All Latest NewsEntertainmentGeneralNationalNews FlashPoliticsTop BreakingTOP STORIES

ਵੱਡੀ ਖ਼ਬਰ: ਪੁਲਿਸ ਵੱਲੋਂ ਮਹਾਭਾਰਤ ਦੀ ‘ਦ੍ਰੋਪਦੀ’ ਰੂਪਾ ਗਾਂਗੁਲੀ ਗ੍ਰਿਫਤਾਰ

 

BJP MP Roopa Ganguly Arrested: ਭਾਜਪਾ ਦੀ ਸਾਬਕਾ ਸੰਸਦ ਅਤੇ ਮਹਾਭਾਰਤ ਦੀ ‘ਦ੍ਰੋਪਦੀ’ ਰੂਪਾ ਗਾਂਗੁਲੀ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਰੂਪਾ ਗਾਂਗੁਲੀ ਪੂਰੀ ਰਾਤ ਬਾਂਸਦਰੋਨੀ ਥਾਣੇ ਦੇ ਸਾਹਮਣੇ ਧਰਨੇ ‘ਤੇ ਬੈਠੀ ਰਹੀ। ਇਸ ਦੌਰਾਨ ਬੰਗਾਲ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ।

ਰਿਪੋਰਟਾਂ ਦੀ ਮੰਨੀਏ ਤਾਂ ਰੂਪਾ ਗਾਂਗੁਲੀ ਬੀਤੀ ਰਾਤ ਤੋਂ ਹੀ ਬਾਂਸਦਰੋਨੀ ਥਾਣੇ ‘ਚ ਪ੍ਰਦਰਸ਼ਨ ਕਰ ਰਹੀ ਸੀ। ਰੂਪਾ ਨੂੰ ਪੁਲਿਸ ਨੇ ਅੱਜ ਯਾਨੀ 3 ਅਕਤੂਬਰ ਦੀ ਸਵੇਰ ਨੂੰ ਗ੍ਰਿਫ਼ਤਾਰ ਕੀਤਾ। ਭਾਜਪਾ ਵਰਕਰਾਂ ਅਨੁਸਾਰ ਪੁਲੀਸ ਨੇ ਕਰੀਬ 10 ਵਜੇ ਰੂਪਾ ਨੂੰ ਹਿਰਾਸਤ ਵਿੱਚ ਲਿਆ।

ਰੂਪਾ ਗਾਂਗੁਲੀ ਨੇ ਬਾਂਸਦਰੋਨੀ ‘ਚ ਸੜਕ ਹਾਦਸੇ ਨੂੰ ਲੈ ਕੇ ਪੁਲਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਰੂਪਾ ਨੇ ਕਿਹਾ ਕਿ ਜਦੋਂ ਤੱਕ ਪੁਲੀਸ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਨਹੀਂ ਲੈਂਦੀ, ਉਦੋਂ ਤੱਕ ਉਹ ਥਾਣੇ ਅੱਗੇ ਬੈਠ ਕੇ ਧਰਨਾ ਦਿੰਦੇ ਰਹਿਣਗੇ।

ਪੁਲੀਸ ਨੇ ਉਨ੍ਹਾਂ ਨੂੰ (ਰੂਪਾ) ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਕਿਸੇ ਦੀ ਗੱਲ ਨਹੀਂ ਸੁਣੀ। ਰੂਪਾ ਗਾਂਗੁਲੀ ਪੂਰੀ ਰਾਤ ਬਾਂਸਦਰੋਨੀ ਥਾਣੇ ‘ਚ ਵਿੱਚ ਬੈਠ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੀ ਰਹੀ। ਪ੍ਰਦਰਸ਼ਨ ਨੂੰ ਰੋਕਣ ਲਈ ਪੁਲੀਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਕੀ ਹੈ ਪੂਰਾ ਮਾਮਲਾ?

ਰੂਪਾ ਗੰਗੂਲਾ ਵੱਲੋਂ ਬਾਂਸਦਰੋਨੀ ਵਿੱਚ ਵਾਪਰੇ ਹਾਦਸੇ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਬੁੱਧਵਾਰ ਸਵੇਰੇ 9ਵੀਂ ਜਮਾਤ ਦਾ ਵਿਦਿਆਰਥਣ ਸਕੂਲ ਜਾ ਰਹੀ ਸੀ। ਹਾਲਾਂਕਿ ਇਲਾਕੇ ਵਿੱਚ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ।

ਇਸੇ ਦੌਰਾਨ ਇੱਕ ਜੇਸੀਬੀ ਨੇ ਵਿਦਿਆਰਥਣ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਆਸ-ਪਾਸ ਮੌਜੂਦ ਲੋਕਾਂ ਨੇ ਬੱਚੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਬਾਂਸਦਰੋਨੀ ‘ਚ ਹੜਕੰਪ ਮਚ ਗਿਆ ਹੈ।

 

Leave a Reply

Your email address will not be published. Required fields are marked *