Punjab News- ਅਧਿਆਪਕਾ ਦੀ ਦਰਦਨਾਕ ਹਾਦਸੇ ‘ਚ ਮੌਤ
Punjab News-
ਮੋਹਾਲੀ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਅਧਿਆਪਕਾ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ, ਜੋ ਖਰੜ ਦੀ ਰਹਿਣ ਵਾਲੀ ਸੀ ਅਤੇ ਇੱਕ ਨਿੱਜੀ ਸਕੂਲ ਵਿੱਚ ਅਧਿਆਪਕਾਂ ਵਜੋਂ ਪੜਾਉਂਦੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਮੋਹਾਲੀ ਦੇ ਫੇਜ਼ ਇੱਕ ਵਿੱਚ ਬਣੀ ਗਊਸ਼ਾਲਾ ਵਿੱਚ ਅਮਨਦੀਪ ਕੌਰ ਚਾਰਾਂ ਪਾਉਣ ਵਾਸਤੇ ਗਈ ਸੀ, ਜਦੋਂ ਅਮਨਦੀਪ ਗਊਆਂ ਨੂੰ ਚਾਰਾ ਪਾ ਰਹੀ ਸੀ ਤਾਂ ਉਹਨਾਂ ਦੀ ਚੁੰਨੀ ਚਾਰਾ ਕੱਟਣ ਵਾਲੀ ਮਸ਼ੀਨ ਵਿੱਚ ਆ ਗਈ, ਜਿਸ ਕਾਰਨ ਅਧਿਆਪਕਾਂ ਦੀ ਮੌਤ ਹੋ ਗਈ।

