All Latest NewsNews FlashPunjab NewsTop BreakingTOP STORIES

Accident News: ਸਰਕਾਰੀ ਅਧਿਆਪਕਾ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

 

ਪੰਜਾਬ ਨੈੱਟਵਰਕ, ਬਟਾਲਾ-

Accident News: ਸਰਕਾਰੀ ਅਧਿਆਪਕਾ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੀ ਪਛਾਣ ਸੁਖਪਾਲ ਕੌਰ ਪਤਨੀ ਕੁਲਜੀਤ ਸਿੰਘ ਵਾਸੀ ਮੁਹੱਲਾ ਧਰਮਪੁਰਾ ਕਾਦੀਆਂ ਵਜੋਂ ਹੋਈ ਹੈ।

ਦੱਸ ਦਈਏ ਕਿ, ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਪੜ੍ਹਾਉਂਦੀ ਸੀ। ਮ੍ਰਿਤਕਾ ਦੇ ਪਤੀ ਮੁਤਾਬਿਕ, ਸਕੂਲ ਤੋਂ ਛੁੱਟੀ ਹੋਣ ਮਗਰੋਂ ਉਸਦੀ ਪਤਨੀ ਬੱਸ ਵਿੱਚ ਸਵਾਰ ਹੋ ਕੇ ਕਾਦੀਆਂ ਨੂੰ ਜਾ ਰਹੀ ਸੀ ਤਾਂ, ਇਸੇ ਦੌਰਾਨ ਹੀ ਰਸਤੇ ਵਿਚ ਇੱਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸਦੀ ਪਤਨੀ (ਸੁਖਪਾਲ ਕੌਰ) ਜ਼ਖਮੀ ਹੋ ਗਈ।

ਜ਼ਖਮੀ ਹਾਲਤ ਵਿਚ ਉਸਨੂੰ ਅੰਮ੍ਰਿਤਪਾਲ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਦੌਰਾਨੇ ਇਲਾਜ਼ਮ ਸੁਖਪਾਲ ਕੌਰ ਦਮ ਤੋੜ ਗਈ। ਜਿਕਰਯੋਗ ਹੈ ਕਿ, ਲੰਘੇ ਦਿਨੀਂ ਬਟਾਲਾ ਨੇੜਲੇ ਕਾਦੀਆਂ ਰੋਡ ਤੇ ਪੈਂਦੇ ਸ਼ਾਹਬਾਦ ਪੇਂਡੂ ਬੱਸ ਅੱਡੇ ਵਿੱਚ ਇੱਕ ਬੱਸ ਨੇ ਅਚਾਨਕ ਟੱਕਰ ਮਾਰ ਦਿੱਤੀ।

ਪਹਿਲੇ ਦਿਨ 3 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ, ਜਦੋਂਕਿ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਜ਼ਖਮੀ ਦੱਸਿਆ ਗਿਆ ਸੀ। ਸੁਖਪਾਲ ਕੌਰ ਵੀ ਜ਼ਖਮੀਆਂ ਵਿਚੋਂ ਇੱਕ ਸੀ, ਜਿਸ ਦੀ ਦੌਰਾਨੇ ਇਲਾਜ਼ ਬੀਤੇ ਕੱਲ੍ਹ ਮੌਤ ਹੋ ਗਈ।

 

Leave a Reply

Your email address will not be published. Required fields are marked *