ਪੰਜਾਬ ‘ਚ ਹੜ੍ਹਾਂ ਦਾ ਕਹਿਰ! ਸਤਲੁਜ ਦਰਿਆ ਵਹਿ ਚੱਲੇ ਸੀ 50 ਕਿਸਾਨ- ਫੇਰ ਇੰਝ ਬਚੀ ਜਾਨ
Flood Alert: ਪੰਜਾਬ ਦੇ ਅੰਦਰ ਇੱਕ ਵਾਰ ਫਿਰ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਇੱਕ ਪਾਸੇ ਬਾਰਿਸ਼ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ।
ਦੂਜੇ ਪਾਸੇ ਦਰਿਆਵਾਂ ਅਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਮੈਦਾਨੀ ਇਲਾਕੇ ਪਾਣੀ ਵਿੱਚ ਡੁੱਬਣੇ ਸ਼ੁਰੂ ਹੋ ਗਏ ਹਨ।
ਤਾਜਾ ਜਾਣਕਾਰੀ ਅਨੁਸਾਰ, ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਾਰਨ ਕਈ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਲਾਤ ਬਣ ਚੁੱਕੇ ਹਨ।
ਸਤਲੁਜ ਦਰਿਆ ਦੇ ਵਿੱਚ ਲੰਘੇ ਦਿਨ ਕਰੀਬ 50 ਕਿਸਾਨ ਫਸ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੇ ਵੱਲੋਂ ਹੀ ਰੈਸਕਿਊ ਕੀਤਾ ਗਿਆ।
ਦਰਅਸਲ, ਫਿਰੋਜ਼ਪੁਰ ਸਰਹੱਦ ਦੇ ਨਾਲ ਲੱਗਦੇ ਸਤਲੁਜ ਦਰਿਆ ਤੋਂ ਪਾਰ ਕਿਸਾਨ ਖੇਤੀ ਕਰਨ ਵਾਸਤੇ ਗਏ ਹੋਏ ਸਨ, ਜਦੋਂ ਉਹ ਸ਼ਾਮ ਸਮੇਂ ਖੇਤੀ ਕਰਕੇ ਵਾਪਸ ਆਉਣ ਲੱਗੇ ਤਾਂ, ਅਚਾਨਕ ਪਾਣੀ ਦਾ ਵਹਾਅ ਤੇਜ਼ ਹੋ ਗਿਆ ਅਤੇ ਕਿਸਾਨਾਂ ਦੀ ਬੇੜੀ ਪਾਣੀ ਵਿੱਚ ਡੁੱਬਣ ਲੱਗੀ।
ਇਸੇ ਦੌਰਾਨ ਹੀ ਦਰਿਆ ਵਿੱਚ ਪਹਿਲਾਂ ਮੌਜੂਦ ਹੋਰ ਬੇੜੀ ਚਾਲਕਾਂ ਦੇ ਵਲੋਂ ਬੜੀ ਮੁਕਸ਼ਲ ਦੇ ਨਾਲ ਉਕਤ ਕਿਸਾਨਾਂ ਨੂੰ ਦਰਿਆ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਇਹ ਘਟਨਾ ਮਮਦੋਟ ਕਸਬੇ ਦੇ ਪਿੰਡ ਗਜਨੀਵਾਲਾ ਦੀ ਦੱਸੀ ਜਾ ਰਹੀ ਹੈ।

