All Latest NewsGeneralNews FlashPunjab NewsTop BreakingTOP STORIES

ਸਿੱਖਿਆ ਵਿਭਾਗ ਵੱਲੋਂ ਮੁੱਖ ਅਧਿਆਪਕਾ ਸਸਪੈਂਡ, ਵਿਦਿਆਰਥੀਆਂ ਤੋਂ ਪੇਪਰ ਨਾ ਲੈਣ ਦਾ ਮਾਮਲਾ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਸਿੱਖਿਆ ਵਿਭਾਗ ਦੇ ਵੱਲੋਂ ਸਰਕਾਰੀ ਹਾਈ ਸਕੂਲ ਮੰਡੀ ਮੁੱਲਾਂਪੁਰ (ਲੁਧਿਆਣਾ) ਦੀ ਹੈੱਡ ਮਿਸਟ੍ਰੈਸ ਖੁਸ਼ਮਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ, ਮੁੱਖ ਅਧਿਆਪਕਾ ਖੁਸ਼ਮਿੰਦਰ ਕੌਰ ਦੇ ਖਿਲਾਫ਼ ਡੀਈਓ ਲੁਧਿਆਣਾ ਦੇ ਪੱਤਰ ਮਿਤੀ 29 ਸਤੰਬਰ 2024 ਰਾਹੀਂ ਪ੍ਰਾਪਤ ਰਿਪੋਰਟ ਅਨੁਸਾਰ, ਉਸ (ਖੁਸ਼ਮਿੰਦਰ ਕੌਰ) ਵੱਲੋਂ ਮੁੱਖ ਦਫ਼ਤਰ ਦੇ ਜਾਰੀ ਟਰਮ ਪ੍ਰੀਖਿਆਵਾਂ-1 ਦੇ ਸ਼ਡਿਊਲ ਮੁਤਾਬਿਕ, ਸਕੂਲ ਦੇ ਵਿਦਿਆਰਥੀਆਂ ਦੇ ਪੇਪਰ ਨਾ ਲੈਣ ਕਾਰਨ (ਖੁਸ਼ਮਿੰਦਰ ਕੌਰ ਨੂੰ) ਤੁਰੰਤ ਪ੍ਰਾਪਤ ਤੋਂ ਮੁਅੱਤਲ ਕੀਤਾ ਜਾਂਦਾ ਹੈ।

ਵਿਭਾਗ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਲਿਖਿਆ ਹੈ ਕਿ, ਕਰਮਚਾਰਨ ਦਾ ਮੁਅੱਤਲੀ ਦੌਰਾਨ ਹੈੱਡ ਕੁਆਟਰ ਡੀਈਓ (ਸ) ਲੁਧਿਆਣਾ ਨਿਸ਼ਚਿਤ ਕੀਤਾ ਗਿਆ ਹੈ।

ਸਿੱਖਿਆ ਵਿਭਾਗ ਵੱਲੋਂ ਮੁੱਖ ਅਧਿਆਪਕਾ ਸਸਪੈਂਡ

Leave a Reply

Your email address will not be published. Required fields are marked *