Education News: ਹੈੱਡਟੀਚਰ /ਸੈਟਰ ਹੈੱਡਟੀਚਰ ਦੀਆਂ ਪ੍ਰਮੋਸ਼ਨਾਂ ਸਬੰਧੀ ਮਿਲੀ ਪ੍ਰਵਾਨਗੀ
Education News: ਅੰਮ੍ਰਿਤਸਰ ਦੀਆਂ ਹੈੱਡਟੀਚਰ /ਸੈਟਰ ਹੈੱਡਟੀਚਰ ਪ੍ਰਮੋਸ਼ਨਾਂ ਸਬੰਧੀ ਚੰਡੀਗੜ੍ਹ ਤੋਂ ਦਿਵਿਆਂਗ ਰੋਸਟਰ ਦੀ ਮਿਲੀ ਪ੍ਰਵਾਨਗੀ
Education News: ਐਲੀਮੈਂਟਰੀ ਟੀਚਰਜ ਯੂਨੀਅਨ ਦਾ ਵਫਦ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਪੰਜਾਬ ਅਤੇ ਡਿਪਟੀ ਡਾਇਰੈਕਟਰ ਨਾਲ ਚੰਡੀਗੜ੍ਹ ਵਿਖੇ ਮਿਲ ਕੇ ਰੋਸਟਰ ਪ੍ਰਵਾਨਗੀ ਦੀ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਬਹੁਤ ਲੰਮਾਂ ਸਮੇਂ ਪ੍ਰਮੋਟ ਹੋਣ ਵਾਲੇ ਸਾਰੇ ਅਧਿਆਪਕ ਪ੍ਰਮੋਸ਼ਨਾਂ ਦੀ ਉਡੀਕ ਕਰ ਰਹੇ ਹਨ ਪ੍ਰੰਤੂ ਮਈ 2025 ਤੋਂ ਅਗਸਤ 2025 ਤੱਕ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਪ੍ਰਵਾਨਗੀ ਨਾ ਹੋਣਾ ਅਧਿਆਪਕਾਂ ਦੀ ਬਹੁਤ ਵੱਡੀ ਨਿਰਾਸ਼ਤਾ ਹੈ।
ਇਸ ਉਪਰੰਤ ਡਾਇਰੈਕਟਰ ਸਮਾਜਿਕ ਸੁਰੱਖਿਆ ਵੱਲੋ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੁੱਖ ਦਫਤਰ ਵੱਲੋਂ ਪ੍ਰਵਾਨਗੀ ਦੇ ਦਿੱਤੀ ਜਾਵੇਗੀ ਜਿਸ ਸਬੰਧੀ ਪੱਤਰ ਦੁਪਹਿਰ ਤੋਂ ਬਾਅਦ DSO ਅੰਮ੍ਰਿਤਸਰ ਨੂੰ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਮੋਟ ਹੋਣ ਵਾਲੇ ਅਧਿਆਪਕਾਂ ਦੀ ਉਡੀਕ ਖਤਮ ਹੋ ਗਈ ਹੈ ਅਤੇ ਉਹ ਬੇਝਿਜਕ ਆਪਣੀਆਂ ਪ੍ਰਮੋਸ਼ਨਾਂ ਲੈ ਸਕਦੇ ਹਨ।
ਇਸ ਉਪਰੰਤ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਕਿਹਾ ਕਿ ਅੰਮ੍ਰਿਤਸਰ ਦੀਆਂ ਖਾਲੀ ਪਈਆਂ ਸਾਰੀਆਂ ਪੋਸਟਾਂ ਨੂੰ ਭਰਨ ਲਈ ਲੋੜੀਂਦੇ ਰਾਉਂਡ ਚਲਾਉਣ ਲਈ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅੰਮ੍ਰਿਤਸਰ ਨਾਲ ਮੀਟਿੰਗ ਕਰਕੇ ਪਹਿਲਾਂ ਵੀ ਪੁਰਜੋਰ ਮੰਗ ਕੀਤੀ ਹੋਈ ਹੈ ਅਤੇ ਅੱਜ ਫਿਰ ਸ਼ਾਮ ਨੂੰ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਨਾਲ ਹੋ ਰਹੀ ਮੀਟਿੰਗ ਵਿੱਚ ਸਾਰੀਆਂ ਖਾਲੀ ਪੋਸਟਾਂ ਭਰਨ ਲਈ ਲੋੜੀਂਦੇ ਉਦੇਸ਼ ਜਾਰੀ ਕਰਵਾਏ ਜਾਣਗੇ।

