Punjab News: ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ; ਪੈਨਸ਼ਨ ਸਕੀਮ ਬਾਰੇ ਹੋਇਆ ਅਹਿਮ ਫ਼ੈਸਲਾ, ਹੁਣ NPS ਅਧੀਨ ਆਉਂਦੇ ਕਰਮਚਾਰੀਆਂ ਨਹੀਂ ਮਿਲੇਗਾ ਇਹ ਸੁਵਿਧਾ
Punjab News: ਪੰਜਾਬ ਸਰਕਾਰ ਦੇ ਵੱਲੋਂ ਐਨਪੀਸੀ ਅਧੀਨ ਆਉਂਦੇ ਕਰਮਚਾਰੀਆਂ ਬਾਰੇ ਵੱਡਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਨੇ ਮੁਲਾਜ਼ਮਾਂ ਦੇ ਵਿਰੋਧ ਦੇ ਬਾਵਜੂਦ ਇੱਕ ਪੱਤਰ ਜਾਰੀ ਕਰ ਦਿੱਤਾ ਹੈ।
ਇਹ ਪੱਤਰ ਵੈਸੇ ਸਿਹਤ ਵਿਭਾਗ ਪੰਜਾਬ ਨੇ ਕੱਢਿਆ ਹੈ, ਜਿਸ ਤਹਿਤ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਗਿਆ ਹੈ ਕਿ, ਨਵੀਂ ਪੈਨਸ਼ਨ ਸਕੀਮ ਅਧੀਨ ਕਵਰ ਹੁੰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੇਵਾਮੁਕਤੀ ਉਪਰੰਤ ਮੈਡੀਕਲ ਖ਼ਰਚੇ ਦੀ ਪ੍ਰਤੀਪੂਰਤੀ ਦੀ ਸੁਵਿਧਾ ਮਿਲਣਯੋਗ ਨਹੀਂ ਹੈ।
ਪੱਤਰ ਅਨੁਸਾਰ, ਵਿੱਤ ਪੈਨਸ਼ਨ ਅਤੇ ਤਾਲਮੇਲ ਸ਼ਾਖਾ ਵੱਲੋਂ ਜਾਰੀ ਮੀਮੋ ਨੰ. 5442012-5 ਵਿਪਪਤ 997 ਮਿਤੀ 15 ਜੁਲਾਈ 2013 ਦੀ ਕਾਪੀ ਨਾਲ ਨੱਥੀ ਕਰਕੇ ਲਿਖਿਆ ਜਾਂਦਾ ਹੈ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਕਵਰ ਹੁੰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੇਵਾਮੁਕਤੀ ਉਪਰੰਤ ਮੈਡੀਕਲ ਖ਼ਰਚੇ ਦੀ ਪ੍ਰਤੀਪੂਰਤੀ ਦੀ ਸੁਵਿਧਾ ਮਿਲਣਯੋਗ ਨਹੀਂ ਹੈ।


