Punjab News: AAP ਪੰਜਾਬ ਨੇ ਹਰਮੀਤ ਸੰਧੂ ਨੂੰ ਬਣਾਇਆ ਹਲਕਾ ਇੰਚਾਰਜ, ਐਲਾਨਿਆ ਜਾ ਸਕਦੈ ਤਰਨਤਾਰਨ ਤੋਂ ਉਮੀਦਵਾਰ
Punjab News: ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋਏ ਤਰਨਤਾਰਨ ਤੋਂ ਸੀਨੀਅਰ ਲੀਡਰ ਹਰਮੀਤ ਸਿੰਘ ਸੰਧੂ ਨੂੰ ਆਪ ਪੰਜਾਬ ਨੇ ਵੱਡੀ ਜਿੰਮੇਵਾਰੀ ਸੌਂਪੀ ਹੈ।
ਦਰਅਸਲ, AAP ਪੰਜਾਬ ਨੇ ਹਰਮੀਤ ਸੰਧੂ ਨੂੰ ਤਰਨਤਾਰਨ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਹੈ। ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਹਰਮੀਤ ਸੰਧੂ ਨੂੰ ਜਿੱਥੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਉੱਥੇ ਹੀ ਇਸ ਨਿਯੁਕਤੀ ਤੋਂ ਬਾਅਦ ਵਿੱਚ ਚਰਚਾ ਇਹ ਚੱਲ ਰਹੀ ਹੈ ਕਿ ਸੰਧੂ ਨੂੰ ਆਪ ਦੇ ਵੱਲੋਂ ਤਰਨਤਾਰਨ ਜਿਮਨੀ ਚੋਣ ਲਈ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ।

ਹਾਲਾਂਕਿ ਇਸ ਦੀ ਨਿਯੁਕਤੀ ਨੂੰ ਲੈ ਕੇ ਤਰਨਤਾਰਨ ਵਿੱਚ AAP ਲੀਡਰਾਂ ਵਿੱਚ ਫੁੱਟ ਵੀ ਨਜ਼ਰ ਆ ਰਹੀ ਹੈ। ਆਪ ਲੀਡਰ ਹਰਮੀਤ ਸੰਧੂ ਦੀ ਇਸ ਨਿਯੁਕਤੀ ਦਾ ਵਿਰੋਧ ਕਰ ਰਹੇ ਹਨ।
ਵੱਡੇ ਪੱਧਰ ‘ਤੇ AAP ਆਗੂਆਂ ਨੇ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਰਮੀਤ ਸੰਧੂ ਨੂੰ ਤਰਨਤਾਰਨ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ, ਉਹ ਇਸ ਦਾ ਵਿਰੋਧ ਕਰਦੇ ਹੋਏ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਜਦੋਂਕਿ ਇੱਕ ਵੱਡੇ ‘ਆਪ’ ਆਗੂ ਨੇ ਤਾਂ ਹਲਕੇ ਵਿੱਚ ਆਪਣੇ ਪੋਸ਼ਟਰ ਵੀ ਲਾ ਦਿੱਤੇ ਹਨ ਅਤੇ ਹਲਕੇ ਦੇ ਲੋਕਾਂ ਨਾਲ ਮੇਲ-ਮਿਲਾਪ ਸ਼ੁਰੂ ਕਰ ਦਿੱਤਾ ਹੈ।

