AIYF & AISF ਰਾਜਸਥਾਨ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਦਵਾਈਆਂ ਅਤੇ ਹੋਰ ਰਾਹਤ ਸਮਗਰੀ ਭੇਂਟ
ਪਰਮਜੀਤ ਢਾਬਾਂ, ਫਾਜ਼ਿਲਕਾ
ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਜਿਥੇ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਅੱਗੇ ਆਇਆ ਹੈ ਓਥੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਰਾਜਸਥਾਨ ਵੱਲੋਂ ਵੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਦਵਾਈਆਂ ਅਤੇ ਹਿਰ ਰਾਹਤ ਸਮਗਰੀ ਦੀ ਸੇਵਾ ਕੀਤੀ ਗਈ।
ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਰਾਜਸਥਾਨ ਦਾ ਇਕ ਵਫਦ ਕਾਮਰੇਡ ਸਰਦੂਲ ਸਿੰਘ, ਐਡਵੋਕੇਟ ਲਖਵੀਰ ਮਾਨ, ਸ਼ਹੀਦ ਭਗਤ ਸਿੰਘ ਲਾਇਬਰੇਰੀ ਦੇ ਪ੍ਰਧਾਨ ਡਾ ਨੀਰਜ ਅਰੋੜਾ ਦੀ ਅਗਵਾਈ ਵਿੱਚ ਉਕਤ ਰਾਹਤ ਸਮਗਰੀ ਲੈ ਕੇ ਫਾਜ਼ਿਲਕਾ ਦੇ ਕਾਵਾਂਵਾਲੇ ਪੱਤਣ ਵਿਖ਼ੇ ਪਹੁੰਚੇ ਜਿਥੇ ਪਹਿਲਾਂ ਤੋਂ ਰਾਹਤ ਕਾਰਜਾਂ ਵਿੱਚ ਲੱਗੀ ਪੰਜਾਬ ਦੀ ਸਰਬ ਭਾਰਤ ਨੌਜਵਾਨ ਸਭਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਬਨੇਗਾ ਟੀਮ ਨੇ ਰਾਹਤ ਸਮਗਰੀ ਪ੍ਰਾਪਤ ਕੀਤੀ।
ਇਸ ਬਨੇਗਾ ਟੀਮ ਦੀ ਅਗਵਾਈ ਕਰਦੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਸੂਬਾਈ ਆਗੂ ਜਸਪ੍ਰੀਤ ਕੌਰ ਬੱਧਣੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ, ਸੂਬਾ ਸਕੱਤਰ ਸੁੱਖਵਿੰਦਰ ਮਲੋਟ, ਕੁੜੀਆਂ ਦੀ ਕੋ ਕਨਵੀਨਰ ਸੰਜਣਾ ਢਾਬਾਂ, ਜਿਲ੍ਹਾ ਸਕੱਤਰ ਸਟਾਲਿਨ ਲਮੋਚੜ ਨੇ ਰਾਜਸਥਾਨ ਆਗੂ ਟੀਮ ਨੂੰ ਜਿਆਦਾ ਹੜ੍ਹ ਪ੍ਰਭਾਵਿਤ ਖੇਤਰ ਕਾਵਾਂਵਾਲਾ ਪੱਤਣ ਅਤੇ ਵੱਖ ਵੱਖ ਰਾਹਤ ਕੈੰਪਾਂ ਲਾਧੂ ਕਾ ਸਕੂਲ ਅਤੇ ਅਨਾਜ ਮੰਡੀ ਲਾਧੂ ਕਾ ਦਾ ਦੌਰਾ ਕਰਵਾਇਆ ਅਤੇ ਹੜ੍ਹ ਪੀੜਤਾਂ ਨੂੰ ਦਵਾਈਆਂ ਵੰਡੀਆ ਅਤੇ ਗੱਲਬਾਤ ਕੀਤੀ।
