ਹੱਕੀ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਾੜੇ ਭਗਵੰਤ ਮਾਨ ਅਤੇ ਹਰਪਾਲ ਚੀਮਾ ਦਾ ਪੁਤਲੇ
29 ਅਗਸਤ ਨੂੰ ਲੁਧਿਆਣਾ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਕੀਤਾ ਜਾਵੇਗਾ ਐਲਾਨ
ਅੰਮ੍ਰਿਤਸਰ
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਵੱਲੋਂ 28 ਜੁਲਾਈ 2025 ਨੂੰ ਕੀਤੀ ਗਈ ਆਨਲਾਈਨ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਅਤੇ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਫਰੰਟ ਦੇ ਆਗੂਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੁਲਤਵੀ ਕਰਨ ਦੇ ਖਿਲਾਫ ਰੋਸ ਪ੍ਰਗਟ ਕਰਨ ਲਈ ਜਿਲ੍ਹਾ ਕਨਵੀਨਰਜ਼ ਗੁਰਦੀਪ ਸਿੰਘ ਬਾਜਵਾ, ਅਸ਼ਵਨੀ ਅਵਸਥੀ , ਸੁਖਦੇਵ ਸਿੰਘ ਪੰਨੂ , ਜੋਗਿੰਦਰ ਸਿੰਘ , ਬਲਦੇਵ ਸਿੰਘ ਲੁਹਾਰਕਾ ਅਤੇ ਬੋਬਿੰਦਰ ਸਿੰਘ ਦੀ ਸਾਂਝੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਦੇ ਸਾਹਮਣੇ ਰੈਲੀ ਕਰਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਅਤੇ ਵਿਤ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਤੋਂ ਇਲਾਵਾ ਜਰਮਨਜੀਤ ਸਿੰਘ ਛੱਜਲਵੱਡੀ, ਬਲਕਾਰ ਸਿੰਘ ਵਲਟੋਹਾ, ਨਰਿੰਦਰ ਪ੍ਰਧਾਨ, ਮਦਨ ਲਾਲ ਮੰਨਣ, ਚਰਨ ਸਿੰਘ, ਕਰਮ ਸਿੰਘ, ਬਲਦੇਵ ਰਾਜ ਸ਼ਰਮਾ, ਦਵਿੰਦਰ ਸਿੰਘ, ਸੁੱਚਾ ਸਿੰਘ ਟਰਪਈ, ਗੁਰਬਿੰਦਰ ਸਿੰਘ ਖੈਹਰਾ, ਜਸਵੰਤ ਰਾਏ, ਸੁਖਦੇਵ ਰਾਜ ਕਾਲੀਆ, ਮੰਗਲ ਸਿੰਘ ਟਾਂਡਾ, ਮਨਜੀਤ ਸਿੰਘ ਬਾਸਰਕੇ, ਰਜੇਸ਼ ਪ੍ਰਾਸਰ, ਸ਼ਿਵ ਨਰਾਇਣ, ਕਰਤਾਰ ਸਿੰਘ ਐੱਮ ਏ, ਸੁਖਜਿੰਦਰ ਸਿੰਘ ਰਿਆੜ, ਕਰਮਜੀਤ ਸਿੰਘ ਕੇ ਪੀ, ਬਲਵਿੰਦਰ ਸਿੰਘ, ਜਤਿਨ ਸ਼ਰਮਾ ਅਤੇ ਰਾਜਬੇਦੀ ਅਨੰਦ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵਾਰ ਵਾਰ ਮੀਟਿੰਗਾਂ ਦੇ ਮੁਕਰ ਰਹੇ ਹਨ । ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਸਾਰੇ ਵਰਗਾਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ।
31.12.2015 ਤੋਂ ਪਹਿਲਾਂ ਰਟਾਇਰ ਸਾਥੀਆਂ ਦੀ ਪੈਨਸ਼ਨ 2.59 ਦੇ ਗੁਣਾਕ ਨਾਲ ਸੁਧਾਈ ਕੀਤੀ ਜਾਵੇ, 66 ਮਹੀਨਿਆਂ ਦੇ ਏਰੀਅਲ ਦਾ ਬਕਾਇਆ ਰਕਮ ਯਕਮੁਕਤ ਦਿੱਤਾ ਜਾਵੇ। ਮਹਿੰਗਾਈ ਭੱਤੇ ਦੀਆਂ ਪਿਛਲੀਆਂ ਕਿਸ਼ਤਾਂ ਅਤੇ 13 /- ਡੀ ਏ ਸੈਂਟਰ ਸਰਕਾਰ ਦੀ ਤਰਜ਼ ਤੇ ਦਿੱਤਾ ਜਾਵੇ, 200/- ਰੁਪੈ ਜੰਜੀਆ ਟੈਕਸ ਬੰਦ ਕੀਤਾ ਜਾਵੇ ਅਤੇ ਪੰਜਵੇਂ ਪੇ ਕਮਿਸ਼ਨ ਦਾ ਦੂਸਰਾ ਭਾਗ ਲਾਗੂ ਕੀਤਾ ਜਾਵੇ, ਪੇਂਡੂ ਭੱਤਾ ਸਮੇਤ ਸਾਰੇ ਭੱਤੇ ਬਹਾਲ ਕੀਤੇ ਜਾਣ।
ਬੁਲਾਰਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਫਰੰਟ ਨਾਲ ਮੀਟਿੰਗ ਕਰਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਨਹੀ ਤਾਂ 29- 08- 25 ਨੂੰ ਲੁਧਿਆਣਾ ਵਿਖੇ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਕੁਮਾਰ ਸ਼ਰਮਾਂ , ਪ੍ਰੋਮ ਚੰਦ ਅਜਾਦ, ਬਰੰਮਦੇਵ, ਸਵਿੰਦਰ ਸਿੰਘ ਸਿੰਦਾ, ਸੁਖਚੈਨ ਸਿੰਘ, ਭਵਾਨੀ ਫੇਰ , ਰੇਸ਼ਮ ਸਿੰਘ ਭੋਮਾ, ਨਰਿੰਦਰ ਸ਼ਰਮਾ , ਨਿਰਮਲ ਸਿੰਘ , ਕੁਲਦੀਪ ਵਰਨਾਲੀ , ਗੁਰਦੀਪ ਸਿੰਘ ਪੂਹਲਾ, ਸਵਿੰਦਰ ਸਿੰਘ ਭੱਟੀ , ਗੁਰਪ੍ਰੀਤ ਸਿੰਘ ਨਾਭਾ ਅਤੇ ਹਰਮਨ ਭੰਗਾਲੀ ਹਾਜਰ ਸਨ।

