Punjab News: ਅਕਾਲੀ ਦਲ ਨੂੰ ਮਿਲਣ ਜਾ ਰਿਹੈ ਨਵਾਂ ਪ੍ਰਧਾਨ!
Punjab News: ਅਕਾਲੀ ਦਲ ਨੂੰ ਜਲਦ ਨਵਾਂ ਪ੍ਰਧਾਨ ਮਿਲੇਗਾ। ਇਸ ਦੇ ਲਈ ਭਰਤੀ ਕਮੇਟੀ ਵਲੋਂ ਬਣਾਏ ਗਏ ਡੈਲੀਗੇਟ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲੈਣਗੇ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਸੁਖਬੀਰ ਲਈ ਇਹ ਮੁਸ਼ਕਲ ਵਾਲਾ ਸਮਾਂ ਹੋ ਸਕਦਾ ਹੈ। ਕਿਉਂਕਿ ਭਰਤੀ ਕਮੇਟੀ ਦੇ ਮੈਂਬਰ ਲਗਾਤਾਰ ਸੁਖਬੀਰ ਸਮੇਤ ਅਕਾਲੀ ਦਲ ਦੇ ਆਗੂਆਂ ਖਿਲਾਫ਼ ਬੋਲ ਰਹੇ ਹਨ।
ਉਥੇ ਹੀ ਅਕਾਲੀ ਦਲ ਦੇ ਆਗੂ ਵੀ ਭਰਤੀ ਕਮੇਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਇਆਲੀ ਦੇ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ।
ਹੁਣ ਅਹਿਮ ਗੱਲ ਇਹ ਹੈ ਕਿ ਭਰਤੀ ਕਮੇਟੀ ਨੂੰ ਡੈਲੀਗੇਟ ਇਸਲਾਜ ਸੱਦਣ ਵਾਸਤੇ ਸ੍ਰੋਮਣੀ ਕਮੇਟੀ ਤੇਜ਼ਾ ਸਿੰਘ ਸਮੁੰਦਰੀ ਹਾਲ ਦੇਵੇਗੀ ਜਾਂ ਨਹੀਂ, ਇਹ ਤਾਂ ਵਕਤ ਹੀ ਦੱਸੇਗਾ।
ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਵੀ ਕੋਈ ਸਿਆਸੀ ਰੌਲੇ ਵਿੱਚ ਪੈਣਾ ਨਹੀਂ ਚਾਹੁੰਦੀ।
ਹਾਲਾਂਕਿ ਇਜਲਾਸ ਤੋਂ ਪਹਿਲਾਂ ਸੂਚਨਾ ਇਹ ਵੀ ਸਾਹਮਣੇ ਆਈ ਹੈ ਕਿ ਭਰਤੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਨਾਲ ਹੀ ਫ਼ੀਸ ਵੀ ਅਦਾ ਕਰ ਦਿੱਤੀ ਹੈ।

