Teacher News: ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਨਵੀਂ ਅਪਡੇਟ ਜਾਰੀ, ਇੰਝ ਕਰੋ ਆਰਡਰ ਚੈੱਕ
Teacher News: ਪੰਜਾਬ ਦੇ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਸਿੱਖਿਆ ਵਿਭਾਗ ਨੇ ਨਵੀਂ ਅਪਡੇਟ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਦੀ ਆਈਡੀ (ID) ਵਿੱਚ ਆਰਡਰ ਆ ਚੁੱਕੇ ਹਨ।
ਉਹ ਹੀ ਆਰਡਰ ਲਾਗੂ ਹੋਣਗੇ, ਜੇਕਰ ਕਿਸੇ ਸਕੂਲ ਦੀ ਆਈ ਡੀ ਵਿੱਚ ਆਰਡਰ ਸ਼ੋਅ ਨਹੀਂ ਹੋ ਰਹੇ ਤਾਂ ਇਹ ਟੈਕਨੀਕਲ ਸਮੱਸਿਆ ਕਰਕੇ ਹੈ ਜਿਸਨੂੰ ਵਿਭਾਗ ਵੱਲੋਂ ਹੱਲ ਕੀਤਾ ਜਾ ਰਿਹਾ ਹੈ।
ਵਿਭਾਗ ਨੇ ਅੱਗੇ ਕਿਹਾ ਕਿ, ਜਿਨ੍ਹਾਂ ਅਧਿਆਪਕਾਂ ਦੇ ਬਦਲੀ ਆਰਡਰ ਹੋ ਚੁੱਕੇ ਹਨ, ਉਨ੍ਹਾਂ ਅਧਿਆਪਕਾਂ ਦੀ ਜੁਆਇੰਨਿੰਗ ਰਲੀਵਿੰਗ ਨੂੰ ਨਾ ਰੋਕਿਆ ਜਾਵੇ।
ਜਿਨ੍ਹਾਂ ਅਧਿਆਪਕਾਂ ਦੀ ਆਈ ਡੀ ਵਿੱਚ ਆਰਡਰ ਆ ਚੁੱਕੇ ਹਨ, ਉਹੀ ਆਰਡਰ ਲਾਗੂ ਹੋਣਗੇ
ਜਾਣਕਾਰੀ ਦਿੰਦਿਆਂ ਹੋਇਆ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ, ਉਨ੍ਹਾਂ ਦੀ ਗੱਲਬਾਤ ਸਿੱਖਿਆ ਵਿਭਾਗ ਦੇ ਬਦਲੀ ਸੈੱਲ ਨਾਲ ਸਬੰਧਤ ਅਧਿਕਾਰੀਆਂ ਨਾਲ ਹੋਈ।
ਜਿਸਦੇ ਅਧਾਰ ‘ਤੇ ਅਧਿਆਪਕ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿੰਨ੍ਹਾਂ ਅਧਿਆਪਕਾਂ ਦੀ ਆਈ ਡੀ ਵਿੱਚ ਆਰਡਰ ਆ ਚੁੱਕੇ ਹਨ, ਉਹੀ ਆਰਡਰ ਲਾਗੂ ਹੋਣਗੇ।
ਜੇਕਰ ਕਿਸੇ ਸਕੂਲ ਦੀ ਆਈ ਡੀ ਵਿੱਚ ਆਰਡਰ ਸ਼ੋਅ ਨਹੀਂ ਹੋ ਰਹੇ ਤਾਂ ਇਹ ਟੈਕਨੀਕਲ ਸਮੱਸਿਆ ਕਰਕੇ ਹੈ ਜਿਸਨੂੰ ਵਿਭਾਗ ਵੱਲੋਂ ਹੱਲ ਕੀਤਾ ਜਾ ਰਿਹਾ ਹੈ। ਜਿੰਨ੍ਹਾਂ ਅਧਿਆਪਕਾਂ ਦੇ ਬਦਲੀ ਆਰਡਰ ਹੋ ਚੁੱਕੇ ਹਨ, ਉਨ੍ਹਾਂ ਅਧਿਆਪਕਾਂ ਦੀ ਜੁਆਇੰਨਿੰਗ ਰਲੀਵਿੰਗ ਨੂੰ ਨਾ ਰੋਕਿਆ ਜਾਵੇ।

