ਪੰਜਾਬ ‘ਚ ਹੜ੍ਹ ਪੀੜ੍ਹਤਾਂ ਲਈ ਮਦਦ ਅੱਗੇ ਆਏ ਪੰਜਾਬੀ ਗਾਇਕ! ਲੱਖਾਂ ਰੁਪਏ ਕੀਤੇ ਦਾਨ
Punjab News: ਪੰਜਾਬ ਵਿੱਚ ਆਈ ਹੜ੍ਹ ਦੀ ਮਾਰ ਨਾਲ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬੀ ਸੰਗੀਤ ਜਗਤ ਦੇ ਗਾਇਕ ਵੱਡੀ ਗਿਣਤੀ ਵਿੱਚ ਸੇਵਾ ਕਰ ਰਹੇ ਹਨ।
ਗਾਇਕ ਗਿੱਪੀ ਗਰੇਵਾਲ ਨੇ ਪਸ਼ੂਆਂ ਲਈ ਚਾਰੇ ਨਾਲ ਭਰੇ ਟਰੱਕ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੇਜੇ ਹਨ ਅਤੇ ਹੋਰ ਵੀ ਸਹਾਇਤਾ ਕੀਤੀ ਹੈ। ਗਾਇਕ ਕਰਨ ਔਜਲਾ ਨੇ ਕੋਲਕਾਤਾ ਤੋਂ ਖਾਸ ਤੌਰ \‘ਤੇ ਕਿਸ਼ਤੀਆਂ ਮੰਗਵਾ ਕੇ ਪੰਜਾਬ ਭੇਜੀਆਂ ਹਨ।
ਬੱਬੂ ਮਾਨ ਦੀ ਟੀਮ ਨੇ ਵੀ ਰਾਹਤ ਸਮੱਗਰੀ ਭੇਜ ਕੇ ਯੋਗਦਾਨ ਦਿੱਤਾ ਹੈ, ਨਾਲ ਹੀ ਉਹਨਾਂ ਨੇ ਆਪਣੇ ਲਾਈਵ ਸ਼ੋਅ ਦੀ ਕਮਾਈ ਵੀ ਦਾਨ ਕਰਨ ਦਾ ਐਲਾਨ ਕੀਤਾ ਹੈ। ਗਾਇਕ ਰਣਜੀਤ ਬਾਵਾ ਨੇ ਵੀ ਆਪਣੀਆਂ ਆਉਣ ਵਾਲੀਆਂ ਕਮਾਈਆਂ ਪੀੜਤਾਂ ਦੇ ਨਾਂ ਕਰਨ ਦਾ ਫੈਸਲਾ ਲਿਆ ਹੈ। ਦਿਲਜੀਤ ਦੋਸਾਂਝ ਦੀ ਟੀਮ ਸੋਨਾਲੀ ਸਿੰਘ ਸਮੇਤ ਅੰਮ੍ਰਿਤਸਰ ਵਿੱਚ ਪਹੁੰਚ ਕੇ ਸਿੱਧੇ ਗਰਾਊਂਡ ਲੈਵਲ \‘ਤੇ ਸੇਵਾ ਕਰ ਰਹੀ ਹੈ।
ਇਸਦੇ ਨਾਲ ਹੀ ਗਾਇਕ ਰੇਸ਼ਮ ਸਿੰਘ ਅਨਮੋਲ, ਜੱਸ ਬਾਜਵਾ, ਸੋਨੀਆ ਮਾਨ, ਜਸਬੀਰ ਜੱਸੀ ਅਤੇ ਗੁਰੂ ਰੰਧਾਵਾ ਲੋਕਾਂ ਦੇ ਨਾਲ ਮੈਦਾਨੀ ਪੱਧਰ \‘ਤੇ ਖੜ੍ਹੇ ਹਨ। ਸਤਿੰਦਰ ਸਰਤਾਜ ਨੇ ਆਪਣੇ ਜਨਮ ਦਿਨ ਮੌਕੇ ਕਈ ਥਾਵਾਂ \‘ਤੇ ਰਾਸ਼ਨ ਅਤੇ ਲੋੜੀਂਦੀ ਸਮੱਗਰੀ ਭੇਜ ਕੇ ਸੇਵਾ ਨਿਭਾਈ ਹੈ। ਰਾਜ ਕੁੰਦਰਾ ਨੇ ਵੀ ਰਾਸ਼ਨ ਭੇਜਣ ਦਾ ਐਲਾਨ ਕੀਤਾ ਹੈ।
ਗਾਇਕ ਇੰਦਰਜੀਤ ਨਿੱਕੂ ਆਪਣੀ ਟੀਮ ਨਾਲ ਮਿਲ ਕੇ ਮਦਦ ਕਰ ਰਹੇ ਹਨ। ਬਲਕਾਰ ਅਣਖੀਲਾ ਅਤੇ ਉਹਨਾਂ ਦੀ ਪਤਨੀ ਨੇ ਵੀ ਰਾਸ਼ਨ ਵੰਡਿਆ ਹੈ। ਨਵੀਂ ਪੀੜ੍ਹੀ ਦੀ ਗਾਇਕਾ ਲਵ ਗਿੱਲ ਖਾਲਸਾ ਏਡ ਦੇ ਰਾਹੀਂ ਮੈਦਾਨੀ ਪੱਧਰ \‘ਤੇ ਜੁੜੀ ਹੋਈ ਹੈ। ਗੁਰਦਾਸ ਮਾਨ ਨੇ ਹੜ੍ਹ ਪੀੜਤਾਂ ਲਈ 25 ਲੱਖ ਰੁਪਏ ਦਾਨ ਕੀਤੇ ਹਨ। ਇਹ ਯੋਗਦਾਨ ਸਾਬਤ ਕਰਦੇ ਹਨ ਕਿ ਪੰਜਾਬੀ ਕਲਾਕਾਰ ਸਿਰਫ ਮੰਚਾਂ \‘ਤੇ ਹੀ ਨਹੀਂ, ਸਗੋਂ ਮੁਸ਼ਕਲ ਵੇਲੇ ਵਿੱਚ ਵੀ ਮੋਢੇ ਨਾਲ ਮੋਢਾ ਲਾ ਕੇ ਖੜ੍ਹ ਕੇ ਆਪਣਾ ਫ਼ਰਜ਼ ਨਿਭਾ ਰਹੇ ਹਨ। news18

