ਵੱਡੀ ਖ਼ਬਰ: ਪੰਜਾਬ ‘ਚ ਫੇਰ ਵਧਿਆ ਹੜ੍ਹਾਂ ਦਾ ਖ਼ਤਰਾ, ਭਾਰੀ ਮੀਂਹ ਮਗਰੋਂ ਵਧਿਆ ਪਾਣੀ ਦਾ ਪੱਧਰ
Punjab News- ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ, ਜਿਸ ਨਾਲ ਫ਼ਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਝੋਨੇ ਦੀ ਕੱਟੀ ਫ਼ਸਲ ਮੰਡੀਆਂ ਵਿੱਚ ਭਿੱਜ ਰਹੀ ਹੈ ਅਤੇ ਖੇਤਾਂ ਵਿੱਚ ਖੜ੍ਹੀ ਫ਼ਸਲ ਤੇਜ਼ ਹਵਾਵਾਂ ਨਾਲ ਡਿੱਗ ਰਹੀ ਹੈ। ਦਰਿਆਵਾਂ ਵਿੱਚ ਨਦੀਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ।
ਅਗਸਤ-ਸਤੰਬਰ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਹੁਣ ਫ਼ੇਰ ਵਾਧੂ ਨੁਕਸਾਨ ਦਾ ਡਰ ਹੈ। ਰਾਵੀ, ਬਿਆਸ ਅਤੇ ਸਤਲੁਜ਼ ਦਰਿਆਵਾਂ ਨਾਲ ਜੁੜੇ ਖੇਤਰਾਂ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ, ਜਦਕਿ ਕਿਸਾਨਾਂ ਦੀ ਖੜ੍ਹੀ ਅਤੇ ਕੱਟੀ ਹੋਈ ਫ਼ਸਲ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ
ਬਿਆਸ ਅਤੇ ਸਤਲੁਜ਼ ਦਰਿਆਵਾਂ ਦੇ ਮਿਲਣ ਵਾਲੇ ਸਥਾਨ ‘ਤੇ ਪਾਣੀ ਦਾ ਪੱਧਰ ਖ਼ਤਰਨਾਕ ਪੱਧਰ ਨੇੜੇ ਪਹੁੰਚ ਗਿਆ ਹੈ। ਅੱਜ ਹੈੱਡ ਵਿੱਚ 74,975 ਕਿਊਸਿਕ ਪਾਣੀ ਦੀ ਆਮਦ ਹੋਈ ਹੈ
ਬੀਬੀਐੱਮਬੀ ਨੇ ਅੱਜ ਤੋਂ ਭਾਖੜਾ ਅਤੇ ਪੋਂਗ ਡੈਮਾਂ ਤੋਂ ਵਾਧੂ ਪਾਣੀ ਛੱਡਣ ਦਾ ਫ਼ੈਸਲਾ ਲਿਆ ਹੈ, ਜਿਸ ਨਾਲ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਤਰਨ ਤਾਰਨ ਵਰਗੇ ਜ਼ਿਲ੍ਹਿਆਂ ਵਿੱਚ ਹੜ੍ਹਾਂ ਦਾ ਡਰ ਵਧ ਗਿਆ ਹੈ।
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਵੀ ਭਾਰੀ ਮੀਂਹ ਕਾਰਨ ਲੈਂਡਸਲਾਈਡ ਹੋਈ ਹੈ। ਕੰਗੜਾ, ਮੰਡੀ ਅਤੇ ਕੁਲੂ ਵਿੱਚ ਰੈੱਡ ਅਲਰਟ ਹੈ, ਜਿਸ ਨਾਲ ਕਈ ਮਾਰਗ ਬੰਦ ਹੋ ਗਏ ਹਨ।

