ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਪ੍ਰਭਾਵਸ਼ਾਲੀ ਇੰਸਟਾਲੇਸ਼ਨ ਸੈਰੇਮੋਨੀ ਕੀਤੀ

Punjab News

 

Amritsar News

ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਮੌਜੂਦਾ ਪ੍ਰਧਾਨ ਅਸ਼ੋਕ ਸ਼ਰਮਾ, ਆਈ. ਪੀ. ਪੀ. ਡਾ. ਰਣਬੀਰ ਬੇਰੀ, ਸਕੱਤਰ ਅੰਦੇਸ਼ ਭੱਲਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਰੋਟਰੀ ਸਾਲ 2025-26 ਦੇ ਪ੍ਰਭਾਵਸ਼ਾਲੀ ਇੰਸਟਾਲੇਸ਼ਨ ਸੈਰੇਮੋਨੀ ਵਿੱਚ ਅਸ਼ੋਕ ਸ਼ਰਮਾ ਦੀ ਤਾਜਪੋਸ਼ੀ ਕੀਤੀ ਗਈ।

ਡਿਸਟ੍ਰਿਕਟ ਗਵਰਨਰ ਰੋਹਿਤ ਓਬਰਾਏ ਮੁੱਖ ਮਹਿਮਾਨ ਕਮ ਇੰਸਟਾਲੇਸ਼ਨ ਅਫ਼ਸਰ ਵਜੋਂ ਸ਼ਾਮਿਲ ਹੋਏ| ਉਹਨਾਂ ਦੀ ਧਰਮਪਤਨੀ ਰੋਟਰੀ ਡਿਸਟ੍ਰਿਕਟ 3070 ਦੀ ਫਸਟ ਲੇਡੀ ਰੋਟੇਰਿਅਨ ਅਰੁਣਾ ਓਬੇਰਾਏ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਇੰਸਟਾਲੇਸ਼ਨ ਤੋਂ ਪਹਿਲਾਂ ਡਿਸਟ੍ਰਿਕਟ ਗਵਰਨਰ ਅਤੇ ਡਿਸਟ੍ਰਿਕਟ ਸਕੱਤਰ ਆਫ਼ਿਸ਼ਲ ਵਿਜ਼ਿਟ ਰੋਟੇਰਿਅਨ ਐਚ. ਐਸ. ਜੋਗੀ ਨੇ ਕਲੱਬ ਦੀ ਪੂਰਨ ਆਫ਼ਿਸ਼ਲ ਪੜਤਾਲ ਕੀਤੀ।

ਪ੍ਰੋਗਰਾਮ ਦੀ ਸ਼ੁਰੂਰਾਤ ਰਾਸ਼ਟਰੀ ਗਾਣ ਅਤੇ ਫ਼ੋਰ ਵੇ ਟੈਸਟ ਨਾਲ ਹੋਈ| ਇਸ ਸੰਬੰਧੀ ਕਲੱਬ ਦੇ ਪੀ. ਆਰ. ਓ ਸਾਬਕਾ ਪ੍ਰਧਾਨ ਅਮਨ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਆਈ. ਪੀ. ਪੀ. ਰਣਬੀਰ ਬੇਰੀ ਨੇ ਸਵਾਗਤੀ ਭਾਸ਼ਣ ਵਿੱਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਆਪਣੇ ਪਿੱਛਲੇ ਸਾਲ ਵਿੱਚ ਸਹਿਯੋਗ ਕਰਨ ਲਈ ਬਾਹਰੀ ਅਤੇ ਆਪਣੇ ਕਲੱਬ ਸਾਥੀਆਂ ਦਾ ਧੰਨਵਾਦ ਕੀਤਾ।

