Education News: ਸਿੱਖਿਆ ਵਿਭਾਗ ਦੀ ਸਾਈਟ ਬੰਦ! ਅਧਿਆਪਕ ਦੀ ਬਦਲੀਆਂ ਦਾ ਕੰਮ ਵਿਚਾਲੇ ਰੁਕਿਆ
Education News: ਸਿੱਖਿਆ ਵਿਭਾਗ ਦੇ ਵੱਲੋਂ 5 ਅਤੇ 6 ਅਗਸਤ, ਯਾਨੀਕਿ ਦੋ ਦਿਨ ਅਧਿਆਪਕਾਂ ਨੂੰ ਸਟੇਸ਼ਨ ਚੁਆਇਸ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਪਹਿਲੇ ਦਿਨ ਤਾਂ ਕਈ ਸਟੇਸ਼ਨ ਹੀ ਸ਼ੋਅ ਨਹੀਂ ਹੋਏ, ਜਦੋਂਕਿ ਅੱਜ ਤਾਂ ਬਿਲਕੁਲ ਹੀ ਵਿਭਾਗ ਦੀ ਸਾਈਟ ਦਾ ਭੱਠਾ ਬੈਠ ਗਿਆ।
ਅਧਿਆਪਕਾਂ ਅਨੁਸਾਰ, ਅੱਜ ਰਾਤ 12 ਵਜੇ ਤੱਕ ਦਾ ਸਟੇਸ਼ਨ ਚੁਆਇਸ ਦਾ ਸਮਾਂ ਹੈ। ਪਰ ਲੰਘੀ ਸ਼ਾਮ ਤੋਂ ਹੀ ਸਾਈਟ ਕਾਫ਼ੀ ਡਾਊਨ ਚੱਲ ਰਹੀ ਹੈ ਅਤੇ ਅੱਜ ਸਾਈਟ ਨਾ ਚੱਲਣ ਕਾਰਨ ਅਧਿਆਪਕ ਪ੍ਰੇਸ਼ਾਨ ਹੋ ਰਹੇ ਹਨ।
ਅਧਿਆਪਕਾਂ ਮੁਤਾਬਿਕ, ਜਦੋਂ ਸਾਈਟ ਚੱਲ ਰਹੀ ਸੀ, ਉਦੋਂ ਸਟੇਸ਼ਨਾਂ ਦਾ ਰੌਲਾ ਸੀ, ਪਰ ਹੁਣ ਤਾਂ ਬਿਲਕੁਲ ਹੀ ਸਾਈਟ ਬੰਦ ਹੋ ਗਈ ਹੈ। ਸੂਤਰਾਂ ਅਨੁਸਾਰ, ਕਈ ਜਿਲ੍ਹਿਆਂ ਦੇ ਡੀਈਓਜ ਨੇ ਅਣ-ਅਧਿਕਾਰਿਤ ਤੌਰ ਤੇ ਬੀਪੀਈਓ ਤੋਂ ਪੋਸਟਾਂ ਦੀ ਵੈਰੀਫਿਕੇਸ਼ਨ ਕਰਵਾਈ ਹੈ, ਜਿਸ ਨਾਲ ਇਹ ਚਰਚਾ ਵੀ ਜ਼ੋਰਾਂ ਤੇ ਹੈ ਕਿ ਸਟੇਸ਼ਨ ਨਵੇਂ ਆਉਣਗੇ।
ਅਧਿਆਪਕਾਂ ਨੇ ਸਿੱਖਿਆ ਮੰਤਰੀ ਤੋਂ ਅਪੀਲ ਕੀਤੀ ਕਿ, ਵਿਭਾਗ ਨੂੰ ਹਾਈਟੈਕ ਕੀਤਾ ਜਾਵੇ, ਤਾਂ ਜੋ ਅਧਿਆਪਕਾਂ ਨੂੰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ। ਸਰਕਾਰ ਵੱਲੋਂ 20 ਅਗਸਤ ਤੱਕ ਬਦਲੀਆਂ ਕਰਨ ਦੀ ਡੈੱਡਲਾਈਨ ਸਾਰੇ ਵਿਭਾਗਾਂ ਨੂੰ ਦਿੱਤੀ ਹੋਈ ਹੈ, ਪਰ ਸਿੱਖਿਆ ਵਿਭਾਗ ਦੋ ਮਹੀਨੇ ਤੋਂ ਖ਼ਾਲੀ ਸਟੇਸ਼ਨਾਂ ਦੀ ਅਪਡੇਸ਼ਨ ਨਹੀਂ ਕਰ ਸਕਿਆ।
ਖ਼ਬਰ ਲਿਖੇ ਜਾਣ ਤੱਕ ਸਾਈਟ ਨਹੀਂ ਸੀ ਚੱਲ ਰਹੀ!