ਇਸ ਮੌਕੇ ਕਾਮਰੇਡ ਸਰਦੂਲ ਸਿੰਘ ਅਤੇ ਡਾ. ਨੀਰਜ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਬਹੁਤ ਦੁੱਖਦਾਈ ਹੈ ਜਿਸ ਕਾਰਨ ਪੰਜਾਬ ਬਹੁਤ ਔਖੀ ਘੜ੍ਹੀ ਵਿੱਚੋਂ ਲੰਘ ਰਿਹਾ ਹੈ। ਉਹਨਾਂ ਅੱਗੇ ਕਿਹਾ ਕਿ ਜਦੋਂ ਪੰਜਾਬ ਮੌਜੂਦਾ ਹੜ੍ਹਾਂ ਨਾਲ ਜੂਝ ਰਿਹਾ ਤਾਂ ਅਸੀਂ ਸਰਬਤ ਦਾ ਭਲਾ ਦੇ ਸਿਧਾਂਤ ਤੋਂ ਰੋਸ਼ਨੀ ਲੈ ਕੇ ਹੜ੍ਹਾਂ ਚ ਡੁੱਬਦੇ ਪੰਜਾਬ ਦੀ ਸਹਾਇਤਾ ਕਰਨਾ ਆਪਣਾ ਮਨੁੱਖੀ ਫਰਜ ਸਮਝਦੇ ਹਾਂ ਅਤੇ ਇਸ ਲਈ ਦਵਾਈਆਂ ਦੀ ਸੇਵਾ ਲੈ ਕੇ ਆਏ ਹਾਂ। ਉਹਨਾਂ ਵਿਸ਼ਵਾਸ ਦਿਵਾਇਆ ਦੀਵਾਉਂਦਿਆਂ ਕਿਹਾ ਕਿ ਉਹਨਾਂ ਦੀ ਟੀਮ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਹਰ ਵਕਤ ਹਾਜ਼ਰ ਹੈ ਜਦੋਂ ਵੀ ਲੋੜ ਪਵੇਗੀ ਉਹਨਾਂ ਦੀ ਟੀਮ ਸੇਵਾ ਲਈ ਹਾਜ਼ਰ ਹੋ ਜਾਵੇਗੀ।
ਇਸ ਮੌਕੇ ਰਾਜਸਥਾਨ ਬਨੇਗਾ ਟੀਮ ਵੱਲੋਂ ਇਸ ਸਹਾਇਤਾ ਲਈ ਧੰਨਵਾਦ ਕਰਦਿਆਂ ਪੰਜਾਬ ਦੇ ਆਗੂਆਂ ਚਰਨਜੀਤ ਛਾਂਗਾ ਰਾਏ, ਰਮਨ ਕੁਮਾਰ ਧਰਮੂਵਾਲਾ, ਸੁੱਖਵਿੰਦਰ ਮਲੋਟ, ਜਸਪ੍ਰੀਤ ਬੱਧਣੀ, ਸਟਾਲਿਨ ਲਮੋਚੜ ਅਤੇ ਸੰਜਣਾ ਢਾਬਾਂ ਅਤੇ ਬੋਹੜ ਬੁੱਟਰ ਨੇ ਕਿਹਾ ਕਿ ਰਾਜਸਥਾਨ ਬਨੇਗਾ ਟੀਮ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਲੈ ਕਿ ਆਉਣਾ ਸਾਡੇ ਮਨੁੱਖਤਾਵਾਦੀ ਸਿਧਾਂਤ ਦਾ ਸਬੂਤ ਹੈ ਅਤੇ ਇਸ ਸਿਧਾਂਤ ਤੇ ਚਲਦਿਆਂ ਵੱਡੀਆਂ ਵੱਡੀਆਂ ਮੁਸ਼ਕਲਾਂ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਸਮਾਜਵਾਦੀ ਵਿਚਾਰਧਾਰਾ ਦੀ ਝੰਡਾ ਬਰਦਾਰ ਹੈ ਇਸ ਕਰਕੇ ਦੇਸ਼ ਦੁਨੀਆਂ ਵਿੱਚ. ਮਨੁੱਖਤਾ ਅਤੇ ਆਈ ਮੁਸ਼ਕਿਲ ਦੇ ਹੱਲ ਲਈ ਸਮਾਜਵਾਦੀ ਵਿਚਾਰਧਾਰਾ ਨੇ ਹੀ ਰਾਹ ਦਿਖਾਇਆ ਹੈ।
ਰਾਜਸਥਾਨ ਟੀਮ ਨੇ ਮੁਸ਼ਕਲ ਦੀ ਘੜੀ ਵਿੱਚ ਪੰਜਾਬ ਲਈ ਸਹਾਇਤਾ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ ਪੰਜਾਬ ਵਾਸੀ ਇਸ ਕੰਮ ਲਈ ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਮਿਲ ਰਹੀ ਸਹਾਇਤਾ ਲਈ ਹਮੇਸ਼ਾਂ ਰਿਣੀ ਰਹਿਣਗੇ। ਇਸ ਮੌਕੇ ਉਹਨਾਂ ਨਾਲ ਹੋਰਨਾਂ ਤੋਂ ਇਲਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ, ਪਦਾਰਥਵਾਦੀ ਵਿਚਾਰ ਮੰਚ ਦੇ ਆਗੂ ਅਤੇ ਰਿਟਾਇਰਡ ਐਸ. ਸੀ. ਕਾਮਰੇਡ ਸਵਰਨ ਸਿੰਘ ਖੋਸਾ, ਕਰਨ ਫਾਜ਼ਿਲਕਾ, ਕਿਰਤੀ ਫਾਜ਼ਿਲਕਾ, ਰਾਜਸਥਾਨ ਦੇ ਆਗੂ ਅਮਨਵੀਰ ਸਿੰਘ, ਕਿਰਨ ਹੀਰੂ, ਜੰਗੀਰ ਸਿੰਘ, ਸ਼ੁਭਰੀਤ, ਬਿੱਟੂ ਸਿੰਘ ਅਤੇ ਸੀਰਤ ਕੌਰ ਆਦਿ ਸ਼ਾਮਲ ਸਨ।

