All Latest NewsNews FlashPunjab News

ਸਾਵਧਾਨ: ਪੰਜਾਬ ਦਾ ਇਹ ਹਾਈਵੇ 3 ਮਹੀਨਿਆਂ ਲਈ ਹੋਇਆ ਬੰਦ, ਜਾਣੋ ਨਵਾਂ ਰੂਟ

 

ਚੰਡੀਗੜ੍ਹ ਜਾਣਾ ਹੈ ਤਾਂ, ਮੰਨੋ ਰੂਪਨਗਰ ਪੁਲਸ ਦੀ ਗੱਲ, ਨਹੀਂ ਤਾਂ ਕਰਨਾ ਪੈ ਸਕਦਾ ਪ੍ਰੇਸ਼ਾਨੀਆਂ ਦਾ ਸਾਹਮਣਾ

Punjab News:

ਸੀਨੀਅਰ ਪੁਲਿਸ ਕਪਤਾਨ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਆਮ ਪਬਲਿਕ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਰੂਪਨਗਰ-ਚੰਡੀਗੜ੍ਹ ਹਾਈਵੇ ’ਤੇ ਪਿੰਡ ਭਿਓਰਾ ਦੇ ਨਜ਼ਦੀਕ ਫਲਾਈ ਓਵਰ ਦਾ ਕੰਮ ਚੱਲਣ ਕਾਰਨ ਜਾਮ ਲੱਗ ਰਹੇ ਹਨ।

ਇਸ ਤੋਂ ਬਚਣ ਲਈ ਅਗਲੇ ਤਿੰਨ ਮਹੀਨਿਆਂ ਤੱਕ ਐੱਸਬੀਐੱਸ ਨਗਰ (ਨਵਾਂਸ਼ਹਿਰ) ਸਾਇਡ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਵਾਇਆ, ਸ੍ਰੀ ਚਮਕੌਰ ਸਾਹਿਬ ਤੋਂ ਚੰਡੀਗੜ੍ਹ ਜਾ ਸਕਦੇ ਹਨ ਤੇ ਨੰਗਲ ਸਾਇਡ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨ ਵਾਇਆ ਨਾਲਾਗੜ੍ਹ-ਬੱਦੀ ਤੋਂ ਚੰਡੀਗੜ੍ਹ ਜਾ ਸਕਦੇ ਹਨ।

ਇਸ ਟ੍ਰੈਫਿਕ ਜਾਮ ਤੋਂ ਬਚਣ ਲਈ ਜ਼ਿਲ੍ਹਾ ਪੁਲਸ ਰੂਪਨਗਰ ਵੱਲੋਂ ਅਗਲੇ ਤਿੰਨ ਮਹੀਨਿਆਂ ਲਈ ਬਦਲਵੇ ਰੂਟ ਦਿੱਤੇ ਗਏ ਹਨ। ਐੱਸ. ਐੱਸ. ਪੀ. ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਜਿਹੜੇ ਵਾਹਨ ਜ਼ਿਲ੍ਹਾ ਐੱਸ. ਬੀ. ਐੱਸ. ਨਗਰ (ਨਵਾਂਸ਼ਹਿਰ) ਤੋਂ ਚੰਡੀਗੜ੍ਹ ਨੂੰ ਜਾਣਾ ਚਾਹੁੰਦੇ ਹਨ, ਉਹ ਵਾਹਨ ਸ੍ਰੀ ਚਮਕੌਰ ਸਾਹਿਬ ਤੋਂ ਚੰਡੀਗੜ੍ਹ ਨੂੰ ਜਾ ਸਕਦੇ ਹਨ ਅਤੇ ਜਿਹੜੇ ਵਾਹਨ ਨੰਗਲ ਤੋਂ ਚੰਡੀਗੜ੍ਹ ਨੂੰ ਜਾਣਾ ਚਾਹੁੰਦੇ ਹਨ, ਉਹ ਵਾਹਨ ਨਾਲਾਗੜ੍ਹ-ਬੱਦੀ ਰਾਂਹੀ ਚੰਡੀਗੜ੍ਹ ਨੂੰ ਜਾ ਸਕਦੇ ਹਨ। ਜਿਸ ਨਾਲ ਉਹ ਇਸ ਜਾਮ ਤੋਂ ਬਚ ਸਕਦੇ ਹਨ।

 

Leave a Reply

Your email address will not be published. Required fields are marked *