ਵੱਡੀ ਖ਼ਬਰ: ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਹੁਣ ਆਤਿਸ਼ੀ ਸੰਭਾਲਣਗੇ ਕੁਰਸੀ
ਨਵੀਂ ਦਿੱਲੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਦਿੱਲੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਆਤਿਸ਼ੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ।
ਕੇਜਰੀਵਾਲ ਮੰਗਲਵਾਰ ਸ਼ਾਮ 4.30 ਵਜੇ ਐਲਜੀ ਹਾਊਸ ਪਹੁੰਚੇ। ਵਿਧਾਇਕ ਦਲ ਦੇ ਨੇਤਾ ਚੁਣੇ ਗਏ ਆਤਿਸ਼ੀ ਅਤੇ ਪੂਰਾ ਮੰਤਰੀ ਮੰਡਲ ਉਨ੍ਹਾਂ ਦੇ ਨਾਲ ਸੀ। ਜਿੱਥੇ ਉਨ੍ਹਾਂ ਨੇ ਐਲਜੀ ਵੀਕੇ ਸਕਸੈਨਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।
AAP National convenor Arvind Kejriwal resigns as the Chief Minister of Delhi; tenders his resignation to Delhi LG Vinai Kumar Saxena.
Atishi to take over as next CM of Delhi. pic.twitter.com/hH6mpfegP6
— ANI (@ANI) September 17, 2024
ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ, ਆਤਿਸ਼ੀ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਐਲਜੀ ਨੂੰ ਵਿਧਾਇਕਾਂ ਦੇ ਸਮਰਥਨ ਦਾ ਪੱਤਰ ਸੌਂਪਿਆ। ਇਸ ਦੌਰਾਨ ਪੂਰਾ ਮੰਤਰੀ ਮੰਡਲ ਲੈਫਟੀਨੈਂਟ ਗਵਰਨਰ ਸਕੱਤਰੇਤ ਵਿੱਚ ਮੌਜੂਦ ਸੀ।
ਮੁੱਖ ਮੰਤਰੀ ਦੇ ਅਸਤੀਫੇ ਦੇ ਨਾਲ ਹੀ ਪੂਰੀ ਕੈਬਨਿਟ ਨੇ ਵੀ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਐਲਜੀ ਵੱਲੋਂ ਦਿੱਤੇ ਸਮੇਂ ‘ਤੇ ਨਵੀਂ ਸਰਕਾਰ ਨੂੰ ਸਹੁੰ ਚੁਕਾਈ ਜਾਵੇਗੀ। ਫਿਰ ਨਵਾਂ ਮੁੱਖ ਮੰਤਰੀ ਨਵੀਂ ਕੈਬਨਿਟ ਦੀ ਚੋਣ ਕਰੇਗਾ।