ਰਚਿਆ ਗਿਆ ਇਤਿਹਾਸ! ਸਭ ਤੋਂ ਮਹਿੰਗਾ ਵਿਕਿਆ ‘0001 ਗੱਡੀ ਦਾ ਨੰਬਰ’, ਜਾਣੋ ਕਿੰਨੇ ‘ਚ ਲੱਗੀ ਬੋਲੀ

All Latest NewsBusinessNews FlashTop BreakingTOP STORIES

 

CH01DA 0001 ਨੰਬਰ 36.43 ਲੱਖ ‘ਚ ਵਿਕਿਆ

ਚੰਡੀਗੜ੍ਹ-

ਚੰਡੀਗੜ੍ਹ ਵਿੱਚ ਫੈਂਸੀ ਨੰਬਰਾਂ ਦੀ ਈ-ਨਿਲਾਮੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਇਤਿਹਾਸ ਵਿੱਚ ਪਹਿਲੀ ਵਾਰ, 0001 ਨੰਬਰ 36 ਲੱਖ 43 ਹਜ਼ਾਰ ਰੁਪਏ ਵਿੱਚ ਵਿਕਿਆ ਹੈ।

CH-01-DA-0001 ਹੁਣ ਤੱਕ ਦਾ ਸਭ ਤੋਂ ਮਹਿੰਗਾ ਫੈਂਸੀ ਨੰਬਰ ਬਣ ਗਿਆ ਹੈ। CH-01-DA-0003 ਨੰਬਰ 17 ਲੱਖ 84 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ ਹੈ।

ਕਿਸ ਨੰਬਰ ਲਈ ਕਿੰਨੀ ਬੋਲੀ ਲਗਾਈ ਗਈ

CH-01-DA-0009 ਨੰਬਰ 16 ਲੱਖ 82 ਹਜ਼ਾਰ ਰੁਪਏ ਵਿੱਚ ਅਤੇ CH-01-DA-0005 16 ਲੱਖ 51 ਹਜ਼ਾਰ ਰੁਪਏ ਵਿੱਚ ਵਿਕਿਆ।

CH-01-DA-0007 ਨੰਬਰ ਦੀ ਬੋਲੀ 16 ਲੱਖ 50 ਹਜ਼ਾਰ ਰੁਪਏ ‘ਤੇ ਸਮਾਪਤ ਹੋਈ।

CH-01-DA-0002 ਨੰਬਰ ਦੀ ਬੋਲੀ 13 ਲੱਖ 80 ਹਜ਼ਾਰ ਰੁਪਏ ਸੀ। ਨੰਬਰ CH-01-DA-9999 10 ਲੱਖ 25 ਹਜ਼ਾਰ ਰੁਪਏ ਵਿੱਚ ਨਿਲਾਮ ਹੋਇਆ।

 

Media PBN Staff

Media PBN Staff

Leave a Reply

Your email address will not be published. Required fields are marked *