ਦੋਵਾਂ ਸਕੱਤਰ ਸਾਹਿਬਾਨ ਨੇ ਆਪਣੇ – ਆਪਣੇ ਸਮੇਂ ਦੀ ਪ੍ਰੋਜੈਕਟ ਰਿਪੋਰਟ ਪੜ੍ਹੀ | ਪ੍ਰਧਾਨ ਅਸ਼ੋਕ ਸ਼ਰਮਾ ਨੇ ਆਪਣੇ ਸਮੇਂ ਚ ਸਿੱਖਿਆ, ਸਿਹਤ ਅਤੇ ਵਾਤਾਵਰਣ ਅਤੇ ਹੋਰ ਲੋਕ ਭਲਾਈ ਪ੍ਰੋਜੈਕਟ ਵੱਧ ਤੋਂ ਵੱਧ ਕਰਨ ਦਾ ਭਰੋਸਾ ਦਵਾਇਆ ਅਤੇ ਇਸ ਮੌਕੇ ਹਾਜ਼ਰ ਸ਼ਹਿਰ ਦੇ ਹੋਰ ਰੋਟਰੀ ਕਲੱਬਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੂੰ ਰੱਲ ਮਿੱਲ ਕੇ ਰਾਜਨੇਤਾਵਾਂ, ਅੰਮ੍ਰਿਤਸਰ ਨਗਰ ਨਿਗਮ ਅਤੇ ਸੁਧਾਰ ਟਰੱਸਟ ਅਧਿਕਾਰੀਆਂ ਨੂੰ ਮਿੱਲ ਕੇ ਕਈ ਪ੍ਰੋਜੈਕਟ ਨੂੰ ਇਕੱਠੇ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਗਵਰਨਰ ਰੋਹਿਤ ਓਬਰਾਏ ਨੇ ਆਪਣੇ ਸਾਲ ਦੇ ਮਾਟੋ ਟੀਮ ਹਮ ਭਾਵ ਏਕੇ ਵਿੱਚ ਤਾਕਤ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਸਤੰਬਰ ਮਹੀਨੇ ਚ ਸ਼ੁਰੂ ਹੋਣ ਵਾਲੇ ਤਿੰਨ ਐਸ ਭਾਵ ਸਮਰੱਥ,ਸਕਸ਼ਮ ਅਤੇ ਸਹਾਰਾ ਬਾਰੇ ਆਪਣੀ ਰਣਨੀਤੀ ਸਾਂਝੀ ਕੀਤੀ ਅਤੇ ਹਿਮਾਚਲ ਪ੍ਰਦੇਸ਼ ਦੇ ਬੱਦਲ ਫੱਟਣ ਨਾਲ ਹੋਏ ਭਾਰੀ ਜਾਨੀ ਮਾਲੀ ਨੁਕਸਾਨ ਤੋਂ ਬਾਅਦ ਰੋਟਰੀ ਡਿਸਟ੍ਰਿਕਟ ਅੰਮ੍ਰਿਤਸਰ 3070 ਵਲੋਂ ਕੀਤੇ ਲੱਖਾਂ ਦੇ ਸਹਿਯੋਗ ਦੀ ਸਲਾਘਾ ਕੀਤੀ|

ਇਸ ਮੌਕੇ ਡਿਸਟ੍ਰਿਕਟ ਗਵਰਨਰ ਨੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੀ ਸਾਲ 2025-26 ਦੀ ਨਵੀਂ ਟੀਮ ਬੋਰਡ ਆਫ ਡਾਇਰੈਕਟਰ ਨੂੰ ਰੋਟਰੀ ਪਿੰਨ ਲਗਾਈਆਂ| ਇਸ ਮੌਕੇ ਸਾਬਕਾ ਡਿਸਟ੍ਰਿਕਟ ਗਵਰਨਰ ਪਰਮਿੰਦਰ ਸਿੰਘ ਗਰੋਵਰ, ਅਵਿਨਾਸ਼ ਮੋਹਿੰਦਰੂ,ਗੁਰਜੀਤ ਸਿੰਘ ਸੇਖੋਂ, ਐਮ ਜੈਰਥ, ਵਿਪਿਨ ਭਸੀਨ, ਉਪਕਾਰ ਸਿੰਘ ਸੇਠੀ ਅਸ਼ੋਕ ਸ਼ਰਮਾ, ਸਰਬਜੀਤ ਸਿੰਘ ਅਤੇ ਰੋਟਰੀ ਆਸਥਾ ਦੀ ਨਵੀਂ ਟੀਮ ਨੂੰ ਸ਼ੁਭ ਇੱਛਾਵਾਂ ਦੇਣ ਪੁੱਜੇ। ਮਾਸਟਰ ਆਫ ਸੈਰੇਮੋਨੀ ਦੀ ਡਿਊਟੀ ਰੋਟੇਰਿਅਨ ਹਰਦੇਸ਼ ਦਵੇਸਰ ਨੇ ਨਿਭਾਈ।

