ਬਠਿੰਡਾ ਸ਼ਹਿਰ ‘ਚ ਧੀ ਕੇਸਰੀ ਪੰਜਾਬ ਦੀ ਐਵਾਰਡ ਅਤੇ ਅਵਾਜ਼ ਮਾਲਵੇ ਦੀ ਦਾ ਕਰਾਇਆ ਗਿਆ ਐਡੀਸ਼ਨ
ਬਠਿੰਡਾ
ਬੀਤੇ ਦਿਨ ਬਠਿੰਡਾ ਸ਼ਹਿਰ ‘ਚ ਧੀ ਕੇਸਰੀ ਪੰਜਾਬ ਦੀ ਐਵਾਰਡ ਸ਼ੋ ਭਾਗ -4 (ਪੰਜਾਬੀ ਲੋਕ ਨਾਚ) ਤੇ ਅਵਾਜ਼ ਮਾਲਵੇ ਦੀ ਭਾਗ -2 (ਗਾਇਕੀ) ਦਾ ਅਡੀਸ਼ਨ ਸਫ਼ਲ ਰਿਹਾ। ਇਸ ਐਡੀਸ਼ਨ ‘ਚ 13 ਮੁਟਿਆਰਾਂ ਗਿੱਧੇ ਵਾਲੀਆਂ ਅਤੇ 6 ਅਵਾਜ਼ ਮਾਲਵੇ ਦੀ ਲਈ ਪ੍ਰਤੀਯੋਗੀ ਸਲੈਕਟ ਕੀਤੇ ਗਏ।
ਇਸ ਮੌਕੇ ਸ਼ੋਅ ਸੰਚਾਲਕ ਮਿਸ ਵੀਰਪਾਲ ਕੌਰ ਸਿੱਧੂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸ਼ੋ ‘ਚ ਪੰਜਾਬ ਭਰ ਤੋਂ ਕੋਈ ਵੀ ਮੁਟਿਆਰ ਹਿੱਸਾ ਲੈ ਸਕਦੀ ਹੈ।
ਜਿਸ ‘ਚ ਉਮਰ ਵਰਗ 3 ਸਾਲ ਤੋਂ ਲੈ ਕੇ 18 ਸਾਲ ਤੱਕ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸ਼ੋ ‘ਚ ਜੇਤੂ ਮੁਟਿਆਰਾਂ ਨੂੰ ਇਨਾਮ ਦਿੱਤੇ ਜਾਣਗੇ। ਅਗਲਾ ਅਡੀਸਨ ਅਬੋਹਰ, ਮਲੋਟ, ਫਰੀਦਕੋਟ ਅਤੇ ਜਲੰਧਰ ਹੋਵੇਗਾ।