Breaking: ਰਾਵੀ ਦਰਿਆ ਦਾ ਆਰਜੀ ਬੰਨ੍ਹ ਟੁੱਟਿਆ, ਕਈ ਪਿੰਡਾਂ ‘ਚ ਵੜਿਆ ਪਾਣੀ
ਤੇਜ਼ੀ ਨਾਲ ਫਸਲਾਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਪਾਣੀ , ਕਿਸਾਨਾਂ ਦੀ ਵਧੀ ਚਿੰਤਾ
ਰੋਹਿਤ ਗੁਪਤਾ, ਗੁਰਦਾਸਪੁਰ
ਪਹਾੜਾਂ ਅਤੇ ਪੰਜਾਬ ਵਿੱਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਡੇਰਾ ਬਾਬਾ ਨਾਨਕ ਰਾਵੀ ਦਰਿਆ ਇਸ ਵੇਲੇ ਪੂਰਾ ਉਫਾਨ ਤੇ ਚੱਲ ਰਿਹਾ ਹੈ ਤੇ ਬੀਤੀ ਰਾਤ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਦਰਿਆ ਦਾ ਆਰਜੀ ਬੰਨ ਟੁੱਟਣ ਨਾਲ ਨੇੜਲੇ ਖੇਤਾਂ ਵਿੱਚ ਪਾਣੀ ਭਰਨ ਨਾਲ ਕਾਫੀ ਹੱਦ ਤੱਕ ਝੋਨੇ ਅਤੇ ਕਮਾਦ ਦੀ ਫਸਲ ਬਰਬਾਦ ਹੋ ਰਹੀ ਹੈ।
ਉੱਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਘੋਨੇ ਵਾਹਲਾ ਰਾਵੀ ਦਰਿਆ ਉਪਰ ਆਪਣੀ ਪੂਰੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਤੇ ਲਗਾਤਾਰ ਵਧ ਰਹੇ ਪਾਣੀ ਦੇ ਜਲ ਪੱਧਰ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਉਹ ਆਪੋ ਆਪਣੀਆਂ ਸੁਰਖਸ਼ਤ ਥਾਵਾਂ ਉਪਰ ਪਹੁੰਚ ਜਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੱਲਬਾਤ ਦੌਰਾਨ ਐਸਐਸਪੀ ਦਿਹਾਤੀ ਮਲਵਿੰਦਰ ਸਿੰਘ ਅਤੇ ਐਸਡੀਐਮ ਅਜਨਾਲਾ ਰਵਿੰਦਰ ਅਰੋੜਾ ਨੇ ਦੱਸਿਆ ਕਿ ਪਹਾੜਾਂ ਅਤੇ ਪੰਜਾਬ ਵਿੱਚ ਹੋ ਰੀ ਬਰਸਾਤ ਕਾਰਨ ਰਾਵੀ ਦੇ ਵਿੱਚ ਪਾਣੀ ਦਾ ਜਲ ਪੱਧਰ ਵੱਧ ਚੁੱਕਾ ਹੈ।
ਪਰ ਫਿਲਹਾਲ ਸਥਿਤੀ ਅੰਡਰ ਕੰਟਰੋਲ ਹੈ ਤੇ ਹੜ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬਿਲਕੁਲ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਉਧਰ ਨੇੜਲੇ ਕਿਸਾਨਾਂ ਵੱਲੋਂ ਦਰਿਆ ਵਿੱਚ ਵੱਧਦਾ ਪਾਣੀ ਵੇਖ ਆਪਣੀਆਂ ਫਸਲਾਂ ਅਤੇ ਪਸ਼ੂਆਂ ਦਾ ਚਾਰਾ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ ਤੇ ਜੇ ਲਗਾਤਾਰ ਇਸੇ ਤਰ੍ਹਾਂ ਪਾਣੀ ਦਾ ਜਲ ਪੱਧਰ ਵੱਧਦਾ ਰਿਹਾ ਤਾਂ ਵੱਡਾ ਨੁਕਸਾਨ ਹੋਣ ਦਾ ਡਰ ਹੈ।

