ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ‘ਤੇ ਥੋਪਿਆ ਅਧੂਰਾ ਕੇਂਦਰੀ ਪੇ-ਸਕੇਲ! ਦੁਖੀ ਕਾਮਿਆਂ ਨੇ ਮਨਾਇਆ ‘ਕਾਲਾ ਦਿਵਸ’

All Latest NewsNews FlashPunjab News

 

ਜੇਕਰ ਪੰਜਾਬ ਪੇਅ ਸਕੇਲ਼ ਬਹਾਲ ਨਹੀਂ ਹੁੰਦੇ ਤਾਂ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਆਪ ਪਾਰਟੀ ਨੂੰ ਭੁਗਤਣਾ ਪਵੇਗਾ ਨਤੀਜਾ- ਦੀਪਕ ਕੰਬੋਜ/ਮਲਕੀਤ ਹਰਾਜ /ਸ਼ਲਿੰਦਰ ਕੰਬੋਜ

ਫਿਰੋਜ਼ਪੁਰ

ਪੰਜ਼ਾਬ ਭਰ ਦੇ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜ਼ਾਬ ਪੇਅ ਸਕੇਲ਼ ਬਹਾਲੀ ਸਾਂਝਾ ਫਰੰਟ ਦੇ ਸੱਦੇ ਤੇ 17 ਜੁਲਾਈ ਨੂੰ ਕਾਲੇ ਦਿਵਸ ਵੱਜੋਂ ਪੰਜ਼ਾਬ ਭਰ ਦੇ ਸਾਰੇ ਜਿਲ੍ਹਿਆਂ ਤੇ ਬਲਾਕਾਂ, ਦਫ਼ਤਰਾਂ,ਸਕੂਲਾਂ, ਡਿਊਟੀ ਵਾਲੇ ਸਥਾਨਾਂ ਤੇ ਡਿਊਟੀ ਕਰਦਿਆਂ ਹੋਇਆ ਕਾਲੇ ਬਿੱਲੇ,ਕਾਲੇ ਰਿਬਨ ਬੰਨ ਕੇ ਮਨਾਇਆ ਗਿਆ ਅਤੇ ਅਧੂਰੇ ਪੇਅ ਸਕੇਲ਼ ਦੀਆਂ ਕਾਪੀਆਂ ਵੀ ਸਾੜੀਆ ਗਈਆਂ।

ਕਾਲ਼ੇ ਦਿਵਸ ਵਜੋਂ ਮਨਾਉਣ ਤੇ ਫਰੰਟ ਆਗੂਆਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਇਹ ਮਾਰੂ ਨੋਟੀਫੀਕੇਸ਼ਨ 17 ਜੁਲਾਈ 2020 ਨੂੰ ਲਾਗੂ ਕੀਤਾ ਗਿਆ ਤੇ ਉਸ ਸਮੇਂ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਸ ਮਾਰੂ ਨੋਟੀਫੀਕੇਸ਼ਨ ਦਾ ਵਿਰੌਧ ਕੀਤਾ ਗਿਆ ਸੀ ਤੇ ਸੱਤਾ ਵਿੱਚ ਆਉਣ ਤੇ ਸਭ ਤੋਂ ਪਹਿਲਾਂ ਪੰਜਾਬ ਪੇਅ ਸਕੇਲ਼ ਬਹਾਲ ਕਰਨ ਤੇ ਪਰਖ ਕਾਲ ਦਾ ਸਮਾਂ ਘੱਟ ਕਰਨ ਦੀ ਗਰੰਟੀ ਵੀ ਦਿੱਤੀ ਗਈ ਸੀ, ਜੋ ਕਿ 3 ਸਾਲ ਪੂਰੇ ਹੋਣ ਤੱਕ ਵੀ ਪੂਰੀ ਨਹੀਂ ਕੀਤੀ ਗਈ।

ਇਸ ਤੋਂ ਇਲਾਵਾ ਸੂਬਾ ਕਮੇਟੀ ਨੇ ਸਰਕਾਰ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਹੁਣ ਤੱਕ ਵੱਖ ਵੱਖ ਵਿਭਾਗਾਂ ਵਿੱਚ ਮੁਲਾਜਮਾਂ ਦੇ ਹੱਕ ਵਿੱਚ ਆਏ ਫੈਸਲਿਆਂ ਨੂੰ ਵੀ ਇਸ ਸਭ ਤੇ ਲਾਗੂ ਕਰਨ ਦੀ ਮੰਗ ਕੀਤੀ।