ਇਸ ਮੌਕੇ ਸਹਾਇਕ ਗਵਰਨਰ ਰਿਸ਼ੀ ਖੰਨਾ, ਜੋਨਲ ਚੇਅਰਮੈਨ ਹਰਬੀਰ ਸਿੰਘ ਈਕੋ, ਵਰੁਣ ਕਕੜ ਨੋਰਥ, ਸਹਾਇਕ ਗਵਰਨਰ ਜਸਪਾਲ ਸਿੰਘ ਨਰਿੰਦਰਪਾਲ ਸਿੰਘ,ਵਨੀਤਾ ਖੰਨਾ, ਗੁਰਮੀਤ ਸਿੰਘ ਹੀਰਾ, ਰਾਕੇਸ਼ ਕਪੂਰ, ਪਵਨ ਕਪੂਰ, ਡਾ ਜਤਿੰਦਰ ਗੁੰਬਰ, ਅਮਨਦੀਪ ਸਿੰਘ, ਹਰਪਾਲ ਸਿੰਘ ਨਿੱਜਰ, ਮੋਹਿੰਦਰ ਪਾਲ ਸ਼ਰਮਾ ਅੰਮ੍ਰਿਤਸਰ ਮੇਨ, ਪ੍ਰਭਜੋਤ ਕੌਰ ਸੋਖੀ ਅੰਮ੍ਰਿਤਸਰ ਕੈਂਟ, ਡਾ ਆਰ ਕੇ ਬੇਦੀ ਮਿਡਟਾਊਨ, ਹਰਪ੍ਰੀਤ ਸਿੰਘ ਮਿਡਟਾਊਨ, ਕੰਵਲਦੀਪ ਸਿੰਘ ਖ਼ੈਰਾ ਨੋਰਥਈਸਟ, ਸੁਨੀਲ ਗੁਪਤਾ ਈਸਟ, ਰੁਪਿੰਦਰ ਕਟਾਰੀਆ, ਯੋਗੇਸ਼ ਅਰੋੜਾ, ਸਤਪਾਲ ਅਰੋੜਾ, ਰਸਜੀਤ ਸਿੰਘ ਖੇੜਾ, ਸੰਜੇ ਮਲਿਕ, ਰਾਜੇਸ਼ ਖੰਨਾ,ਪਰਮੀਤ ਸਿੰਘ ਖੇੜਾ ਅਤੇ ਅਮਨ ਦੁਆ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਵਧਾਈਆਂ ਦਿੱਤੀਆਂ | ਰੋਟੇਰਿਅਨ ਰਾਜਕੁਮਾਰ ਅਤੇ ਸੁਮਨ ਠਾਕੁਰ ਨੇ ਆਪਣੇ ਮਧੂਰ ਗੀਤਾਂ ਪ੍ਰੋਗਰਾਮ ਨੂੰ ਹੋਰ ਖੁਸ਼ਨੁਮਾਂ ਬਣਾ ਦਿੱਤਾ| ਅਸ਼ਵਨੀ ਅਵਸਥੀ ਸਹਾਇਕ ਗਵਰਨਰ ਨੇ ਵੋਟ ਆਫ ਥੈਂਕਸ ਪੇਸ਼ ਕੀਤਾ|

ਇਸ ਮੌਕੇ ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ, ਕੇ ਐਸ ਚੱਠਾ, ਅਮਨ ਸ਼ਰਮਾ, ਡਾ ਗਗਨਦੀਪ ਸਿੰਘ,ਬਲਦੇਵ ਸਿੰਘ ਸੰਧੂ,ਬਲਦੇਵ ਰਾਜ ਮੰਨਣ, ਸਤੀਸ਼ ਸ਼ਰਮਾ, ਜੇ ਐਸ ਲਿਖਾਰੀ, ਰਾਜੇਸ਼ ਬਧਵਾਰ, ਮਮਤਾ ਅਰੋੜਾ, ਰਚਨਾ ਸਿੰਗਲਾ, ਮਨਮੋਹਣ ਸਿੰਘ, ਪ੍ਰਮੋਦ ਸੋਢੀ, ਵਿਨੋਦ ਕਪੂਰ, ਚੰਦਰਮੋਹਨ ਸਿੰਗਲਾ, ਰਾਜਕੁਮਾਰ, ਵਰਿੰਦਰ ਪਾਲ ਅਰੋੜਾ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *