All Latest NewsGeneralNews FlashPunjab News

ਬੇਰੁਜ਼ਗਾਰਾਂ ਨੇ ਭਗਵੰਤ ਮਾਨ ਸਰਕਾਰ ਦਾ ਕੀਤਾ ਪਿੱਟ ਸਿਆਪਾ, CM ਮਾਨ ਨਾਲ ਮੀਟਿੰਗ ਦਾ ਮਿਲਿਆ ਭਰੋਸਾ

 

ਦਲਜੀਤ ਕੌਰ, ਜਲੰਧਰ

ਸਥਾਨਕ ਜ਼ਿਮਨੀ ਚੋਣ ਵਿੱਚ ਪੰਜਾਬ ਦੀਆਂ ਦਰਜਨਾਂ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਸਿਲਸਿਲਾ ਤੇਜ਼ ਹੋ ਚੁੱਕਾ ਹੈ।

ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਪੰਜ ਬੇਰੁਜ਼ਗਾਰ ਜਥੇਬੰਦੀਆਂ ਨੇ ਸਥਾਨਕ ਭਗਤ ਰਵਿਦਾਸ ਚੌਂਕ ਤੋ ਕਰੀਬ ਚਾਰ ਕਿਲੋਮੀਟਰ ਮਾਰਚ ਕਰਕੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਦਾ ਘਿਰਾਓ ਕੀਤਾ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿੱਚ ਤਲਖ਼ੀ ਵੀ ਹੋਈ। ਇਸ ਉਪਰੰਤ ਲੰਬਾ ਸਮਾਂ ਨਾਹਰੇਬਾਜੀ ਕਰਦੇ ਬੇਰੁਜ਼ਗਾਰਾਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਪ੍ਰਸ਼ਾਸ਼ਨ ਨੇ ਉਹਨਾਂ ਦੀ ਨਿੱਜੀ ਆਰਜ਼ੀ ਰਿਹਾਇਸ ਵਿਖੇ ਲਿਜਾਇਆ ਗਿਆ।

ਬੇਰੁਜ਼ਗਾਰ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਜਸਵੰਤ ਘੁਬਾਇਆ, ਹਰਜਿੰਦਰ ਝੁਨੀਰ, ਹਰਪ੍ਰੀਤ ਕੌਰ ਅਤੇ ਅਮਨ ਸੇਖਾ ਨੇ ਦੱਸਿਆ ਕਿ ਬੇਰੁਜ਼ਗਾਰਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਬੇਰੁਜ਼ਗਾਰਾਂ ਨੂੰ ਪਿਛਲੇ 27 ਮਹੀਨੇ ਤੋ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਪਿਛਲੀਆਂ ਸਰਕਾਰਾਂ ਵਾਂਗ ਸਿਰਫ ਫੋਕੀ ਇਸ਼ਤਿਹਾਰ ਬਾਜ਼ੀ ਰਾਹੀਂ ਰੁਜ਼ਗਾਰ ਦੇ ਅੰਕੜੇ ਪੇਸ਼ ਕਰਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਪੁਲਿਸ ਲਾਠੀਚਾਰਜ ਝੱਲਦੇ ਅਤੇ ਟੈਂਕੀਆਂ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਦੇ ਬੇਰੁਜ਼ਗਾਰਾਂ ਦੇ ਹਾਲਾਤ 27 ਮਹੀਨਿਆਂ ਵਿੱਚ ਹੋਰ ਬਦਤਰ ਹੋਏ ਹਨ। ਅਜੇ ਵੀ ਜਿਉਂ ਦੀ ਤਿਉਂ ਪੱਗਾਂ/ਚੁੰਨੀਆਂ ਲੱਥ ਰਹੀਆਂ ਹਨ।

ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਪਹਿਲ ਦੇ ਆਧਾਰ ਉੱਤੇ ਭਰਤੀ ਕਰਨ ,ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ, ਪਿਛਲੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਓਵਰ ਏਜ਼ ਹੋਏ ਬੇਰੁਜ਼ਗਾਰਾਂ ਨੂੰ ਉੱਮਰ ਹੱਦ ਛੋਟ ਦੇਣ ਦੇ ਝਾਂਸੇ ਲਾਰੇ ਸਾਬਤ ਹੋ ਚੁੱਕੇ ਹਨ।

ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਨਰਸਰੀ ਤੋਂ ਲੈਕੇ ਪ੍ਰੋਫੈਸਰ ਕਾਡਰ ਤੱਕ ਇੱਕ ਵੀ ਅਸਾਮੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ, ਪੰਜਾਬ ਦੇ ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਦੀ “ਸਿੰਗਲ ਪੋਸਟ” ਵੀ ਜਾਰੀ ਨਹੀਂ ਕੀਤੀ ਗਈ।

ਉਮਰ ਹੱਦ ਛੋਟ ਦੇਣ ਸਬੰਧੀ ਭਰਤੀ ਨਿਯਮ ਨਹੀਂ ਸੋਧੇ ਗਏ। ਕਾਂਗਰਸ ਮੌਕੇ ਮਾਸਟਰ ਕੇਡਰ ਲਈ ਗ੍ਰੈਜੂਏਸ਼ਨ ਵਿੱਚੋ 55 ਪ੍ਰਤੀਸ਼ਤ ਅੰਕ ਲਾਜ਼ਮੀ ਹੋਣ ਦੀ ਥੋਪੀ ਗਈ ਬੇਤੁਕੀ ਸ਼ਰਤ ਰੱਦ ਨਹੀਂ ਕੀਤੀ ਗਈ, ਆਰਟ ਐਂਡ ਕਰਾਫਟ ਦੀਆਂ 250 ਜਾਰੀ ਅਸਾਮੀਆਂ ਦਾ ਲਿਖਤੀ ਪੇਪਰ ਨਹੀਂ ਲਿਆ ਗਿਆ।

ਉਹਨਾਂ ਦੱਸਿਆ ਕਿ ਉਕਤ ਮੰਗਾਂ ਸਬੰਧੀ ,ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕਰਨ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਉੱਤੇ ਭਰਤੀ ਕਰਨ ਅਤੇ ਉਮਰ ਹੱਦ ਛੋਟ ਦੇਣ ਦੀ ਮੰਗ ਨੂੰ ਲੈਕੇ ਪਿਛਲੀਆ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇਣ ਦੀ ਮੁਹਿੰਮ ਵਿੱਢੀ ਸੀ।

ਬੇਰੁਜ਼ਗਾਰਾਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਰੁਜ਼ਗਾਰਾਂ ਦੀ ਜਲਦ ਪੈਨਲ ਮੀਟਿੰਗ ਕਰਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਬਿਜਲੀ ਵਿਭਾਗ ਵਿੱਚ ਤਰਸ ਦੇ ਆਧਾਰ ਉਪਰ ਰੁਜ਼ਗਾਰ ਦੀ ਮੰਗ ਕਰਦੇ ਮਿਰਤਕ ਮਿਰਤਕ ਆਸ਼ਰਿਤਾਂ ਦੀਆਂ ਮੰਗਾਂ ਨੂੰ ਸੰਬਧਤ ਵਿਭਾਗ ਵੱਲ ਕੇ ਨਿਯਮਾਂ ਵਿੱਚ ਸੋਧ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮੁੱਖ ਮੰਤਰੀ ਦੇ ਓ ਐਸ ਡੀ ਉਂਕਾਰ ਸਿੰਘ ਬਰਾੜ ਨੇ ਸਮੁੱਚੀਆਂ ਮੰਗਾਂ ਸਬੰਧੀ ਸੰਬਧਤ ਵਿਭਾਗਾਂ ਨੂੰ ਸੂਚਿਤ ਕੀਤਾ।

