Punjab News: ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਅਧਿਆਪਕਾਂ ਦੀਆਂ ਬਦਲੀਆਂ ਦੀ ਉਮੀਦ ਖ਼ਤਮ, GSTU ਦਾ ਗੰਭੀਰ ਦੋਸ਼
Punjab News: ਸਟੇਸ਼ਨ ਚੋਣ ਕਰਵਾਉਣਾ ਭੁੱਲਿਆ ਵਿਭਾਗ, ਸਾਲ ਵਿੱਚ ਤਿੰਨ ਵਾਰ ਬਦਲੀਆਂ ਕਰਨ ਵਾਲੇ ਸਿੱਖਿਆ ਮੰਤਰੀ ਤੋਂ ਇੱਕ ਵਾਰ ਬਦਲੀਆਂ ਦੀ ਉਮੀਦ ਵੀ ਖ਼ਤਮ-ਜੀ.ਐਸ.ਟੀ.ਯੂ
Punjab News: ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸਰਪ੍ਰਸਤ ਚਰਨ ਸਿੰਘ ਸਰਾਭਾ,ਸਲਾਹਕਾਰ ਬਲਕਾਰ ਸਿੰਘ ਵਲਟੋਹਾ,ਪ੍ਰੇਮ ਚਾਵਲਾ,ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ,ਕਾਰਜਕਾਰੀ ਜਨਰਲ ਸਕੱਤਰ ਪ੍ਰਵੀਨ ਕੁਮਾਰ ਲੁਧਿਆਣਾ,ਜਿੰਦਰ ਪਾਇਲਟ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ,ਅਡੀਸ਼ਨਲ ਜਨਰਲ ਸਕੱਤਰ ਬਾਜ ਸਿੰਘ ਭੁੱਲਰ,ਵਿੱਤ ਸਕੱਤਰ ਨਵੀਨ ਸਚਦੇਵਾ,ਮੀਡੀਆ ਸਕੱਤਰ ਗੁਰਪ੍ਰੀਤ ਮਾੜੀ ਮੇਘਾ ਅਤੇ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ,ਮਨਦੀਪ ਸਿੰਘ ਥਿੰਦ ਅਤੇ ਅਜ਼ੀਤ ਪੰਧੂ ਵੱਲੋਂ ਸਕੂਲ ਸਿੱਖਿਆ ਵਿਭਾਗ ਵੱਲੋਂ ਬੀਤੇ ਇੱਕ ਸਾਲ ਤੋਂ ਅਧਿਆਪਕਾਂ ਦੀਆਂ ਬਦਲੀਆਂ ਨਾ ਕਰਨ ਦੀ ਦਿਖਾਈ ਜਾ ਰਹੀ ਨਲਾਇਕੀ ਦੀ ਨਿਖੇਧੀ ਕਰਦਿਆ ਬਦਲੀ ਪੋਰਟਲ ‘ਤੇ ਸਟੇਸ਼ਨ ਚੋਣ ਤੁਰੰਤ ਦੇਣ ਦੀ ਮੰਗ ਕੀਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਪੋਰਟਲ ਉੱਪਰ ਬਦਲੀ ਪ੍ਰਕਿਰਿਆ 6 ਜੂਨ 2025 ਤੋ ਸ਼ੁਰੂ ਕਰ ਕੇ ਅਗਸਤ ਮਹੀਨਾ ਤੱਕ ਅਧਿਆਪਕਾਂ ਲਈ ਸਟੇਸ਼ਨ ਚੋਣ ਕਰਨ ਲਈ ਨਹੀ ਖੋਲ੍ਹਿਆ ਗਿਆ।
ਜਿਸ ਕਾਰਨ ਲੰਬੇ ਸਮੇ ਤੋਂ ਬਦਲੀਆਂ ਉਡੀਕ ਰਹੇ ਅਧਿਆਪਕ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋ ਰਹੇ ਹਨ।ਪਿਛਲੇ ਸਮੇਂ ਵਿਚ ਸਿੱਖਿਆ ਵਿਭਾਗ ਦੇ ਅਧਿਕਾਰੀਆ ਵੱਲੋਂ ਵੱਖ-ਵੱਖ ਜਥੇਬੰਦੀਆਂ ਅਤੇ ਹੋਰਨਾ ਸ੍ਰੋਤਾਂ ਨੂੰ ਦਿੱਤੀ ਗਈ ਸੂਚਨਾ ਅੱਜ ਤੱਕ ਝੂਠੀ ਸਾਬਤ ਹੋਈ ਹੈ।ਜਿਸ ਕਾਰਨ ਅਧਿਆਪਕ ਸਿੱਖਿਆ ਵਿਭਾਗ ਦੀ ਕਾਰਜਸ਼ੈਲੀ ਤੋਂ ਨਿਰਾਸ਼ ਹਨ।
ਆਗੂਆਂ ਨੇ ਅੱਗੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੇ ਸਿਰ ਬਦਲੀਆਂ ਨਾ ਕਰਨਾ ਮਹਾਂ-ਨਲਾਇਕੀ ਸਾਬਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਨੇ ਕਦੇ ਬਿਆਨ ਦਿੱਤਾ ਸੀ ਕਿ ਸਾਲ ਵਿੱਚ ਤਿੰਨ ਵਾਰ ਬਦਲੀਆਂ ਕੀਤੀਆਂ ਜਾਣਗੀਆਂ ਪਰੰਤੂ ਹਾਲਾਤ ਇਹ ਬਣ ਗਏ ਕਿ ਇੱਕ ਸਾਲ ਵਿੱਚ ਇੱਕ ਵਾਰ ਵੀ ਬਦਲੀਆਂ ਨਹੀਂ ਹੋ ਸਕੀਆਂ।
ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਨਲਾਈਨ ਬਦਲੀਆਂ ਦੇ ਪੋਰਟਲ ਤੇ ਅਣ-ਐਲਾਨੀ ਬੰਦਿਸ਼ ਨੂੰ ਤੁਰੰਤ ਹਟਾਕੇ ਪੋਰਟਲ ਤੇ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾਵੇ।ਇਸ ਉਪਰੋਕਤ ਆਗੂਆਂ ਤੋਂ ਇਲਾਵਾ ਸੁਮੀਤ ਸਿੰਘ,ਵਰਿਆਮ ਘੁਲ੍ਹਾ, ਸੁਰਜੀਤ ਸਿੰਘ,ਰਮੇਸ਼ ਚੰਦਰ,ਧਰਮ ਚੰਦ,ਰਾਜ ਲਾਧੂਕਾ ਆਦਿ ਹਾਜ਼ਰ ਸਨ।


