Punjab News: ਪੰਜਾਬ ਦੀ ਰਾਜਨੀਤੀ ‘ਚ ਵੱਡਾ ਉਲਟਫੇਰ! ਸਾਬਕਾ MP ਨਵੇਂ ਅਕਾਲੀ ਦਲ ‘ਚ ਸ਼ਾਮਲ
Punjab News; ਜਦੋਂ ਤੋਂ ਨਵੇਂ ਅਕਾਲੀ ਦਲ ਦੇ ਬਣਨ ਦੀ ਚਰਚਾ ਤੇਜ਼ ਹੋਈ ਹੈ, ਉਦੋਂ ਤੋਂ ਨਵੇਂ ਅਕਾਲੀ ਦਲ ਦੇ ਵੱਖ ਰੁਖ ਕਈ ਸੀਨੀਅਰ ਲੀਡਰ ਕਰ ਰਹੇ ਨੇ।
ਤਾਜਾ ਜਾਣਕਾਰੀ ਅਨੁਸਾਰ, ਦੋ ਵਾਰ ਦੇ ਐਮ ਪੀ ਰਹਿ ਚੁੱਕੇ ਹਰਿੰਦਰ ਸਿੰਘ ਖ਼ਾਲਸਾ ਅੱਜ ਨਵੇਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਜਾਣਕਾਰੀ ਅਨੁਸਾਰ, ਹਰਿੰਦਰ ਸਿੰਘ ਖ਼ਾਲਸਾ ਨੂੰ ਪਾਰਟੀ ਵਿੱਚ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਾਮਿਲ ਕਰਵਾਇਆ ਹੈ।
ਰਾਜਨੀਤਿਕ ਸਫ਼ਰ
ਹਰਿੰਦਰ ਸਿੰਘ ਖ਼ਾਲਸਾ ਦੇ ਰਾਜਨੀਤਿਕ ਸਫ਼ਰ ਦੀ ਗੱਲ ਕਰ ਲਈਏ ਤਾਂ, ਉਹ ਦੋ ਵਾਰ ਵੱਖ ਵੱਖ ਪਾਰਟੀਆਂ ਤੋਂ ਐਮਪੀ ਰਹਿ ਚੁੱਕੇ ਹਨ।
ਪਹਿਲੀ ਵਾਰ ਹਰਿੰਦਰ ਸਿੰਘ ਖ਼ਾਲਸਾ 1996 ਵਿੱਚ ਬਠਿੰਡਾ ਤੋਂ ਅਕਾਲੀ ਦਲ ਦੀ ਤਰਫ਼ੋਂ ਐਮਪੀ ਚੁਣੇ ਗਏ ਸਨ।
ਇਸ ਤੋਂ ਬਾਅਦ ਉਹ 2014 ਵਿੱਚ ਆਮ ਆਦਮੀ ਪਾਰਟੀ ਤਰਫ਼ੋਂ ਐਮਪੀ. ਬਣੇ।
ਹਾਲਾਂਕਿ 2015 ਵਿੱਚ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ।
2019 ਦੀਆਂ ਲੋਕ ਸਭਾ ਚੋਣਾਂ ਦੇ ਵੇਲੇ ਹਰਿੰਦਰ ਸਿੰਘ ਖ਼ਾਲਸਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

