ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਨੂੰ ਲੈ ਕੇ DEO (ਐ) ਜਲੰਧਰ ਨਾਲ ਅਹਿਮ ਮੀਟਿੰਗ, ਕਈ ਮੰਗਾਂ ਪ੍ਰਵਾਨ!
Punjab News
ਪੰਜਾਬ ਦੇ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਇਕਾਈ ਜ਼ਿਲ੍ਹਾ ਜਲੰਧਰ ਵਲੋਂ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਜਲੰਧਰ ਮੈਡਮ ਹਰਜਿੰਦਰ ਕੌਰ ਨਾਲ ਈ ਟੀ ਟੀ ਤੋਂ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ਲਈ ਵਿਭਾਗ ਵਲੋਂ ਜਾਰੀ ਕੀਤੀ ਸੀਨੀਆਰਤਾ ਸੂਚੀ ਵਿਚਲੀਆਂ ਤਰੁੱਟੀਆਂ ਦੂਰ ਕਰਨ ਸਬੰਧੀ ਮੀਟਿੰਗ ਕੀਤੀ ਗਈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਜਲੰਧਰ ਮੈਡਮ ਹਰਜਿੰਦਰ ਕੌਰ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਜਲੰਧਰ ਦੇ ਸਾਰੇ ਯੋਗ ਅਧਿਆਪਕਾਂ ਦੇ ਨਾਮ ਸੀਨੀਆਰਤਾ ਸੂਚੀ ਵਿੱਚ ਸ਼ਾਮਿਲ ਕੀਤੇ ਜਾਣਗੇ।
ਉਨ੍ਹਾਂ ਅੱਗੇ ਦੱਸਿਆ ਕਿ ਤਾਜ਼ਾ ਵਿਭਾਗੀ ਹੁਕਮਾਂ ਅਨੁਸਾਰ ਸੀਨੀਆਰਤਾ ਸੂਚੀ ਵਿੱਚ ਸ਼ਾਮਿਲ ਹੋਣ ਤੋਂ ਰਹਿ ਗਏ ਅਧਿਆਪਕ ਆਪਣੇ ਵੇਰਵੇ ਸਬੰਧਤ ਬੀ ਪੀ ਈ ਓ ਦਫ਼ਤਰਾਂ ਵਿੱਚ ਦੇਣ ਤਾਂ ਜੋ ਸਾਰੇ ਯੋਗ ਅਧਿਆਪਕਾਂ ਦੇ ਨਾਮ ਸੀਨੀਆਰਤਾ ਸੂਚੀ ਵਿੱਚ ਸ਼ਾਮਿਲ ਕੀਤੇ ਜਾ ਸਕਣ।
ਇਸ ਮੀਟਿੰਗ ਵਿੱਚ ਉੱਪ ਜ਼ਿਲ੍ਹਾ ਸਿੱਖਿਆ (ਐ: ਸਿੱ:) ਮੁਨੀਸ਼ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਮੁਨੀਸ਼ ਮੱਕੜ,ਪਾਲ ਜੀ ਮੁਕੇਸ਼, ਸੰਜੀਵ ਭਾਰਦਵਾਜ, ਸਹਾ. ਜਥੇਬੰਦਕ ਸਕੱਤਰ ਚਰਨਜੀਤ ਸਿੰਘ,ਸੋਨੂੰ ਭਗਤ,ਨਵੀਨ ਸ਼ਰਮਾ,ਗਗਨ ਗੁਪਤਾ,ਮੁਨੀਸ਼ ਸ਼ਰਮਾ,ਪਦਮ ਨੰਦਾ,ਹਰਦੀਪ ਚੱਕਜਿੰਦਾ,ਹਰੀਸ਼ ਪ੍ਰਾਸ਼ਰ,ਗੁਰਵਿੰਦਰ ਸਿੰਘ, ਮਨਮੋਹਨ ਸਿੰਘ,ਮੈਡਮ ਸ਼ਮਾ ਰਾਣੀ ਰਾਜਵਿੰਦਰ ਕੌਰ, ਆਰਤੀ ਸ਼ਰਮਾ,ਸੰਗੀਤਾ ਅਤੇ ਦਫ਼ਤਰੀ ਅਮਲੇ ਵਿੱਚੋਂ ਅਮਨਦੀਪ ਸਿੰਘ, ਦੀਪਕ ਸਿੱਧੂ,ਮੈਡਮ ਰੁਬੀਨਾ ਹੋਰ ਅਧਿਆਪਕ ਹਾਜ਼ਰ ਸਨ।