ਇਸ ਮੌਕੇ ਜਗਸੀਰ ਸਿੰਘ ਝਲੂਰ, ਗੁਰਪ੍ਰੀਤ ਸਿੰਘ ਪੱਕਾ, ਸੁਖਪਾਲ ਖ਼ਾਨ, ਮਨਪ੍ਰੀਤ ਸਿੰਘ ਭੁੱਚੋ, ਅਵਤਾਰ ਭੁੱਚੋ, ਹਰਵਿੰਦਰ ਸਿੰਘ ਥੂਹੀ, ਲਲਿਤਾ ਪਟਿਆਲਾ, ਬਖਸੀਸ ਤਰਨਤਾਰਨ, ਸਮਨ ਮਾਲੇਰਕੋਟਲਾ, ਗੁਰਮਿੰਦਰ ਬਨਭੌਰੀ, ਹਰਸ਼ ਭੱਠਲ, ਅਵਤਾਰ ਹਰੀਗੜ੍ਹ, ਕਰਮਜੀਤ, ਜਗਜੀਤ ਪੁਰਾ, ਜਸਵਿੰਦਰ ਠੁੱਲੀਵਾਲ, ਗੁਰਦੀਪ ਰਾਮਗੜ੍ਹ, ਗੁਰਦੀਪ ਨੰਗਲ, ਮਨਜੋਤ ਬਠਿੰਡਾ, ਅਨੀਤਾ ਭੀਖੀ, ਗੀਤਾ ਬੁਢਲਾਡਾ, ਲੱਖਾ ਜੋਗਾ, ਨਾਹਰ ਝਨੇੜੀ, ਮੇਜਰ ਪਾਤੜਾਂ, ਜਸਮੇਲ ਦੇਧਨਾ, ਰਾਜ ਸੰਗਤੀਵਾਲਾ, ਪ੍ਰੀਤ ਕੌਰ ਬੁਢਲਾਡਾ, ਸੰਕਰ ਬਰੇਟਾ, ਨਿਰਮਲ ਮੋਗਾ, ਮਨਪ੍ਰੀਤ ਭੁੱਚੋ, ਲਖਬੀਰ ਬੀਹਲਾ, ਲਲਿਤਾ ਪਟਿਆਲਾ, ਮਨੀਸ਼ ਫਾਜ਼ਿਲਕਾ, ਅਵਤਾਰ ਭੁੱਚੋ, ਪ੍ਰੇਮ ਅਬੋਹਰ, ਦਵਿੰਦਰ ਲੁਧਿਆਣਾ, ਮਨਦੀਪ ਮੋਗਾ, ਅਮਰਜੀਤ ਫਿਰੋਜ਼ਪੁਰ, ਕਾਲਾ ਫਾਜ਼ਿਲਕਾ, ਕੁਲਦੀਪ ਫਿਰੋਜ਼ਪੁਰ, ਅਨੀਸ਼ ਕੁਮਾਰ, ਨਛੱਤਰ ਸਿੰਘ, ਦਵਿੰਦਰ ਸਿੰਘ, ਪ੍ਰੇਮ ਸਿੰਘ, ਹੀਰਾ ਲਾਲ ਅਮ੍ਰਿਤਸਰ, ਸੁਖਪਾਲ ਖਾਨ ਸੰਗਰੂਰ, ਰਛਪਾਲ ਸੰਗਰੂਰ, ਪੂਜਾ ਰਾਣੀ, ਸਤਨਾਮ ਕੌਰ, ਜਸਵੀਰ ਕੌਰ, ਮਨਿੰਦਰ ਕੌਰ, ਲਵਪ੍ਰੀਤ ਕੌਰ, ਡਿੰਪਲਪ੍ਰੀਤ, ਹਰਪ੍ਰੀਤ ਕੌਰ, ਕੁਲਦੀਪ ਕੌਰ, ਹਰਦੀਪ ਕੌਰ, ਹਰਕਿਰਨਦੀਪ ਕੌਰ, ਗੁਰਪ੍ਰੀਤ ਮਾਨਸਾ, ਰੀਟਾ ਕੁਮਾਰੀ, ਰਿਸ਼ਮਾਂ ਪੁਰੀ, ਤ੍ਰਿਪਤਜੀਤ ਕਪੂਰਥਲਾ, ਜਤਿੰਦਰ ਕੌਰ ਖੈਰਾ, ਕਮਲ ਜਲੰਧਰ, ਰਾਕੇਸ਼, ਨਰੇਸ਼ ਪਠਾਨਕੋਟ, ਕਿਰਨਦੀਪ, ਮਨਜੀਤ ਹੁਸ਼ਿਆਰਪੁਰ, ਸ਼ੁਭਮ, ਜਗਦੀਪ ਬਠਿੰਡਾ, ਅਮਿਤ ਸੰਗਰੂਰ, ਨਰੇਸ਼ ਸੰਗਰੂਰ, ਕ੍ਰਿਸ਼ਨ ਫਰੀਦਕੋਟ, ਕਰਮਜੀਤ ਕੋਟਕਪੁਰਾ, ਗੁਰਬਿੰਦਰ ਕੌਰ ਲੁਧਿਆਣਾ, ਸਮਨ ਮਲੇਰਕੋਟਲਾ, ਕਮਲਦੀਪ ਬਟਾਲਾ, ਦਵਿੰਦਰ ਧੂਰੀ, ਰਮਨਜੀਤ ਜਗਰਾਓਂ, ਲਖਵੀਰ ਕੌਰ, ਸੁਨੀਤਾ ਬਰੇਟਾ, ਪੂਨਮ ਬਾਲਾ ਲੁਧਿਆਣਾ, ਸੁਰਜੀਤ ਅਮ੍ਰਿਤਸਰ ਆਦਿ ਹਾਜ਼ਰ ਸਨ।

