Tomorrow Holiday? ਕੀ ਭਲਕੇ ਪੂਰੇ ਪੰਜਾਬ ‘ਚ ਛੁੱਟੀ? ਪੜ੍ਹੋ ਵਾਇਰਲ ਖ਼ਬਰ ਦੀ ਸਚਾਈ
ਪੰਜਾਬ ਨੈੱਟਵਰਕ, ਚੰਡੀਗੜ੍ਹ-
Tomorrow Holiday? ਕੀ ਭਲਕੇ ਪੂਰੇ ਪੰਜਾਬ ਦੇ ਸਰਕਾਰੀ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ? ਇਹ ਸਵਾਲ ਹਰ ਕੋਈ ਕਰ ਰਿਹਾ ਹੈ, ਪਰ ਇਸ ਸਵਾਲ ਦਾ ਥੋੜ੍ਹੇ ਸ਼ਬਦਾਂ ਵਿੱਚ ਜਵਾਬ ਇਹ ਹੈ ਕਿ, ਭਲਕੇ ਸਰਕਾਰ ਦੁਆਰਾ ਪੰਜਾਬ ਵਿੱਚ ਕੋਈ ਛੁੱਟੀ ਨਹੀਂ ਐਲਾਨੀ ਗਈ, ਸਿਰਫ਼ ਮਲੇਰਕੋਟਲਾ ਜਿਲ੍ਹੇ ਦੇ ਵਿਚ ਹੀ ਛੁੱਟੀ ਕੀਤੀ ਗਈ ਹੈ।
ਦਰਅਸਲ, ਪੰਜਾਬ ਦੇ ਬਹੁਤ ਸਾਰੇ ਮੀਡੀਆ ਅਦਾਰਿਆਂ ਵੱਲੋਂ ਇਹ ਖ਼ਬਰ ਲਗਾ ਕੇ, ਗੁੰਮਰਾਹਕੁੰਨ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ, ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਅੰਦਰ ਸਰਕਾਰ ਨੇ ਮੁਹੱਰਮ (ਯੋਮ-ਏ-ਅਸ਼ੂਰਾ) ਮੌਕੇ 17 ਜੁਲਾਈ (ਬੁੱਧਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਹਾਲਾਂਕਿ, ਭਲਕੇ 17 ਜੁਲਾਈ ਨੂੰ ਛੁੱਟੀ ਦਾ ਪੂਰੇ ਪੰਜਾਬ ਵਿਚ ਐਲਾਨ ਵਾਲੀਆਂ ਖ਼ਬਰਾਂ ਬਿਲਕੁਲ ਫੇਕ ਹਨ। ਪੰਜਾਬ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਮੀਡੀਆ ਪੀਬੀਐਨ ਗੱਲਬਾਤ ਦੌਰਾਨ ਦੱਸਿਆ ਕਿ, ਭਲਕੇ 17 ਜੁਲਾਈ ਨੂੰ ਸਿਰਫ਼ ਮਲੇਰਕੋਟਲਾ ਜਿਲ੍ਹੇ ਦੇ ਅੰਦਰ ਹੀ ਛੁੱਟੀ ਹੈ, ਪੂਰੇ ਪੰਜਾਬ ਵਿਚ ਛੁੱਟੀ ਵਾਲੀ ਖ਼ਬਰ ਬਿਲਕੁਲ ਗਲਤ ਹੈ।
ਦੱਸ ਦਈਏ ਕਿ, ਡਿਪਟੀ ਕਮਿਸ਼ਨਰ ਮਾਲੇਰਕੋਟਲਾ ਡਾ. ਪੱਲਵੀ ਨੇ ਮੁਹੱਰਮ (ਯੋਮ-ਏ-ਅਸ਼ੂਰਾ) ਮੌਕੇ 17 ਜੁਲਾਈ (ਬੁੱਧਵਾਰ) ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 17 ਜੁਲਾਈ ਨੂੰ ਮਾਲੇਰਕੋਟਲਾ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ/ਅਰਧ ਸਰਕਾਰੀ ਦਫ਼ਤਰ, ਸਰਕਾਰੀ/ਗ਼ੈਰ-ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਅਤੇ ਬੈਂਕ ਆਦਿ ਬੰਦ ਰਹਿਣਗੇ।
ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ, ਕਾਲਜਾਂ ਜਿਹਨਾਂ ‘ਚ ਪਰੀਖਿਆਵਾਂ ਚੱਲ ਰਹੀਆਂ ਹਨ, ਉਨ੍ਹਾਂ ‘ਤੇ ਛੁੱਟੀ ਦੇ ਇਹ ਹੁਕਮ ਲਾਗੂ ਨਹੀਂ ਹੋਣਗੇ।