Canada News: ਕੈਨੇਡਾ ‘ਚ ਪੰਜਾਬੀ ਵਿਦਿਆਰਥੀਆਂ ਨੂੰ 3 ਸਾਲ ਦੀ ਕੈਦ! ਡਿਪੋਰਟ ਕਰਨ ਦੇ ਹੁਕਮ
Canada News: ਕੈਨੇਡਾ ਵਿੱਚ ਅੰਤਰਰਾਸ਼ਟਰੀ ਦੋ ਪੰਜਾਬੀ ਵਿਦਿਆਰਥੀਆਂ, ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ, ਨੂੰ 27 ਜਨਵਰੀ 2024 ਨੂੰ ਹੋਏ ਇੱਕ ਭਿਆਨਕ ਹਿੱਟ-ਐਂਡ-ਰਨ ਹਾਦਸੇ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਦੋਵਾਂ ਨੇ ਇੱਕ 47 ਸਾਲ ਦੇ ਵਿਅਕਤੀ ਨੂੰ ਫੋਰਡ ਮਸਟੈਂਗ ਨਾਲ ਟੱਕਰ ਮਾਰੀ ਅਤੇ ਉਸ ਨੂੰ 1.3 ਕਿਲੋਮੀਟਰ ਤੱਕ ਗੱਡੀ ਹੇਠ ਘਸੀਟਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਸ ਤੋਂ ਬਾਅਦ, ਦੋਵਾਂ ਨੇ ਮ੍ਰਿਤਕ ਦੀ ਲਾਸ਼ ਨੂੰ ਸੜਕ ’ਤੇ ਸੁੱਟ ਦਿੱਤਾ। ਜੱਜ ਨੇ ਦੋਵਾਂ ਨੂੰ ਬਰਾਬਰ ਦੋਸ਼ੀ ਮੰਨਿਆ ਅਤੇ ਹਰੇਕ ਨੂੰ ਤਿੰਨ ਸਾਲ ਦੀ ਜੇਲ੍ਹ, ਤਿੰਨ ਸਾਲ ਦੀ ਡਰਾਈਵਿੰਗ ਪਾਬੰਦੀ, ਅਤੇ ਡੀਐਨਏ ਆਰਡਰ ਜਾਰੀ ਕੀਤਾ।
ਦੋਵਾਂ ਨੇ ਅਦਾਲਤ ਵਿੱਚ ਪਛਤਾਵਾ ਜਤਾਇਆ, ਪਰ ਜੱਜ ਨੇ ਨੋਟ ਕੀਤਾ ਕਿ ਉਨ੍ਹਾਂ ਨੇ ਹਾਦਸੇ ਤੋਂ ਬਾਅਦ ਵਿਅਕਤੀ ਦੀ ਜਾਨ ਪ੍ਰਤੀ “ਪੂਰਨ ਉਦਾਸੀਨਤਾ” ਦਿਖਾਈ।
ਗਗਨਪ੍ਰੀਤ 2022 ਵਿੱਚ ਕੈਨੇਡਾ ਆਇਆ ਅਤੇ ਵੈਨਕੂਵਰ ਕਮਿਊਨਿਟੀ ਕਾਲਜ ਤੋਂ ਡਿਪਲੋਮਾ ਪ੍ਰਾਪਤ ਕੀਤਾ।
ਜਦਕਿ ਜਗਦੀਪ ਨੇ ਸਰੀ ਦੇ ਕੈਂਬਰੀਆ ਅਤੇ ਐਕਸਲ ਕਰੀਅਰ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ 2023 ਦੇ ਅਖੀਰ ਵਿੱਚ ਵਿਕਟੋਰੀਆ ਵਿੱਚ ਕੰਮ ਕਰਨ ਲਈ ਚਲਾ ਗਿਆ।
ਸਜ਼ਾ ਪੂਰੀ ਹੋਣ ਤੋਂ ਬਾਅਦ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੋਵਾਂ ਨੂੰ ਭਾਰਤ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗੀ।
ਵਿਕਟਮ ਦੀ ਪਤਨੀ ਅਤੇ ਪਰਿਵਾਰ ਨੇ ਅਦਾਲਤ ਵਿੱਚ ਦੱਸਿਆ ਕਿ ਇਸ ਘਟਨਾ ਨੇ ਉਨ੍ਹਾਂ ’ਤੇ ਡੂੰਘਾ ਅਸਰ ਪਾਇਆ। news