ਵੱਡੀ ਖ਼ਬਰ: ਪੰਜਾਬ ਕੈਬਨਿਟ ਮੀਟਿੰਗ ਮੁਲਤਵੀ
Punjab News: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਸ਼ਾਮ ਚਾਰ ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੀਐੱਮ ਹਾਊਸ ਵਿਖੇ ਹੋਣ ਜਾ ਰਹੀ ਸੀ।
ਪਰ, ਮੀਟਿੰਗ ਦੇ ਤੈਅ ਸਮੇਂ ਤੋਂ ਪਹਿਲਾਂ ਹੀ ਸਰਕਾਰੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਮੀਟਿੰਗ ਮੁਲਤਵੀ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਸੀਐੱਮ ਭਗਵੰਤ ਮਾਨ ਦੀ ਸਿਹਤ ਠੀਕ ਨਹੀਂ ਹੈ, ਜਿਸ ਕਾਰਨ ਉਹ ਹਸਪਤਾਲ ਵਿੱਚ ਦਾਖ਼ਲ ਹਨ।
ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਮੀਟਿੰਗ ਵਿੱਚ ਹੜ੍ਹਾਂ ਬਾਰੇ ਕੋਈ ਵੱਡੀ ਅਨਾਊਂਸਮੈਂਟ ਹੋਣੀ ਸੀ, ਪਰ ਮੀਟਿੰਗ ਮੁਲਤਵੀ ਕਾਰਨ ਸਭ ਕੁੱਝ ਅੱਗੇ ਪੈ ਗਿਆ ਹੈ।

