ਪੰਜਾਬ ਸਟੂਡੈਂਟਸ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਿਰੁੱਧ FIR ਦਰਜ
ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਪੀੜਤ ਧਿਰ ਤੇ ਪਰਚੇ ਕਰਨ ਦੀ ਨਿਖੇਧੀ
ਪਰਮਜੀਤ ਢਾਬਾਂ ਫਾਜ਼ਿਲਕਾ
ਪਿਛਲੇ ਦਿਨੀਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਸ਼ਤੀਰ ਵਾਲਾ ਦੇ ਨੌਜਵਾਨ ਦੇ ਕਤਲ ਨੂੰ ਪੰਜਾਬ ਪੁਲਿਸ ਵੱਲੋਂ ਐਕਸੀਡੈਂਟ ਕੇਸ ਬਣਾ ਕੇ ਪਰਚਾ ਨਾ ਦਰਜ ਕਰਨ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕਰਨ ਤੇ ਪੰਜਾਬ ਪੁਲਿਸ ਵੱਲੋਂ ਦੋਸ਼ੀਆ ‘ਤੇ ਕਾਰਵਾਈ ਕਰਨ ਦੀ ਬਜਾਏ ਕਿਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਸਮੇਤ 22 ਜਾਣਿਆ ਤੇ ਪਰਚਾ ਕਰ ਦਿੱਤਾ ਗਿਆ।
ਪੰਜਾਬ ਪੁਲਿਸ ਦਾ ਇਸ ਤਰ੍ਹਾਂ ਮਨਮਾਨੀ ਕਰਨਾ ਇਕ ਤਰ੍ਹਾਂ ਨਾਲ ਪੁਲਸੀਆ ਰਾਜ ਵੱਲ ਇਸ਼ਾਰਾ ਹੈ ਤੇ ਲੋਕਾਂ ਦੇ ਹੱਕ ਮੰਗਣ ਦੇ ਅਧਿਕਾਰ ਤੇ ਹਮਲਾ ਹੈ ਜਿਸ ਦਾ ਹਰ ਤਰੀਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਜਨਤਕ ਅਤੇ ਜਮਹੂਰੀ ਜੱਥੇਬੰਦੀਆਂ ਦੇ ਵਫ਼ਦ ਵੱਲੋਂ ਝੂਠੇ ਪਰਚੇ ਰੱਦ ਕਰਾਉਣ ਲਈ SSP ਫਾਜ਼ਿਲਕਾ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।

