ਡੈਮੋਕਰੇਟਿਕ ਟੀਚਰਜ਼ ਫਰੰਟ ਮਾਲੇਰਕੋਟਲਾ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਬਦਲੀਆਂ ਨੂੰ ਲੈ ਕੇ ਰੋਸ ਵਜੋਂ ਦਿੱਤਾ ਵਿਰੋਧ ਪੱਤਰ

All Latest NewsNews FlashPunjab News

 

ਪੰਜਾਬ ਨੈੱਟਵਰਕ, ਮਾਲੇਰਕੋਟਲਾ

ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲ੍ਹਾ ਜਲੰਧਰ ਵੱਲੋਂ ਮਾਸਟਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਅਤੇ ਅਧਿਆਪਕਾਂ ਦੀਆਂ ਆਨਲਾਇਨ ਬਦਲੀਆਂ ਨੂੰ ਲੈਕੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ ,(ਸੈ ਸਿ ) ਮਾਲੇਰਕੋਟਲਾ ਸ੍ਰੀਮਤੀ ਜਸਵਿੰਦਰ ਕੌਰ ਨੂੰ ਵਿਰੋਧ ਪੱਤਰ ਦਿੱਤਾ ਗਿਆ।

ਡੀ ਟੀ ਐਫ਼ ਜ਼ਿਲ੍ਹਾ ਪ੍ਰਧਾਨ ਵਿਕਰਮਜੀਤ ਸਿੰਘ ਅਤੇ ਜਿਲ੍ਹਾ ਸਕੱਤਰ ਗੁਰਜੰਟ ਸਿੰਘ ਲਾਂਗੜੀਆਂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਤਰੱਕੀ ਅਤੇ ਬਦਲੀਆਂ ਦੋਰਾਨ ਜ਼ਿਆਦਾ ਵਿਸ਼ਿਆ ਵਿਚ ਮੁੱਖ ਤੋਰ ਤੇ ਸਕੂਲ ਆਫ ਐਮੀਨੈਸ ਸਮੇਤ ਕੁਝ ਹੋਰ ਚੋਣਵੇਂ ਸਕੂਲ ਹੀ ਸਟੇਸ਼ਨ ਚੋਣ ਕਰਨ ਲਈ ਪੇਸ਼ ਕੀਤੇ ਗਏ, ਪੰਜਾਬ ਵਿੱਚ ਬਹੁਤ ਸਾਰੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਹੁਤ ਪੋਸਟਾਂ ਖਾਲੀ ਹਨ।

ਅਧਿਆਪਕਾਂ ਨੂੰ ਬਹੁਤ ਦੂਰ ਦੇ ਸਟੇਸ਼ਨ ਦੇਣ ਕਾਰਨ ਤੇ ਤਰੱਕੀ ਛੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਅਗਸਤ ਮਹੀਨੇ ਵਿੱਚ ਸ਼ੁਰੂ ਕੀਤੀ ਆਨ ਲਾਇਨ ਬਦਲੀ ਪ੍ਰਕਿਰਿਆ ਦੋਰਾਨ ਸਿੱਖਿਆ ਵਿਭਾਗ ਵੱਖ ਵੱਖ ਮਾਮਲਿਆਂ ਵਿੱਚ ਨਿਰਪੱਖਤਾ ਪਾਰਦਰਸ਼ਤਾ ਅਤੇ ਸਮਾਨਤਾ ਬਰਕਰਾਰ ਰੱਖਣ ਦੀ ਬਣਦੀ ਜ਼ਿੰਮੇਵਾਰੀ ਨਾ ਨਿਭਾਉਣ ਕਾਰਨ ਅਧਿਆਪਕ ਵਰਗ ਵਿਚ ਵਿਆਪਕ ਰੋਸ ਹੈ।

ਮੰਗ ਪੱਤਰ ਦੇਣ ਵਾਲਿਆਂ ਵਿੱਚ ਬਲਾਕ ਪ੍ਰਧਾਨ ਅਹਿਮਦਗੜ੍ਹ ਸੁਖਜੀਤ ਸਿੰਘ, ਅਖ਼ਤਰ ਅਲੀ, ਮੁਸਤਜਾਬ ਨਿਆਜ਼ੀ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਸਤਨਾਮ ਸਿੰਘ, ਚਰਨਜੀਤ ਸਿੰਘ, ਕੁਲਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ ਔਲਖ, ਮੁਹੰਮਦ ਇਸਹਾਕ ਆਦਿ ਸ਼ਾਮਿਲ ਸਨ।

Media PBN Staff

Media PBN Staff

Leave a Reply

Your email address will not be published. Required fields are marked *