Education News: BPEO ਦੀ ਮੁਅੱਤਲੀ ਗ਼ੈਰਵਾਜਿਬ! ਅਧਿਆਪਕ ਜਥੇਬੰਦੀ ਨੇ ਸਿੱਖਿਆ ਵਿਭਾਗ ਤੇ ਚੁੱਕੇ ਸਵਾਲ
Education News: ਸਿੱਖਿਆ ਅਧਿਕਾਰੀ ਨੂੰ ਤੁਰੰਤ ਮਾਣ ਸਨਮਾਨ ਨਾਲ ਬਹਾਲ ਕੀਤਾ ਜਾਵੇ:- ਨਰਿੰਦਰ ਨੂਰ, ਬਲਜੀਤ ਟਾਮ, ਅਮ੍ਰਿਤਪਾਲ ਬਾਕੀਪੁਰ
Education News: ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (GSTU) ਪੰਜਾਬ ਇਕਾਈ ਤਰਨਤਾਰਨ ਦੇ ਧਿਆਨ ਵਿੱਚ ਆਇਆ ਹੈ ਕਿ, ਪਿਛਲੇ ਦਿਨੀ ਬਾਘਾ ਪੁਰਾਣਾ ਦੇ BPEO ਦੇਵੀ ਪ੍ਰਸਾਦ ਦੀ ਸੋਸ਼ਲ ਮੀਡਿਆ ‘ਤੇ ਵਾਇਰਲ ਹੋਈ ਵੀਡੀਓ (Video), ਜਿਸ ਵਿਚ ਉਹ ਡਿਊਟੀ ਟਾਈਮ ਤੋਂ ਬਾਅਦ ਆਪਣੇ ਪਰਿਵਾਰ ਆਪਣੀ ਧਰਮਪਤਨੀ ਅਤੇ ਬੇਟੇ ਨਾਲ ਆਪਣੀ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਸਨ ਨੂੰ ਸਕੂਲ (Education) ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬੀ.ਪੀ.ਈ.ਓ. ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਤੇ ਜਦੋਂ ਯੂਨੀਅਨ ਆਗੂਆਂ ਨਰਿੰਦਰ ਨੂਰ, ਬਲਜੀਤ ਟਾਮ ਅੰਮ੍ਰਿਤਪਾਲ ਬਾਕੀਪੁਰ ਨੇ ਬੀ.ਪੀ.ਈ.ਓ. ਨਾਲ ਤਾਲਮੇਲ ਕਰ ਕੇ ਪੱਖ ਜਾਣਿਆ ਤਾਂ ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਡਿਊਟੀ ਲੱਗੀ ਹੋਣ ਕਾਰਨ ਉਹ ਫਿਰੋਜ਼ਪੁਰ ਵਿਖੇ ਘਰ ਨਹੀਂ ਪਹੁੰਚ ਸਕਦੇ ਤਾਂ, ਉਨ੍ਹਾਂ ਦੀ ਵਿਆਹ ਦੀ ਸਾਲਗਿਰਾ ਮੌਕੇ ਉਨ੍ਹਾਂ ਦੀ ਪਤਨੀ ਅਤੇ ਬੇਟਾ ਉਨ੍ਹਾਂ ਕੋਲ ਸ਼ਾਮ ਨੂੰ 5 ਵਜੇ ਤੋਂ ਬਾਅਦ ਦਫ਼ਤਰ ‘ਚ ਹੀ ਆ ਗਏ।
ਜਿਸ ਤਰ੍ਹਾਂ ਉਨ੍ਹਾਂ ਨੇ ਇਹ ਖੁਸ਼ੀ ਦੇ ਪਲ ਆਪਣੇ ਪਰਿਵਾਰ ਨਾਲ ਡਿਊਟੀ ਸਮੇ ਤੋਂ ਬਾਅਦ ਮਨਾਏ। ਇਸ ਲਈ ਉਹ ਪੂਰੀ ਤਰ੍ਹਾਂ ਨਿਰਦੋਸ਼ ਹਨ। ਆਗੂਆਂ ਨੇ (Education) ਸਿੱਖਿਆ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਬਲਾਕ ਸਿੱਖਿਆ ਅਧਿਕਾਰੀ ਦੀ ਮੁਅੱਤਲੀ ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਮੁਅੱਤਲੀ ਰੱਦ ਕਰ ਕੇ ਬਹਾਲ ਕੀਤਾ ਜਾਵੇ।

