ਆਈਈਏਟੀ ਸਪੈਸ਼ਲ ਬੀਐੱਡ ਅਧਿਆਪਕ ਯੂਨੀਅਨ ਦੇ ਰਾਕੇਸ਼ ਕੁਮਾਰ ਜਲੰਧਰ ਬਣੇ ਸੂਬਾ ਪ੍ਰਧਾਨ
ਸਪੈਸ਼ਲ ਬੀਐੱਡ ਵਿੱਦਿਅਕ ਯੋਗਤਾ ਜੁੜਵਾਉਂਣਾ ਮੁੱਖ ਮਕਸਦ: ਪ੍ਰਧਾਨ
ਜਲੰਧਰ
ਸਪੈਸ਼ਲ ਬੀਐੱਡ ਅਧਿਆਪਕਾਂ ਮੰਗਾਂ ਨੂੰ ਸਰਕਾਰ ਦੁਆਰੇ ਪਹੁੰਚਾਉਣ ਤੇ ਉਨ੍ਹਾਂ ਦੇ ਹੱਲ ਕਰਵਾਉਣ ਲਈ ਆਈਈਏਟੀ ਸਪੈਸ਼ਲ ਐਜੂਕੇਸ਼ਨ ਯੂਨੀਅਨ ਵੱਲੋਂ ਸੂਬਾ ਪੱਧਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੀਟਿੰਗ ਦੌਰਾਨ ਆਈਈਏਟੀ ਰਾਕੇਸ਼ ਕੁਮਾਰ ਜਲੰਧਰ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ।
ਨਾਮਪ੍ਰੀਤ ਸਿੰਘ ਰਾਏਕੋਟ ਤੇ ਨਰਿੰਦਰ ਸਿੰਘ ਪਟਿਆਲਾ ਨੂੰ ਮੀਤ ਪ੍ਰਧਾਨ, ਤੋਂ ਇਲਾਵਾ ਮੈਡਮ ਆਸ਼ਾ ਰਾਣੀ ਹੁਸ਼ਿਆਰਪੁਰ, ਮੈਡਮ ਸੋਨਾ ਸ਼੍ਰੀ ਮੁਕਤਸਰ ਸਾਹਿਬ, ਮੈਡਮ ਪ੍ਰੀਆ ਸ਼ਰਮਾ ਸ਼੍ਰੀ ਫਤਹਿਗੜ੍ਹ ਸਾਹਿਬ, ਮੈਡਮ ਮੋਨਿਕਾ ਨਵਾਂ ਸ਼ਹਿਰ, ਮੈਡਮ ਗੁਰਦੀਪ ਕੌਰ ਸ਼੍ਰੀ ਆਨੰਦਪੁਰ ਸਾਹਿਬ, ਮੈਡਮ ਕੁਲਦੀਪ ਕੌਰ ਪਟਿਆਲਾ, ਮੈਡਮ ਪਰਮਿੰਦਰ ਕੌਰ ਫਿਰੋਜ਼ਪੁਰ, ਮੈਡਮ ਜਸਪਾਲ ਕੌਰ ਸ਼੍ਰੀ ਮੁਕਤਸਰ ਸਾਹਿਬ, ਜੋਗਿੰਦਰ ਸਿੰਘ ਜਲੰਧਰ ਨੂੰ ਕਨਵੀਨਰ ਵਜੋਂ ਚੁਣਿਆ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਜਲੰਧਰ ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਸਾਲ ਭਾਵੇਂ ਆਈਈਏਟੀ ਅਧਿਆਪਕਾਂ ਨੂੰ ਆਰਡਰ ਦੇਕੇ ਪੱਕੇ ਕੀਤਾ ਗਿਆ ਹੈ, ਪਰ ਉਹਨਾਂ ਵਿੱਚੋਂ ਬਹੁਤੇ ਅਜਿਹੇ ਹਨ, ਜਿੰਨਾਂ ਕੋਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜਾਉਂਣ ਲਈ ਸਪੈਸ਼ਲ ਬੀਐੱਡ ਦੀ ਡਿਗਰੀ ਹੈ ਤੇ ਉਹਨਾਂ ਨੂੰ ਸਰਕਾਰ ਵੱਲੋਂ ਸਿਰਫ ਬਾਰਵੀਂ ਪਾਸ ਹੀ ਮੰਨਕੇ ਆਰਡਰ ਦੇ ਦਿੱਤੇ ਗਏ ਸਨ, ਜਦਕਿ ਹੁਣ ਜਿੰਨਾਂ ਅਧਿਆਪਕਾਂ ਕੋਲ ਸਪੈਸ਼ਲ ਬੀਐੱਡ ਹੈ, ਉਹਨਾਂ ਦੀ ਵਿੱਦਿਅਕ ਯੋਗਤਾ ਦਾ ਸਰਕਾਰ ਪਾਸੋਂ ਲਾਭ ਦਿਵਾਉਣਾ ਹੈ।
ਉਹਨਾਂ ਸਰਕਾਰ ਤੇ ਵਿਭਾਗ ਤੋਂ ਮੰਗ ਕੀਤੀ ਕਿ ਜਲਦੀ ਉਹਨਾਂ ਨੂੰ ਵੀ ਸਪੈਸ਼ਲ ਐਜੂਕੇਟਰ ਬਣਾਇਆ ਜਾਵੇ ਤੇ ਹੋਰ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਅੱਗੇ ਕਿਹਾ ਕਿ ਉਹ ਧੰਨਵਾਦ ਕਰਦੇ ਹਨ ਯੂਨੀਅਨ ਦਾ, ਜਿੰਨਾਂ ਨੇ ਉਨ੍ਹਾਂ ਤੇ ਵਿਸ਼ਵਾਸ ਕਰਦਿਆਂ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਹੈ ਤੇ ਓਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਹ ਯੂਨੀਅਨ ਦੀਆਂ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰਨਗੇ।

