Rain Alert: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਦੇ 13 ਜ਼ਿਲ੍ਹਿਆਂ ‘ਚ ਪਵੇਗਾ ਭਾਰੀ ਮੀਂਹ, ਪੜ੍ਹੋ ਪੂਰੀ ਖ਼ਬਰ
Rain Alert: ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਮਾਨਸਾ, ਸੰਗਰੂਰ , ਬਰਨਾਲਾ, ਬਠਿੰਡਾ, ਫਾਜ਼ਿਲਕਾ , ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਮੌਜੂਦਾ ਪੰਜਾਬ ਭਵਿੱਖਬਾਣੀ:04/09/2025 18:18:1. ਮਾਨਸਾ, ਸੰਗਰੂਰ , ਬਰਨਾਲਾ, ਬਠਿੰਡਾ, ਫਾਜ਼ਿਲਕਾ , ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਵਿੱਚ ਹਲਕਾ ਮੀਂਹ ਦੀ ਸੰਭਾਵਨਾ ਹੈ pic.twitter.com/hbmcHuDXGs
— IMD Chandigarh (@IMD_Chandigarh) September 4, 2025
ਦੱਸ ਦਈਏ ਕਿ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿਚ ਇਸ ਸਮੇਂ ਮੀਂਹ ਨੇ ਕਹਿਰ ਮਚਾਇਆ ਹੋਇਆ। ਹਾਲਾਂਕਿ, ਹੁਣ ਜਦੋਂ ਬਾਰਸ਼ ਰੁਕੀ, ਤਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਇਆ।
ਫਿਰ ਵੀ, ਸਤਲੁਜ ਅਤੇ ਘੱਗਰ ਦਰਿਆ ਉਫ਼ਾਨ ‘ਤੇ ਹਨ। ਕੱਲ੍ਹ ਮਾਧੋਪੁਰ ਹੈੱਡਵਰਕਸ ਤੋਂ ਛੱਡਿਆ ਗਿਆ ਪਾਣੀ ਇੱਕ ਵਾਰ ਫਿਰ ਰਾਵੀ ਦੇ ਪਾਣੀ ਦੇ ਪੱਧਰ ਨੂੰ ਵਧਾ ਰਿਹਾ ਹੈ।
ਇਸ ਸਾਲ ਪੰਜਾਬ ਵਿੱਚ ਰਾਵੀ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਕਈ ਪਿੰਡਾਂ ਵਿੱਚੋਂ ਹੜ੍ਹ ਦਾ ਪਾਣੀ ਘੱਟ ਗਿਆ ਹੈ ਅਤੇ ਨੁਕਸਾਨ ਸਪੱਸ਼ਟ ਹੁੰਦਾ ਜਾ ਰਿਹਾ ਹੈ। ਲੋਕਾਂ ਦੇ ਘਰਾਂ ਵਿੱਚ ਰੇਤ ਜਮ੍ਹਾਂ ਹੋ ਗਈ ਹੈ।
ਖੇਤਾਂ ਵਿੱਚ ਫ਼ਸਲਾਂ ਰੇਤ ਦੀ ਲਪੇਟ ਵਿੱਚ ਹਨ। ਇੰਨਾ ਹੀ ਨਹੀਂ, ਘਰਾਂ ਦੀ ਹਾਲਤ ਬਹੁਤ ਤਰਸਯੋਗ ਹੈ। ਕੰਧਾਂ ‘ਤੇ ਤਰੇੜਾਂ ਆ ਗਈਆਂ ਹਨ। ਕਈ ਛੱਤਾਂ ਢਹਿ ਗਈਆਂ ਹਨ। ਕੱਚੇ ਘਰ ਹੁਣ ਰਹਿਣ ਦੇ ਯੋਗ ਨਹੀਂ ਰਹੇ।
ਲੋਕ ਹੁਣ ਮੁਆਵਜ਼ੇ ਲਈ ਅਤੇ ਦੁਬਾਰਾ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲ ਦੇਖ ਰਹੇ ਹਨ।

