US NEWS: ਅਮਰੀਕੀ ਸਰਕਾਰ ਦਾ ਸਿੱਖ ਫ਼ੌਜੀਆਂ ਨੂੰ ਵੱਡਾ ਝਟਕਾ! ਰੋਕਿਆ- ਕਿਹਾ, ਨੌਕਰੀ ਚਾਹੀਦੀ ਹੈ ਤਾਂ ਦਾੜ੍ਹੀ ਕਟਵਾ ਕੇ ਆਓ, SGPC ਨੇ ਫ਼ੈਸਲੇ ਦੀ ਕੀਤੀ ਵਿਰੋਧ

All Latest NewsGeneral NewsNews FlashPunjab NewsTop BreakingTOP STORIES

 

US NEWS: ਐਡਵੋਕੇਟ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਮਾਮਲਾ ਅਮਰੀਕਾ ਸਰਕਾਰ ਕੋਲ ਉਠਾਉਣ ਲਈ ਆਖਿਆ

US NEWS: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੇ ਰੱਖਿਆ ਸਕੱਤਰ ਦੇ ਅਮਰੀਕੀ ਰੱਖਿਆ ਬਲਾਂ ’ਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਵਾਲੇ ਬਿਆਨ ਬਾਰੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਅਮਰੀਕਾ ਸਰਕਾਰ ਕੋਲ ਮਾਮਲਾ ਉਠਾ ਕੇ ਇਸ ’ਤੇ ਰੋਕ ਲਗਾਉਣ ਲਈ ਆਖਿਆ ਹੈ। ਪੱਤਰ ਵਿੱਚ ਲਿਖਿਆ ਗਿਆ ਕਿ ਇਸ ਫੈਸਲੇ ਨਾਲ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਸੱਟ ਵੱਜੀ ਹੈ, ਇਸ ਨੂੰ ਰੋਕਿਆ ਜਾਵੇ ਅਤੇ ਸਿੱਖਾਂ ਨੂੰ ਪਹਿਲਾਂ ਵਾਂਗ ਅਮਰੀਕਾ ਦੀ ਆਰਮੀ ਵਿਚ ਆਪਣੇ ਧਰਮ ਦਾ ਪਾਲਣ ਕਰਦਿਆਂ ਸੇਵਾਵਾਂ ਦੀ ਇਜਾਜ਼ਤ ਹੋਵੇ।

ਦਫ਼ਤਰ ਤੋਂ ਜਾਰੀ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਮਰੀਕਾ (US Govt) ਸਰਕਾਰ ਦੇ ਅਧਿਕਾਰੀ ਦਾ ਅਜਿਹਾ ਬਿਆਨ ਸਿੱਖਾਂ ਦੀਆਂ ਪ੍ਰੰਪਰਾਵਾਂ ਅਤੇ ਮੌਲਿਕ ਅਧਿਕਾਰਾਂ ਨੂੰ ਅੱਖੋ-ਪਰੋਖੇ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣੀ ਕਾਬਲੀਅਤ ਨਾਲ ਜਿਥੇ ਪੂਰੀ ਦੁਨੀਆਂ ਵਿਚ ਚੰਗੇ ਮੁਕਾਮ ਹਾਸਲ ਕੀਤੇ ਹਨ, ਉਥੇ ਅਮਰੀਕਾ ਦੇ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ ਅਤੇ ਅਮਰੀਕਾ (US) ਦੀਆਂ ਸੇਨਾਵਾਂ ਵਿਚ ਵੀ ਸਿੱਖ ਆਪਣੀ ਡਿਊਟੀ ਪੂਰੀ ਲਗਣ ਨਾਲ ਕਰ ਰਹੇ ਹਨ। ਅਜਿਹੇ ਵਿਚ ਫੌਜ ਦੀ ਡਿਊਟੀ ਦੌਰਾਨ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਫੈਸਲਾ ਤਰਕਸੰਗਤ ਨਹੀਂ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਵੱਲੋਂ ਆਪਣੇ ਕੇਸ ਨਾ ਕੱਟਣੇ ਆਪਣੇ ਗੁਰੂ ਸਾਹਿਬਾਨ ਅਤੇ ਧਰਮ ਪ੍ਰਤੀ ਵਚਨਬਧਤਾ ਹੈ ਅਤੇ ਅਮਰੀਕਾ ਦੇ ਰੱਖਿਆ ਮੰਤਰੀ ਵੱਲੋਂ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਦਾ ਕਾਨੂੰਨ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਲੋਕਤੰਤਰੀ ਦੇਸ਼ ਵਿਚ ਸਿੱਖ ਭਾਈਚਾਰੇ ਨਾਲ ਅਜਿਹਾ ਵਿਤਕਰਾ ਠੀਕ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਮਰੀਕਾ ਦੇ ਸਰਬਪੱਖੀ ਵਿਕਾਸ ਵਿਚ ਸਿੱਖਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਸਿੱਖਾਂ ਨੇ ਉਥੇ ਰਹਿੰਦਿਆਂ ਬੇਹੱਦ ਸਖ਼ਤ ਮਿਹਨਤ ਕਰਕੇ ਦੇਸ਼ ਦੀ ਖੁਸ਼ਹਾਲੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਰੀਤੀ ਰਿਵਾਜ ਦੁਨੀਆਂ ਦੇ ਕਿਸੇ ਹਿੱਸੇ ਵਿਚ ਵੀ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਕਿਉਂਕਿ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਆਪਣੀ ਪਛਾਣ ਸਥਾਪਤ ਕੀਤੀ ਹੋਈ ਹੈ। ਅਮਰੀਕਾ (US) ਦੇਸ਼ ਜਿਹੜਾ ਕਿ ਸਿੱਖਾਂ ਦੇ ਰਹਿਣ-ਸਹਿਣ, ਪਛਾਣ ਅਤੇ ਮਰਯਾਦਾ ਨੂੰ ਨੇੜਿਉਂ ਸਮਝਦਾ ਹੈ, ਉਥੇ ਸਿੱਖਾਂ ਦੀ ਧਾਰਮਿਕ ਅਜ਼ਾਦੀ ਨੂੰ ਸੱਟ ਮਾਰਨੀ ਠੀਕ ਨਹੀਂ ਹੈ। ਉਨ੍ਹਾਂ ਅਮਰੀਕਾ ਸਰਕਾਰ ਨੂੰ ਅਜਿਹਾ ਕੋਈ ਵੀ ਫੈਸਲਾ ਨਾ ਕਰਨ ਦੀ ਅਪੀਲ ਕਰਨ ਦੇ ਨਾਲ ਭਾਰਤ ਦੇ ਵਿਦੇਸ਼ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਮਾਮਲਾ ਤੁਰੰਤ ਅਮਰੀਕਾ ਦੀ ਸਰਕਾਰ ਕੋਲ ਉਠਾ ਕੇ ਇਸ ਦਾ ਹੱਲ ਕਰਨ।

