Punjab News: ਸਕੂਲਾਂ ਦਾ ਸਮਾਂ ਬਦਲਣ ਦੀ ਸਾਂਝਾ ਅਧਿਆਪਕ ਫਰੰਟ ਵੱਲੋਂ ਮੰਗ
Punjab News: ਸਕੂਲਾਂ ਦਾ ਸਮਾਂ ਬਦਲਣ ਦੀ ਸਾਂਝਾ ਅਧਿਆਪਕ ਫਰੰਟ ਵੱਲੋਂ ਮੰਗ
ਰਾਏਕੋਟ, 30 ਦਸੰਬਰ (ਗੋਗੀ ਕਮਾਲਪੁਰੀਆ):
ਸਾਂਝਾ ਅਧਿਆਪਕ ਫ਼ਰੰਟ ਪੰਜਾਬ ਨੇ ਠੰਢ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਿਹਤ ਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਰਾਜਮਿੰਦਰਪਾਲ ਸਿੰਘ ਪਰਮਾਰ, ਬਲਾਕ ਪ੍ਰਧਾਨ ਜਸਵੰਤ ਸਿੰਘ ਬਸਰਾਓ, ਰਾਕੇਸ਼ ਮਿੱਤਲ, ਜਸਵੀਰ ਸਿੰਘ ਸੰਦੋੜ ਨੇ ਕਿਹਾ ਕਿ ਇਸ ਸਾਲ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈ ਰਹੀ ਹੈ, ਜਿਸ ਕਾਰਨ ਕਈ ਦਿਨਾਂ ਤੋਂ ਧੁੰਦ, ਕੋਹਰੇ ਦਾ ਪ੍ਰਕੋਪ ਸਿਖਰਾਂ ਉੱਤੇ ਹੈ।
ਠੰਢ ਤੇ ਧੁੰਦ ਦੇ ਇਸ ਮੌਸਮ ਵਿੱਚ ਬੱਚਿਆਂ ਦਾ ਸਵੇਰੇ ਤਿਆਰ ਹੋ ਕੇ ਸਕੂਲ ਪੁੱਜਣਾ ਬਹੁਤ ਹੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਧੁੰਦ ਦੇ ਕਾਰਨ ਹੀ ਕਈ ਜਗ੍ਹਾ ਅਧਿਆਪਕਾਂ ਦਾ ਨੁਕਸਾਨ ਹੋਇਆ ਹੈ।
ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਇਸ ਅੱਤ ਦੀ ਸਰਦੀ, ਧੁੰਦ ਤੇ ਸੀਤ ਲਹਿਰ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸਾਰੇ ਸਕੂਲਾਂ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਹੈ।

