Jharkhand: ਸਿੱਖਿਆ ਮੰਤਰੀ ਦਾ ਦੇਹਾਂਤ
ਸਿੱਖਿਆ ਮੰਤਰੀ ਦੀ ਬੀਤੇ ਕੱਲ੍ਹ (ਆਜ਼ਾਦੀ ਵਾਲੇ ਦਿਨ) ਵਿਗੜੀ ਸੀ ਸਿਹਤ, ਦਿੱਲੀ ਦੇ ਹਸਪਤਾਲ ਵਿੱਚ ਲਏ ਆਖਰੀ ਸਾਹ
ਨਵੀਂ ਦਿੱਲੀ
ਝਾਰਖੰਡ ਸਰਕਾਰ ਦੇ ਸਕੂਲ ਸਿੱਖਿਆ, ਸਾਖਰਤਾ ਅਤੇ ਰਜਿਸਟ੍ਰੇਸ਼ਨ ਵਿਭਾਗ ਦੇ ਮੰਤਰੀ ਰਾਮਦਾਸ ਸੋਰੇਨ ਦਾ ਸ਼ੁੱਕਰਵਾਰ ਰਾਤ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਜੇਐਮਐਮ ਦੇ ਬੁਲਾਰੇ ਕੁਨਾਲ ਅਤੇ ਭਤੀਜੇ ਵਿਕਟਰ ਸੋਰੇਨ ਨੇ ਇਸਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਅਨੁਸਾਰ 2 ਅਗਸਤ ਨੂੰ, ਮੰਤਰੀ ਰਾਮਦਾਸ ਸੋਰੇਨ ਘੋੜਾਬੰਦਾ ਸਥਿਤ ਆਪਣੇ ਜੱਦੀ ਘਰ ਵਿੱਚ ਬੇਹੋਸ਼ ਹੋ ਕੇ ਬਾਥਰੂਮ ਵਿੱਚ ਡਿੱਗ ਗਏ ਸਨ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਏ ਸਨ। ਉਨ੍ਹਾਂ ਨੂੰ ਤੁਰੰਤ ਜਮਸ਼ੇਦਪੁਰ ਤੋਂ ਏਅਰ ਐਂਬੂਲੈਂਸ ਰਾਹੀਂ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਰਾਮਦਾਸ ਸੋਰੇਨ ਦੀ 15 ਅਗਸਤ ਨੂੰ ਇਲਾਜ ਦੌਰਾਨ ਮੌਤ ਹੋ ਗਈ। ਸ਼ੁੱਕਰਵਾਰ ਦੁਪਹਿਰ ਨੂੰ ਹਾਰਟ ਦੀ ਸਮੱਸਿਆ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ। ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ।
ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ 1 ਅਗਸਤ ਨੂੰ, ਝਾਰਖੰਡ ਵਿਧਾਨ ਸਭਾ ਸੈਸ਼ਨ ਦੌਰਾਨ, ਮੰਤਰੀ ਰਾਮਦਾਸ ਸੋਰੇਨ ਨੇ ਰਾਂਚੀ ਵਿੱਚ ਨਵੇਂ ਬਣੇ ਵਿਧਾਇਕ ਰਿਹਾਇਸ਼ੀ ਕੰਪਲੈਕਸ ਵਿਖੇ 76ਵੇਂ ਰਾਜਵਿਆਪੀ ਜੰਗਲਾਤ ਉਤਸਵ 2025 ਦੇ ਤਹਿਤ ਆਯੋਜਿਤ ਰੁੱਖ ਲਗਾਉਣ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ।

