ਭਾਜਪਾ ਨੂੰ ਵੱਡਾ ਝਟਕਾ: ਸੀਨੀਅਰ ਲੀਡਰ AAP ‘ਚ ਸ਼ਾਮਲ
ਪੰਜਾਬ ਨੈੱਟਵਰਕ, ਚੰਡੀਗੜ੍ਹ
ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਧਾਨੀ ‘ਚ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਭਾਜਪਾ ਦੇ ਸੀਨੀਅਰ ਲੀਡਰ ਬ੍ਰਹਮ ਸਿੰਘ ਤੰਵਰ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ ਹਨ।
‘ਆਪ’ ਨੇਤਾ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੀ ਪ੍ਰੈੱਸ ਕਾਨਫਰੰਸ ਵਿੱਚ ਬ੍ਰਹਮ ਸਿੰਘ ਤੰਵਰ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਹਾਲਾਂਕਿ ਚੋਣਾਂ ਤੋਂ ਪਹਿਲਾਂ ਬ੍ਰਹਮ ਸਿੰਘ ਦਾ ਪਾਰਟੀ ਛੱਡਣਾ ਭਾਜਪਾ ਲਈ ਵੱਡਾ ਝਟਕਾ ਸਾਬਤ ਹੋ ਸਕਦਾ ਹੈ।
ਭਾਜਪਾ ਆਗੂ ਬ੍ਰਹਮ ਸਿੰਘ ਤੰਵਰ ਰਾਜਧਾਨੀ ਦੇ ਵੱਡੇ ਆਗੂਆਂ ਵਿੱਚ ਗਿਣੇ ਜਾਂਦੇ ਹਨ। ਉਹ 1993 ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਜਿੱਤਦੇ ਆ ਰਹੇ ਹਨ।
ਬ੍ਰਹਮ ਸਿੰਘ ਤੰਵਰ 1993 ਅਤੇ 1998 ਵਿੱਚ ਦਿੱਲੀ ਦੀ ਮਹਿਰੌਲੀ ਸੀਟ ਤੋਂ ਚੋਣ ਜਿੱਤੇ ਸਨ। 2013 ਵਿੱਚ ਭਾਜਪਾ ਨੇ ਉਨ੍ਹਾਂ ਨੂੰ ਛਤਰਪੁਰ ਸੀਟ ਤੋਂ ਟਿਕਟ ਦਿੱਤੀ, ਜਿੱਥੇ ਉਨ੍ਹਾਂ ਨੇ ਇੱਕ ਵਾਰ ਫਿਰ ਜਿੱਤ ਦਾ ਝੰਡਾ ਲਹਿਰਾਇਆ ਸੀ।

