All Latest NewsNews FlashPunjab News

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਵੱਲੋਂ ਕੱਲ੍ਹ ਜਲੰਧਰ ‘ਚ ਕੀਤਾ ਜਾਵੇਗਾ ਵਿਸ਼ਾਲ ਰੋਸ ਪ੍ਰਦਰਸ਼ਨ- ਬਰਿੰਦਰਜੀਤ ਕੌਰ ਛੀਨਾ

 

ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ 6 ਜੁਲਾਈ ਨੂੰ ਜ਼ਿਮਨੀ ਚੋਣਾਂ ਤੋਂ ਪਹਿਲਾਂ ਜਲੰਧਰ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ

ਪੰਜਾਬ ਨੈੱਟਵਰਕ, ਜਲੰਧਰ

ਸਰਵ ਆਂਗਣਵਾੜੀ ਯੂਨੀਅਨ ਦੀ ਪੰਜਾਬ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਵੱਲੋਂ ਪ੍ਰੈੱਸ ਬਿਆਨ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਕਾਫ਼ੀ ਲੰਮੇ ਸਮੇਂ ਤੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਹੈਲਪਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਇੰਨੀ ਮਹਿੰਗਾਈ ਵਿਚ ਉਹ ਨਿਗੂਣੇ ਜਿਹੇ ਮਾਣ ਭੱਤੇ ਤੇ ਕੰਮ ਕਰਨ ਲਈ ਮਜਬੂਰ ਹਨ।

ਜਦਕਿ ਸਰਕਾਰ ਦੀ ਹਰ ਲੋਕ ਭਲਾਈ ਸਕੀਮਾਂ ਨੂੰ ਗਰਾਊਡ ਲੈਵਲ ਤੇ ਇਹਨਾਂ ਵਲ਼ੋਂ ਲੋਕਾਂ ਤਕ ਪਹੁੰਚਾਇਆ ਜਾਂਦਾ ਹੈ। ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਆਪਣੇ ਏਜੰਡੇ ਵਿਚ ਮਾਣ ਭੱਤਾ ਦੁੱਗਣਾ ਕਰਨ ਦਾ ਵਾਧਾ ਕੀਤਾ ਸੀ ਜੋ ਕਿ ਢਾਈ ਸਾਲ ਬੀਤਣ ਤੋਂ ਬਾਅਦ ਵੀ ਆਂਗਣਵਾੜੀ ਵਰਕਰਾਂ ਹੈਲਪਰ ਦਾ ਮਾਣ ਭੱਤਾ ਦੁੱਗਣਾ ਕਰਨਾ ਤਾਂ ਦੂਰ ਦੀ ਗਲ ਇਹਨਾਂ ਵਰਕਰਾਂ ਹੈਲਪਰ ਦੀ ਕੋਈ ਸਾਰ ਤਕ ਨਹੀਂ ਲਈ ਗਈ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤਕ ਨਹੀਂ ਦਿੱਤਾ ਗਿਆ।

ਇਸਦੇ ਨਾਲ ਹੀ ਯੂਨੀਅਨ ਮੰਗ ਕਰਦੀ ਹੈ ਕਿ ਸਰਕਾਰ ਜਲਦ ਤੋ ਜਲਦ ਮਾਣ ਭੱਤਾ ਦੁੱਗਣਾ ਕਰੇ , ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਵੇ। 3ਤੋਂ 6 ਸਾਲ ਦੇ ਬਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿਚ ਮੁੜ ਵਾਪਸ ਕਰਨ , ਸੁਪਰਵਾਈਜ਼ਰ ਭਰਤੀ ਵਿਚ ਵਿੱਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ,10 ਸਾਲਾਂ ਪਾਲਿਸੀ ਅਧੀਨ ਵਰਕਰ ਹੈਲਪਰ ਨੂੰ ਪੱਕੇ ਕੀਤਾ ਜਾਵੇ।ਸੇਵਾ ਮੁਕਤੀ ਸਮੇਂ ਦਿੱਤਾ ਜਾਣ ਵਾਲਾ ਐਕਸਗਰੇਸ਼ੀਆ ਵਿੱਚ ਵਾਧਾ ਕੀਤਾ ਜਾਵੇ,ਅਤੇ ਪੈਨਸ਼ਨ ਗਰਚਾਰਟੀ ਦਾ ਪਰਬੰਧ ਕੀਤਾ ਜਾਵੇ।

ਇਹਨਾਂ ਮੰਗਾਂ ਨੂੰ ਕੇ ਜ਼ਿਲ੍ਹਾ ਜਲੰਧਰ ਵਿੱਚ 6 ਜੁਲਾਈ ਨੂੰ ਵਿਸ਼ਾਲ ਰੋਸ ਮਾਰਚ ਦਾ ਐਲਾਨ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਮੰਗਾਂ ਤੇ ਵਿਚਾਰ ਨਾ ਕੀਤਾ ਗਿਆ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਨਾ ਤੈਅ ਕੀਤਾ ਗਿਆ ਤਾਂ ਮਜਬੂਰਨ ਪੰਜਾਬ ਭਰ ਵਿਚ ਸਰਵ ਆਂਗਣਵਾੜੀ ਮੁਲਾਜ਼ਮਾਂ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਦੀ ਜ਼ਿੰਮੇਵਾਰ ਸਰਕਾਰ ਖ਼ੁਦ ਹੋਵੇਗੀ।

 

Leave a Reply

Your email address will not be published. Required fields are marked *