Punjab News: ਅਧਿਆਪਕ ਤਰੱਕੀਆਂ ਨੂੰ ਤਰਸੇ, DEO ਸਾਬ੍ਹ ਗੰਭੀਰ ਨਹੀਂ! ਹੁਣ ਜੀਟੀਯੂ ਘੇਰੇਗੀ ਜ਼ਿਲ੍ਹਾ ਸਿੱਖਿਆ ਅਫਸਰ ਦਾ ਦਫ਼ਤਰ

All Latest NewsNews FlashPunjab News

 

Punjab News: ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਤੇ ਹੋਰ ਮੰਗਾਂ ਸਬੰਧੀ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਗੰਭੀਰ ਨਹੀਂ- ਜਸਵਿੰਦਰ ਸਿੰਘ ਸਮਾਣਾ

Punjab News: ਅਧਿਆਪਕਾਂ ਦੇ ਮਸਲੇ ਹੱਲ ਨਾ ਕੀਤੇ ਜਾਣ ਤੇ ਅੱਠ ਅਗਸਤ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਪਟਿਆਲਾ ਦੇ ਅੱਗੇ ਦਿੱਤਾ ਜਾਵੇਗਾ ਧਰਨਾ -ਜੀ ਟੀ ਯੂ ਪਟਿਆਲਾ

Punjab News: ਪਟਿਆਲਾ ਅੰਦਰ ਲੰਬੇ ਸਮੇਂ ਤੋਂ ਅਧਿਆਪਕ ਪ੍ਰਮੋਸ਼ਨਾਂ ਲਈ ਤਰਸ ਰਹੇ ਹਨ ਪਰ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਦੇ ਬਿਲਕੁਲ ਵੀ ਗੰਭੀਰ ਨਹੀਂ ਹਨ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਨਾਲ ਅਧਿਆਪਕਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ।

ਪਰ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅਧਿਆਪਕਾਂ ਦੀਆਂ ਕਿਸੇ ਵੀ ਮੰਗਾਂ ਤੇ ਗੰਭੀਰ ਨਹੀਂ ਹਨ। ਉਹਨਾਂ ਕਿਹਾ ਅਧਿਆਪਕ ਤਰੱਕੀਆਂ ਦੀ ਉਡੀਕ ਵਿੱਚ ਵੱਡੇ ਪੱਧਰ ਤੇ ਅਧਿਆਪਕ ਰਿਟਾਇਰ ਹੋ ਰਹੇ ਹਨ ਨਾ ਹੀ ਈਟੀਟੀ ਤੋਂ ਹੈੱਡ ਟੀਚਰ ਅਤੇ ਨਾ ਹੀ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਹੋ ਰਹੀਆਂ ਹਨ, ਤਰੱਕੀਆ ਨਾ ਹੋਣ ਕਾਰਨ ਅਧਿਆਪਕਾਂ ਵਿੱਚ ਨਿਰਾਸ਼ਾ ਦਾ ਆਲਮ ਹੈ ਅਤੇ ਅਧਿਆਪਕਾਂ ਦੀਆਂ ਹੋਰ ਵੀ ਕਈ ਮੰਗਾਂ ਹਨ ਜਿਨਾਂ ਪ੍ਰਤੀ ਜ਼ਿਲ੍ਹਾ ਸਿੱਖਿਆ ਅਫਸਰ ਗੰਭੀਰ ਨਹੀਂ ਹਨ।

ਉਹਨਾਂ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਵੱਲੋਂ 8 ਅਗਸਤ ਦਿਨ ਸ਼ੁਕਰਵਾਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਅਧਿਆਪਕਾਂ ਦੇ ਮੰਗਾਂ ਪ੍ਰਤੀ ਕੋਈ ਹੱਲ ਨਾ ਹੋਇਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਇਸ ਸਮੇਂ ਦੀਦਾਰ ਪਟਿਆਲਾ, ਹਿੰਮਤ ਸਿੰਘ ਖੋਖ, ਨਿਰਭੈ ਜਰਗ , ਬਲਜੀਤ ਸਿੰਘ ਖੁਰਮੀ, ਗੁਰਵਿੰਦਰ ਸਿੰਘ ਜਨਹੇੜੀਆਂ, ਸ਼ਿਵਪ੍ਰੀਤ ਪਟਿਆਲਾ, ਭੀਮ ਸਿੰਘ ਸਮਾਨਾ, ਗੁਰਵਿੰਦਰ ਸਿੰਘ ਬੁਜਰਕ , ਪਰਮਿੰਦਰ ਸਿੰਘ ਰਾਠੀਆਂ, ਟਹਿਲਵੀਰ ਸਿੰਘ ਕਰਮਿੰਦਰ ਸਿੰਘ , ਨਰੇਸ਼ ਕੁਮਾਰ ਬਹਾਦਰਗੜ੍ਹ, ਵਿਕਾਸ ਸਹਿਗਲ ਨਾਭਾ, ਜਸਪ੍ਰੀਤ ਸਿੰਘ ਭਾਟੀਆ, ਮਨਦੀਪ ਕਾਲੇਕੇ, ਸੁਖਜਿੰਦਰ ਸਿੰਘ ਸ਼ੇਖਪੁਰਾ, ਗੁਰਪ੍ਰੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਵਜੀਦਪੁਰ, ਜਸਵੀਰ ਪਟਿਆਲਾ ਸਾਥੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

 

Media PBN Staff

Media PBN Staff

Leave a Reply

Your email address will not be published. Required fields are marked *