 

Media PBN Staff

Media PBN Staff

One thought on “US NEWS: ਅਮਰੀਕੀ ਸਰਕਾਰ ਦਾ ਸਿੱਖ ਫ਼ੌਜੀਆਂ ਨੂੰ ਵੱਡਾ ਝਟਕਾ! ਰੋਕਿਆ- ਕਿਹਾ, ਨੌਕਰੀ ਚਾਹੀਦੀ ਹੈ ਤਾਂ ਦਾੜ੍ਹੀ ਕਟਵਾ ਕੇ ਆਓ, SGPC ਨੇ ਫ਼ੈਸਲੇ ਦੀ ਕੀਤੀ ਵਿਰੋਧ

  • Harminder Singh Sidhu

    ਹਰੇਕ ਦੇਸ਼ ਦਾ ਆਪਣਾ ਕਨੂੰਨ ਹੁੰਦਾ ਹੈ ਆਪਾਂ ਜਿਥੇ ਜਾਣਾ ਹੁੰਦਾ ਹੈ ਓਥੋਂ ਦਾ ਕਨੂੰਨ ਪਤਾ ਹੁੰਦਾ ਹੈ ਜਦੋਂ ਅੰਤਰਰਾਸ਼ਟਰੀ ਜਹਾਜ਼ ਤੇ ਚੜ੍ਹਨ ਸਮੇਂ ਜਹਾਜ਼ ਦੇ ਕਰਮਚਾਰੀ ਮੁਸਾਫ਼ਿਰ ਦੇ ਧਾਰਮਿਕ ਚਿੰਨ੍ਹ ਲਾਹ ਦਿੰਦੇ ਹਨ ਉਸ ਸਮੇਂ ਕੋਈ ਨਹੀਂ ਬੋਲਦਾ ਹੁਣ ਉਹਨਾਂ ਨੌਕਰੀ ਦਿੱਤੀ ਹੈ, ਅਤੇ ਨੌਕਰੀ ਦੇਣ ਸਮੇਂ ਆਪਣੇ ਕਾਇਦੇ ਕਾਨੂੰਨ ਵੀ ਦੱਸੇ ਹੋਣਗੇ। ਇਸ ਵਿਚ ਕਿਸੇ ਧਾਰਮਿਕ ਸੰਸਥਾ ਦਾ ਕੀ ਕੰਮ। ਜੇਕਰ ਵਿਆਕਤੀ ਆਪਣੇ ਧਰਮ ਦੀਆਂ ਪ੍ਰੰਪਰਾਵਾਂ ਵਿੱਚ ਪਰਪੱਕ ਰਹਿਣਾ ਚਾਹੁੰਦਾ ਸੀ ਤਾਂ ਉਸ ਨੂੰ ਜਹਾਜ਼ ਵਿੱਚੋਂ ਹੀ ਆਪਣੇ ਧਾਰਮਿਕ ਚਿੰਨ੍ਹਾਂ ਦੀ ਰੱਖਿਆ ਕਰਦਿਆਂ ਉਤਰ ਜਾਣਾ ਚਾਹੀਦਾ ਸੀ। ਜੇਕਰ ਬਾਹਰ ਜਾ ਕੇ ਧਾਰਮਿਕ ਚਿੰਨ੍ਹ ਪਹਿਨੇ ਹਨ ਤਾਂ ਆਪਣੇ ਧਰਮ ਖਾਤਰ ਉਹ ਦੇਸ਼ ਛੱਡ ਕੇ ਆਪਣੇ ਦੇਸ਼ ਵਿੱਚ ਵਾਪਸ ਆ ਜਾਣਾ ਚਾਹੀਦਾ ਹੈ। ਸਾਡੇ ਗੁਰੂ ਸਾਹਿਬਾਨ ਨੇ ਤਾਂ ਦੂਜੇ ਧਰਮਾਂ ਦੀ ਰੱਖਿਆ ਲਈ ਸ਼ਹੀਦੀ ਦੇ ਦਿੱਤੀ ਇਹ ਆਪਣੀ ਨੌਕਰੀ ਨਹੀਂ ਛੱਡ ਸਕਦੇ। ਦੂਜੀ ਗੱਲ ਜੇਕਰ ਉਹ ਦਾੜੀ ਰੱਖਣੀ ਮੰਨ ਵੀ ਗ਼ਈ ਸਰਕਾਰ ਤਾਂ ਦਾੜੀ ਬੰਨਣੀ ਪਵੇਗੀ ਪਰ ਸਿੱਖ ਧਰਮ ਦੇ ਉਚ ਆਗੂਆਂ ਅਨੁਸਾਰ ਸਹੀ ਸਿੱਖ ਓਹੀ ਹੈ ਜੋ ਦਾਹੜਾ ਪ੍ਰਕਾਸ਼ ਕਰਕੇ ਭਾਵ ਖੁਲਾ ਰੱਖਦਾ ਹੈ।