪ੍ਰਕਿਰਿਆ ਨੂੰ ਅਗਲੇ ਕਰੀਬ ਡੇਢ ਮਹੀਨੇ ਵਿੱਚ ਪੂਰਾ ਕਰਨ ਦੀ ਕੋਸਿਸ਼ ਸਰਕਾਰ ਦੀ ਹੋਵੇਗੀ।

ਸਰਕਾਰ ਨੇ ਭਰਤੀ ਪ੍ਰਕਿਰਿਆ ਦੇ ਪਹਿਲੇ ਪੜਾਅ ਵਿੱਚ 725 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਭਰਤੀ ਨਿਯਮਾਂ ਨੂੰ ਜਲਦੀ ਹੀ ਵੈੱਬਸਾਈਟ ‘ਤੇ ਅਪਡੇਟ ਕੀਤਾ ਜਾਵੇਗਾ।

ਹਾਲਾਂਕਿ, ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ 75 ਫੀਸਦੀ ਅਸਾਮੀਆਂ ਸਿੱਧੇ ਤੌਰ ‘ਤੇ ਭਰੀਆਂ ਜਾਣਗੀਆਂ, ਜਦੋਂ ਕਿ 25 ਫੀਸਦੀ ਤਰੱਕੀ ਦੇ ਮਾਮਲੇ ਹੋਣਗੇ।

ਇਸ ਤੋਂ ਇਲਾਵਾ 20 ਫੀਸਦੀ ਅਸਾਮੀਆਂ ਪ੍ਰਾਇਮਰੀ ਸਕੂਲ ਅਧਿਆਪਕਾਂ ਲਈ ਰਾਖਵੀਆਂ ਹੋਣਗੀਆਂ। ਸਪੈਸ਼ਲ ਐਜੂਕੇਟਰ (ਪ੍ਰਾਇਮਰੀ ਕੇਡਰ) ਲਈ, 90 ਫੀਸਦੀ ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ।

ਜਦੋਂਕਿ 10 ਫੀਸਦੀ ਅਸਾਮੀਆਂ ਤਰੱਕੀ ਰਾਹੀਂ ਭਰੀਆਂ ਜਾਣਗੀਆਂ। ਇਸ ਵਿੱਚ 8 ਫੀਸਦੀ ਅਸਾਮੀਆਂ ਪ੍ਰੀ-ਪ੍ਰਾਇਮਰੀ ਸਕੂਲ ਅਧਿਆਪਕਾਂ ਲਈ ਅਤੇ 2 ਫੀਸਦੀ ਅਸਾਮੀਆਂ ਸਰੀਰਕ ਸਿਖਲਾਈ ਇੰਸਟ੍ਰਕਟਰ (ਪੀਟੀਆਈ) ਲਈ ਰਾਖਵੀਆਂ ਰੱਖੀਆਂ ਗਈਆਂ ਹਨ।

ਦੱਸਣਾ ਬਣਦਾ ਹੈ ਕਿ ਹਾਲ ਹੀ ਵਿੱਚ ਹੋਈ ਕੈਬਨਿਟ ਮੀਟਿੰਗ ਵਿੱਚ ਕੁੱਲ 4000 ਵਿਸ਼ੇਸ਼ ਸਿੱਖਿਅਕ ਅਸਾਮੀਆਂ ਲਈ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਇਨ੍ਹਾਂ ਵਿੱਚ ਪ੍ਰਾਇਮਰੀ ਕੇਡਰ ਦੀਆਂ 1950 ਅਸਾਮੀਆਂ ਅਤੇ ਮਾਸਟਰ ਕੇਡਰ ਦੀਆਂ 1650 ਅਸਾਮੀਆਂ ਸ਼ਾਮਲ ਹਨ। ਇਸ ਪ੍ਰਵਾਨਗੀ ਦੇ ਤਹਿਤ, ਪਹਿਲੇ ਪੜਾਅ ਵਿੱਚ 725 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਫੈਸਲੇ ਦਾ ਸਿੱਧਾ ਲਾਭ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 47 ਹਜ਼ਾਰ ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਨਾਲ ਇਨ੍ਹਾਂ ਬੱਚਿਆਂ ਨੂੰ ਆਪਣੀਆਂ ਜ਼ਰੂਰਤਾਂ ਅਨੁਸਾਰ ਸਿੱਖਿਆ ਅਤੇ ਸਹਾਇਤਾ ਮਿਲ ਸਕੇਗੀ।

ਇਹ ਭਰਤੀਆਂ ਵੋਕੇਸ਼ਨਲ ਟੀਚਰ, ਆਰਟ ਐਂਡ ਕਰਾਫਟ ਟੀਚਰ ਅਤੇ ਈਟੀਟੀ ਦੀਆਂ ਅਸਾਮੀਆਂ ਨੂੰ ਬਦਲ ਕੇ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਰਾਜਪਾਲ ਨੇ ਵੀ ਆਪਣੀ ਮਨਜ਼ੂਰੀ ਦੇ ਦਿੱਤੀ ਹੈ।

ਸਰਕਾਰ ਦੇ ਇਸ ਕਦਮ ਨੂੰ ਸਿੱਖਿਆ ਖੇਤਰ ਵਿੱਚ ਸਮਾਵੇਸ਼ੀ ਸਿੱਖਿਆ ਵੱਲ ਇੱਕ ਵੱਡੀ ਪਹਿਲ ਮੰਨਿਆ ਜਾ ਰਿਹਾ ਹੈ।

 

 

Leave a Reply

Your email address will not be published. Required fields are marked *