ਵਰਨਣਯੋਗ ਹੈ ਕਿ ਪੰਜਾਬ ਦੇ ਸਮੂਹ ਬੇਰੁਜ਼ਗਾਰਾਂ ਦੇ ਰੁਜ਼ਗਾਰ ਲਈ ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ ਐਡ ਟੈੱਟ ਪਾਸ, ਆਰਟ ਐਂਡ ਕਰਾਫਟ, ਓਵਰਏਜ਼ ਬੀ ਐੱਡ ਟੈੱਟ ਪਾਸ, ਮੈਥ/ਸਾਇੰਸ ਬੀ ਐਡ ਟੈੱਟ ਪਾਸ ਅਤੇ ਮਲਟੀ ਪਰਪਜ਼ ਹੈਲਥ ਵਰਕਰ) ਉੱਤੇ ਆਧਾਰਤ ਮੋਰਚਾ ਪਿਛਲੇ ਸਮੇਂ ਤੋਂ ਯਤਨਸ਼ੀਲ਼ ਹੈ। ਉਹਨਾਂ ਦੱਸਿਆ ਕਿ ਲੋਕਾਂ ਨਾਲ ਛਲਾਵਾ ਕਰਨ ਵਾਲਿਆਂ ਨੂੰ ਪੰਜਾਬ ਦੇ ਅਣਖੀ, ਸੰਘਰਸ਼ੀ ਅਤੇ ਜਾਗਰੂਕ ਵੋਟਰ ਕਦੇ ਵੀ ਮੁਆਫ਼ ਨਹੀ ਕਰਦੇ ਅਤੇ ਮੁੜ ਮੌਕਾ ਨਹੀ ਦਿੰਦੇ।

ਬੇਰੁਜ਼ਗਾਰ ਸਾਂਝੇ ਮੋਰਚੇ ਦੀਆਂ ਮੰਗਾਂ:-

1. ਉਮਰ ਹੱਦ ਛੋਟ ਦੇ ਕੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ।

2. ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਪ੍ਰਤੀਸ਼ਤ ਰੱਦ ਕੀਤੀ ਜਾਵੇ।

3. ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।

4. ਪ੍ਰਾਇਮਰੀ ਕੇਡਰ ਵਿੱਚ ਡਰਾਇੰਗ ਟੀਚਰਾਂ ਦੀਆਂ 2000 ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕੀਤੀ ਜਾਵੇ।

5. ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ। ਉਮਰ ਹੱਦ ਛੋਟ ਦਿੱਤੀ ਜਾਵੇ।

6. ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ, ਕੰਬੀਨੇਸ਼ਨ ਦਰੁਸਤ ਕਰਕੇ ਮੁੜ ਤੋ ਜਾਰੀ ਕੀਤੀ ਜਾਵੇ ਅਤੇ ਓਵਰ ਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ।

 

Leave a Reply

Your email address will not be published. Required fields are marked *