ਉਹ ਤਾਂ ਐਥੋਂ ਤੱਕ ਦਾੜੀ ਬੰਨਣ ਬਾਰੇ ਕਹਿੰਦੇ ਹਨ ਜਿਹੀ ਤੁੰਨੀ ਤੇਹੀ ਮੁੰਨੀ(ਦਾੜੀ). ਫਰਾਂਸ ਪੱਗ ਵਾਲਾ ਰੌਲਾ ਮੁਕ ਗਿਆ ਜਾਂ ਨਹੀਂ ਪਤਾ ਨਹੀਂ ਜੀ। ਸਾਨੂੰ ਪਤਾ ਹੈ ਫਰਾਂਸ ਸਰਕਾਰ ਵੱਲੋਂ ਪੱਗ ਬੰਨਣਾ ਕਨੂੰਨੀ ਗਲਤ ਹੈ। ਮੇਰੇ ਖਿਆਲ ਵਿੱਚ ਜੇਕਰ ਪੱਗ ਬਾਰੇ ਸਰਕਾਰ ਨਾ ਮੰਨੀ ਹੋਈ ਤਾਂ ਪੂਰਨ ਗੁਰਸਿੱਖ ਆਪਣੇ ਧਰਮ ਦੀ ਇਜੱਤ ਬਚਾਉਣ ਲਈ ਵਾਪਸ ਆਪਣੇ ਦੇਸ਼ ਆ ਗ਼ਏ ਹੋਣਗੇ। ਪੰਜਾਬ ਵਿੱਚ ਆਪਣੇ ਹੀ ਦੇਸ਼ ਵਾਸੀਆਂ ਭਾਈਆਂ ਤੇ ਸਖਤ ਕਾਨੂੰਨ ਲਾਗੂ ਕਰਾਉਣ ਵਾਲਿਆਂ ਨੂੰ ਇਸ ਗੱਲ ਤੋਂ ਕੁਝ ਸਮਝਣਾ ਚਾਹੀਦਾ ਹੈ। ਭਾਵੇਂ ਮੈਂ ਵੀ ਪੰਜਾਬ ਵਿੱਚ ਕੰਮ ਕਰਨ ਆਉਣ ਵਾਲੇ ਪਰਦੇਸੀ ਭਾਵੇਂ ਕਿਸੇ ਧਰਮ ਦਾ ਹੋਵੇ ਲਈ ਹਿਮਾਚਲ, ਰਾਜਸਥਾਨ ਵਰਗੇ ਪ੍ਰਵਾਸੀਆਂ ਲਈ ਕਨੂੰਨ ਦੇ ਹੱਕ ਵਿੱਚ ਹਾਂ। ਪਰ ਕੁਝ ਯੂਪੀ ਬਿਹਾਰ ਵਾਲਿਆਂ ਨੇ ਤਾਂ ਪੰਜਾਬ ਦੇ ਬਹੁਗਿਣਤੀ ਧਰਮ ਨੂੰ ਵੀ ਅਪਣਾ ਲਿਆ ਹੈ, ਉਹਨਾਂ ਤੇ ਕਿਹੜਾ ਕਨੂੰਨ ਪੰਜਾਬ ਸਰਕਾਰ ਲਾਵੇ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਜੀ

Leave a Reply

Your email address will not be published. Required fields are marked *