ਅੰਮ੍ਰਿਤਸਰ: CDPO ਚੌਗਾਵਾਂ ਦਫ਼ਤਰ ‘ਚ ਬੋਲ ਰਹੇ ਨੇ ਉੱਲੂ- ਮੈਡਮ ਛੀਨਾ ਨੇ ਕੀਤੇ ਖੁਲਾਸੇ

All Latest NewsGeneral NewsNews FlashPunjab NewsTop BreakingTOP STORIES

 

ਪੰਜਾਬ ਨੈੱਟਵਰਕ, ਅੰਮ੍ਰਿਤਸਰ

ਸੀਡੀਪੀਓ (CDPO) ਬਲਾਕ ਚੋਗਾਵਾਂ ਵਿਖੇ ਹੁਣ ਕੋਈ ਵੀ ਅਧਿਕਾਰੀ ਨਹੀਂ ਹੈ। ਇਹ ਬਲਾਕ ਹੁਣ ਇੱਕ ਚਪੜਾਸੀ ਦੇ ਸਹਾਰੇ ਹੀ ਚੱਲ ਰਿਹਾ ਹੈ। ਇਹ ਜਾਣਕਾਰੀ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ, ਸੀਡੀਪੀਓ ਬਲਾਕ ਚੋਗਾਵਾਂ ਵਿੱਚ ਲਗਭਗ ਪਿਛਲੇ ਪੰਜ ਸਾਲਾਂ ਤੋਂ ਕੋਈ ਵੀ ਸੀਡੀਪੀਓ ਪੱਕੇ ਤੌਰ ਤੇ ਤੈਨਾਤ ਨਹੀਂ ਕੀਤਾ ਗਿਆ, ਸੀਡੀਪੀਓ ਦੀ ਸੀਟ ਕਈ ਸਾਲਾਂ ਤੋਂ ਖਾਲੀ ਹੈ। ਇਸ ਦਾ ਸਿਰਫ ਐਡੀਸ਼ਨਲ ਚਾਰਜ ਹੀ ਦਿੱਤਾ ਜਾ ਰਿਹਾ ਹੈ ਤੇ ਹੁਣ ਤਾਂ ਹਾਲਤ ਇਥੋਂ ਤੱਕ ਹੋ ਗਈ ਹੈ ਕਿ ਨਾ ਤੇ ਕੋਈ ਸੁਪਰਵਾਈਜ਼ਰ ਹੈ, ਨਾ ਕੋਈ ਕਲਰਕ ਹੈ, ਨਾ ਕੋਈ ਸੀਨੀਅਰ ਸਹਾਇਕ ਹੈ, ਤੇ ਨਾ ਹੀ ਸੀਡੀਪੀਓ ਹੈ।

ਸਿਰਫ ਦਫਤਰ ਦੇ ਵਿੱਚ ਇੱਕ ਚਪੜਾਸੀ ਰਹਿ ਗਿਆ ਹੈ। ਕੋਈ ਵੀ ਅਧਿਕਾਰੀ ਨਾ ਹੋਣ ਕਰਕੇ ਕਰਕੇ ਆਮ ਜਨਤਾ ਨੂੰ ਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਂਗਣਵਾੜੀ ਵਰਕਰਾਂ ਦੀਆਂ ਲਗਭਗ ਪਿਛਲੇ ਤਿੰਨ ਮਹੀਨੇ ਦਾ ਸੈਂਟਰ ਫੰਡ ਅਤੇ ਸਟੇਟ ਫੰਡ ਨਹੀਂ ਪੈ ਰਿਹਾ।

ਜਿਸ ਕਾਰਨ ਵਿਧਵਾ , ਤਲਾਕਸ਼ੁਦਾ, ਅੰਗਹੀਣ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ, ਜਿਨਾਂ ਦਾ ਘਰ ਦਾ ਗੁਜ਼ਾਰਾ ਸਿਰਫ ਇਸੇ ਹੀ ਤਨਖਾਹ ਤੋਂ ਚਲਦਾ ਹੈ ਉਹਨਾਂ ਦੇ ਘਰ ਦੇ ਚੁੱਲ੍ਹੇ ਠੰਡੇ ਪੈ ਗਏ ਹਨ ਤੇ ਆਮ ਜਨਤਾ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀਐਮਐਮਵੀ ਵਾਈ ਦੇ ਕੇਸ ਵੀ ਆਨਲਾਈਨ ਨਹੀਂ ਹੋ ਰਹੇ ਤੇ ਨਾ ਹੀ ਪੈਨਸ਼ਨਾਂ ਦਾ ਕੋਈ ਹੱਲ ਹੋ ਰਿਹਾ ਹੈ ਜਿਸ ਕਾਰਨ ਆਮ ਜਨਤਾ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ। ਅਧਿਕਾਰੀਆਂ ਨੂੰ ਕਈ ਵਾਰੀ ਇਸ ਸਬੰਧ ਵਿੱਚ ਲਿਖ ਕੇ ਦਿੱਤਾ ਜਾ ਚੁੱਕਾ ਹੈ ਪਰ ਅਧਿਕਾਰੀਆਂ ਵੱਲੋਂ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ।

 

Media PBN Staff

Media PBN Staff

Leave a Reply

Your email address will not be published. Required fields are marked *