ਅੱਜ ਦੇ ਪ੍ਰੋਗਰਾਮ ਸੰਬੰਧੀ ਆਗੂਆਂ ਨੇ ਕਿਹਾ ਕਿ ਡਿਊਟੀ ਕਰਦਿਆਂ ਹੁਣ ਤੱਕ ਦਾ ਮੁਲਾਜਮਾਂ ਦਾ ਇਹ ਸਭ ਤੋਂ ਵੱਡਾ ਤੇ ਸਫ਼ਲ ਪ੍ਰੋਗਰਾਮ ਸਰਕਾਰ ਵਿਰੁੱਧ ਹੈ ਜਿਸ ਤੋਂ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇਕਰ ਵੱਖ ਵੱਖ ਵਿਭਾਗਾਂ ਦੇ ਸਮੂਹ ਮੁਲਾਜਮਾਂ ਤੇ ਜੇਕਰ ਪੰਜਾਬ ਪੇਅ ਸਕੇਲ਼ ਬਹਾਲ ਨਹੀਂ ਹੁੰਦੇ ਤਾਂ ਇਸ ਦਾ ਆਉਣ ਵਾਲ਼ੀਆਂ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਵੱਡਾ ਨੁਕਸਾਨ ਹੋਣਾ, ਉਹਨਾਂ ਤੋਂ ਵੱਧ ਕੇ ਕੋਈ ਨਹੀਂ ਜਾਣ ਸਕਦਾ ਕਿ ਮੁਲਾਜ਼ਮ ਏਕਤਾ ਕਿ ਹੁੰਦੀ ਹੈ।

ਆਗੂਆਂ ਨੇ ਸਰਕਾਰ ਨੂੰ ਏਨੀਆਂ ਘੱਟ ਤਨਖਾਹਾਂ ਤੇ ਕੰਮ ਕਰਨ ਲਈ ਮਜ਼ਬੂਰ ਕੀਤਾ ਹੋਇਆ ਆ,ਜਿਸ ਕਰਕੇ ਮਾਨਸਿਕ ਪ੍ਰੇਸ਼ਾਨੀ ਤੇ ਹੋਰ ਪਰਿਵਾਰਕ ਜਰੂਰਤਾਂ ਪੂਰੀਆਂ ਕਰਨੀਆਂ ਮੁਸ਼ਕਿਲ ਹੋਈਆਂ ਹਨ। ਘਰਾਂ ਤੋਂ 150 ਤੋਂ 250 ਕਿਲੋਮੀਟਰ ਦੂਰ ਡਿਊਟੀਆਂ ਕਰਨਾ ਤੇ ਹਰ ਮਹੀਨੇ 15000 ਤੋਂ 20000 ਘੱਟ ਤਨਖਾਹ ਮਿਲਣਾ ਉਹਨਾਂ ਨਾਲ ਕਿੱਥੋਂ ਦਾ ਇਨਸਾਫ਼ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਇਸ ਐਕਸ਼ਨ ਤੋਂ ਬਾਅਦ ਅਗਸਤ ਵਿੱਚ ਸੂਬਾ ਪੱਧਰੀ ਰੈਲੀ ਵੀ ਆਉਣ ਸਮੇਂ ਵਿੱਚ ਕੀਤੀ ਜਾਵੇਗੀ।

ਜਿਸ ਵਿਚ ਹਜਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਸਿਰਕਤ ਕਰਨਗੇ। ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ, 6635 ਈ.ਟੀ.ਟੀ ਟੈਟ ਅਧਿਆਪਕ ਯੂਨੀਅਨ ਪੰਜਾਬ ਮਲਕੀਤ ਸਿੰਘ ਹਰਾਜ, ਦੀਪਕ ਕੰਬੋਜ, ਅਮਿਤ ਕੁਮਾਰ, ਸ਼ਲਿੰਦਰ ਕੁਮਾਰ ਦਵਿੰਦਰ ਨਾਥ, ਸਰਬਜੀਤ ਸਿੰਘ ਭਾਵੜਾ, ਗੁਰਵਿੰਦਰ ਸਿੰਘ ਖੋਸਾ, ਮਨੋਜ ਕੁਮਾਰ, ਸਵਰਨ ਸਿੰਘ ਜੋਸਨ, ਨਰਿੰਦਰ ਸਿੰਘ ਜੰਮੂ, ਸੰਦੀਪ ਬੱਬਰ, ਅਮਿਤ ਨਾਰੰਗ, ਹੀਰਾ ਸਿੰਘ ਤੂਤ, ਇੰਦਰ ਸਿੰਘ ਸੰਧੂ, ਕਪਿਲ ਦੇਵ, ਅੰਕੁਸ਼ ਕੁਮਾਰ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *