BREAKING: ਪੰਜਾਬ ਕਾਂਗਰਸ ਇੰਚਾਰਜ ਦੇ ਘਰ ‘ਤੇ ED ਦੀ ਰੇਡ!
BREAKING NEWS: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ (Punjab Congress) ਦੇ ਇੰਚਾਰਜ ਭੁਪੇਸ਼ ਬਘੇਲ ਦੇ ਭਿਲਾਈ ਸਥਿਤ ਘਰ ‘ਤੇ ਛਾਪਾ ਮਾਰਿਆ।
ED ਨੇ ਇਹ ਕਾਰਵਾਈ ਭੁਪੇਸ਼ ਬਘੇਲ ਦੇ ਵੱਡੇ ਪੁੱਤਰ ਚੈਤਨਿਆ ਵਿਰੁੱਧ ਕਥਿਤ ਸ਼ਰਾਬ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੀਤੀ ਹੈ।
ਮਾਮਲੇ ਵਿੱਚ ਮਿਲੀ ਨਵੀਂ ਜਾਣਕਾਰੀ ਦੇ ਆਧਾਰ ‘ਤੇ, ED ਨੇ ਭਿਲਾਈ ਸ਼ਹਿਰ ਵਿੱਚ ਚੈਤਨਿਆ ਦੇ ਘਰ ਦੀ ਤਲਾਸ਼ੀ ਲਈ ਜਿੱਥੇ ਉਹ ਆਪਣੇ ਪਿਤਾ ਭੁਪੇਸ਼ ਬਘੇਲ ਨਾਲ ਰਹਿੰਦਾ ਹੈ।
ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਕੀਤੀ ਗਈ ਹੈ। ED ਨੇ ਪਹਿਲਾਂ ਮਾਰਚ 2025 ਵਿੱਚ ਚੈਤਨਿਆ ਬਘੇਲ ਵਿਰੁੱਧ ਇਸੇ ਤਰ੍ਹਾਂ ਦੇ ਛਾਪੇਮਾਰੀ ਕੀਤੀ ਸੀ।
ਜਾਂਚ ਏਜੰਸੀ ਦਾ ਮੰਨਣਾ ਹੈ ਕਿ ਇਸ ਕਥਿਤ ਸ਼ਰਾਬ ਘੁਟਾਲੇ ਵਿੱਚ ਅਪਰਾਧ ਤੋਂ ਪ੍ਰਾਪਤ ਪੈਸੇ ਦਾ ਲਾਭਪਾਤਰੀ ਚੈਤਨਿਆ ਸੀ।
ED ਦੇ ਅਨੁਸਾਰ, ਇਸ ਘੁਟਾਲੇ ਨੇ ਛੱਤੀਸਗੜ੍ਹ ਸਰਕਾਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਅਤੇ ਸ਼ਰਾਬ ਸਿੰਡੀਕੇਟ ਦੇ ਲਾਭਪਾਤਰੀਆਂ ਨੇ 2,100 ਕਰੋੜ ਰੁਪਏ ਤੋਂ ਵੱਧ ਦੀ ਗੈਰ-ਕਾਨੂੰਨੀ ਕਮਾਈ ਕੀਤੀ।

